ਨਵੀਂ ਦਿੱਲੀ : ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਵਿੱਤੀ ਸਾਲ 2024-25 ਵਿਚ ਦੇਸ਼ ਵਿਚ ਬਣੇ ਮੋਬਾਈਲ ਫੋਨਾਂ ਦੀ ਬਰਾਮਦ 2 ਲੱਖ ਕਰੋੜ ਰੁਪਏ ਤੋਂ ਵੱਧ ਸੀ, ਜਿਸ ਵਿਚ 1.5 ਲੱਖ ਕਰੋੜ ਰੁਪਏ ਦਾ ਯੋਗਦਾਨ ਇਕੱਲੇ ਆਈਫੋਨ ਦਾ ਹੀ ਸੀ। ਵੈਸ਼ਨਵ ਨੇ ਕਿਹਾ ਕਿ ਵਿੱਤੀ ਸਾਲ 2023-24 ਦੇ ਮੁਕਾਬਲੇ ਪਿਛਲੇ ਵਿੱਤੀ ਸਾਲ ਵਿਚ ਸਮਾਰਟਫੋਨ ਬਰਾਮਦ ਵਿਚ 54 ਫੀਸਦੀ ਦਾ ਵਾਧਾ ਹੋਇਆ ਹੈ।
ਵੈਸ਼ਨਵ ਨੇ ਕਿਹਾ, ‘ਵਿੱਤੀ ਸਾਲ 2024-25 ਵਿਚ ਸਮਾਰਟਫ਼ੋਨ ਬਰਾਮਦ 2 ਲੱਖ ਕਰੋੜ ਰੁਪਏ ਨੂੰ ਪਾਰ ਕਰ ਜਾਵੇਗਾ। ਸਮਾਰਟਫ਼ੋਨ ਹੁਣ ਭਾਰਤ ਤੋਂ ਬਰਾਮਦ ਕੀਤੇ ਜਾਣ ਵਾਲੇ ਮੁੱਖ ਉਤਪਾਦਾਂ ’ਚੋਂ ਇਕ ਬਣ ਗਿਆ ਹੈ। ਇਸ ਸਮੇਂ ਦੌਰਾਨੇ ਲੱਗਭਗ 1.5 ਲੱਖ ਕਰੋੜ ਰੁਪਏ ਦੇ ਆਈਫੋਨ ਵੀ ਬਰਾਮਦ ਕੀਤੇ ਗਏ ।
ਮਸ਼ਹੂਰ ਅਮਰੀਕੀ ਕੰਪਨੀ ਐੱਪਲ ਨੇ ਕੁਝ ਸਾਲ ਪਹਿਲਾਂ ਹੀ ਭਾਰਤ ਵਿਚ ਆਪਣੇ ਮਸ਼ਹੂਰ ਆਈਫੋਨ ਦਾ ਉਤਪਾਦਨ ਸ਼ੁਰੂ ਕੀਤਾ ਸੀ। ਭਾਰਤ ਆਈਫੋਨ ਨਿਰਮਾਣ ਲਈ ਇਕ ਮੁੱਖ ਕੇਂਦਰ ਵਜੋਂ ਉਭਰਿਆ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਪਿਛਲੇ 10 ਸਾਲਾਂ ’ਚ ਦੇਸ਼ ’ਚ ਇਲੈਕਟ੍ਰਾਨਿਕਸ ਨਿਰਮਾਣ ’ਚ ਪੰਜ ਗੁਣਾ ਤੋਂ ਵੱਧ ਵਾਧਾ ਹੋਇਆ ਹੈ ਅਤੇ ਬਰਾਮਦ ’ਚ ਛੇ ਗੁਣਾ ਤੋਂ ਵੱਧ ਵਾਧਾ ਹੋਇਆ ਹੈ।
ਨਵੀਆਂ ਕਾਰਾਂ ਤੇ ਬਾਈਕ ਖਰੀਦਣ ਵਾਲਿਆਂ ਨੂੰ ਵੱਡਾ ਝਟਕਾ, ਸਰਕਾਰ ਨੇ ਵਧਾ'ਤਾ ਟੈਕਸ
NEXT STORY