ਨਵੀਂ ਦਿੱਲੀ (ਇੰਟ.) – ਦੇਸ਼ ਭਰ ਦੇ ਕਈ ਸੂਬਿਆਂ ਅਤੇ ਮਹਾਨਗਰਾਂ ’ਚ ਕੋਰੋਨਾ ਦੇ ਵਧਦੇ ਮਾਮਲਿਆਂ ’ਤੇ ਕਾਬੂ ਪਾਉਣ ਲਈ ਲਾਕਡਾਊਨ ਜਾਂ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ। ਇਨ੍ਹਾਂ ਪਾਬੰਦੀਆਂ ਕਾਰਨ ਮਾਈਕ੍ਰੋ ਰਿਟੇਲਰਸ ਯਾਨੀ ਛੋਟੇ ਰਿਟੇਲਰਸ ਦੀ ਕਮਾਈ ’ਚ 40 ਫੀਸਦੀ ਤੱਕ ਦੀ ਗਿਰਾਵਟ ਆ ਸਕਦੀ ਹੈ। ਇਹ ਅਨੁਮਾਨ ਫੈੱਡਰੇਸ਼ਨ ਆਫ ਰਿਟੇਲਰ ਐਸੋਸੀਏਸ਼ਨ ਆਫ ਇੰਡੀਆ (ਐੱਫ. ਆਰ. ਏ. ਆਈ.) ਦਾ ਹੈ ਜੋ ਦੇਸ਼ ਭਰ ਦੇ 4 ਕਰੋੜ ਮਾਈਕ੍ਰੋ, ਸਮਾਲ ਅਤੇ ਦਰਮਿਆਨੇ ਰਿਟੇਲਰਸ ਦੀ ਰਿਪ੍ਰੈਜੈਂਟੇਟਿਵ ਬਾਡੀ ਹੈ।
ਐੱਫ. ਆਰ. ਏ. ਆਈ. ਦੇ ਸੈਕਟਰੀ ਜਨਰਲ ਵਿਨਾਇਕ ਕੁਮਾਰ ਦਾ ਕਹਿਣਾ ਹੈ ਕਿ ਜੇ ਦੇਸ਼ ਭਰ ’ਚ ਲੰਮੇ ਸਮੇਂ ਲਈ ਸੰਪੂਰਨ ਲਾਕਡਾਊਨ ਲਗਦਾ ਹੈ ਤਾਂ ਸਟੋਰਸ ਨਾਨ-ਅਸੈਂਸ਼ੀਅਲ ਗੁਡਸ ਜਾਂ ਸਰਵਿਸਿਜ਼ ਮੁਹੱਈਆ ਕਰਵਾ ਰਹੇ ਹਨ, ਉਨ੍ਹਾਂ ਦੀ ਕਮਾਈ ਪੂਰੀ ਤਰ੍ਹਾਂ ਬੰਦ ਹੋ ਜਾਏਗੀ ਅਤੇ ਉਹ ਬਰਬਾਦੀ ਦੇ ਕੰਢੇ ’ਤੇ ਆ ਜਾਣਗੇ।
ਇਹ ਵੀ ਪੜ੍ਹੋ : ਇਥੇ ਮਿਲ ਰਿਹੈ ਸਭ ਤੋਂ ਸਸਤਾ ਸੋਨੇ 'ਤੇ ਕਰਜ਼ਾ, ਜਾਣੋ ਟਾਪ-10 ਬੈਂਕਾਂ ਦੀ EMI ਅਤੇ ਹੋਰ ਜਾਣਕਾਰੀ
10 ਦਿਨਾਂ ’ਚ 46,000 ਕਰੋੜ ਰੁਪਏ ਦਾ ਨੁਕਸਾਨ
ਕਨਫੈੱਡਰੇਸ਼ਨ ਆਫ ਇੰਡੀਆ ਟ੍ਰੇਡਰਸ (ਕੈਟ) ਦੇ ਸੈਕਟਰੀ ਜਨਰਲ ਪ੍ਰਵੀਣ ਖੰਡੇਲਵਾਲ ਮੁਤਾਬਕ ਦਿੱਲੀ ਦੀ ਗੱਲ ਕਰੀਏ ਤਾਂ ਲਾਕਡਾਊਨ ਕਾਰਨ ਇਕ ਦਿਨ ’ਚ 600 ਕਰੋੜ ਰੁਪਏ ਦਾ ਕਾਰੋਬਾਰੀ ਨੁਕਸਾਨ ਹੋਣ ਦਾ ਅਨੁਮਾਨ ਹੈ ਜਦੋਂ ਕਿ ਦੇਸ਼ ਭਰ ’ਚ ਸੰਪੂਰਣ ਲਾਕਡਾਊਨ, ਪਾਰਸ਼ੀਅਲ ਲਾਕਡਾਊਨ, ਨਾਈਟ ਕਰਫਿਊ ਅਤੇ ਹੋਰ ਪਾਬੰਦੀਆਂ ਕਾਰਨ ਰੋਜ਼ਾਨਾ 30,000 ਕਰੋੜ ਰੁਪਏ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ। ਕੈਟ ਮੁਤਾਬਕ ਪਿਛਲੇ ਮੰਗਵਾਰ ਤੱਕ 10 ਦਿਨਾਂ ਦੇ ਨਾਈਟ ਕਰਫਿਊ ਅਤੇ ਕਈ ਸੂਬਿਆਂ ’ਚ ਅੰਸ਼ਿਕ ਲਾਕਡਾਊਨ ਕਾਰਨ ਕਾਰੋਬਾਰੀਆਂ ਨੂੰ 46,000 ਕਰੋੜ ਰੁਪਏ ਦਾ ਨੁਕਸਾਨ ਹੋਇਆ, ਜਿਸ ’ਚੋਂ 32,000 ਕਰੋੜ ਰੁਪਏ ਦਾ ਨੁਕਸਾਨ ਹੋਲਸੇਲ ਬਿਜ਼ਨੈੱਸ ਦਾ ਹੋਇਆ।
ਇਹ ਵੀ ਪੜ੍ਹੋ : ਕੋਰੋਨਾ ਆਫ਼ਤ ਦਰਮਿਆਨ ਇਨ੍ਹਾਂ ਹਵਾਈ ਯਾਤਰੀਆਂ ਨੂੰ ਨਹੀਂ ਮਿਲੇਗੀ ਭੋਜਨ ਦੀ ਸਹੂਲਤ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
Air India ਦੀ ਉਡਾਣ ’ਚ ਭੋਜਨ ਅਤੇ ਦਵਾਈਆਂ ਦੀ ਘਾਟ, ਬਜ਼ੁਰਗ ਜੋੜੇ ਨੇ ਮੰਗਿਆ 5 ਲੱਖ ਰੁਪਏ ਮੁਆਵਜ਼ਾ
NEXT STORY