ਗੈਜੇਟ ਡੈਸਕ– ਦਿਨੋਂ ਦਿਨ ਵਧ ਰਹੀ ਮਹਿੰਗਾਈ ਵਿਚ ਹੁਣ ਮਬਾਇਲ ਰਿਪੇਅਰ ਕਰਵਾਉਣਾ ਵੀ ਮਹਿੰਗਾ ਹੋਣ ਜਾ ਰਿਹਾ ਹੈ ਕਿਉਂਕਿ ਸਰਕਾਰ ਨੇ ਮਬਾਇਲ ਦੇ ਪੁਰਜ਼ਿਆਂ ’ਤੇ 15 ਫੀਸਦੀ ਬੇਸਿਕ ਕਸਟਮ ਡਿਊਟੀ (ਬੀ.ਸੀ.ਡੀ) ਲਗਾਉਣ ਦਾ ਫੈ਼ਸਲਾ ਕੀਤਾ ਹੈ। ਇਸ ਵਿਚ ਮਬਾਇਲ ਦੀ ਡਿਸਪਲੇ ਤੋਂ ਲੈ ਕੇ ਸਿਮ ਕਾਰਡ ਟਰੇਅ ਅਤੇ ਪਾਵਰ ਬਟਨ ਦੀ ਰਿਪੇਅਰ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ। ਇਸ ਦੀ ਜਾਣਕਾਰੀ ਕੇਂਦਰੀ ਅਸਿੱਧੇ ਕਰ ਅਤੇ ਕਸਟਮ ਬੋਰਡ (ਸੀ.ਬੀ.ਆਈ.ਸੀ.) ਦੁਆਰਾ ਦਿੱਤੀ ਗਈ ਹੈ।
ਸੀ.ਬੀ.ਆਈ.ਸੀ. ਨੇ ਕਿਹਾ ਹੈ ਕਿ ਸੈਲੂਲਰ ਮੋਬਾਇਲ ਫੋਨ ਦੀ ਡਿਸਪਲੇਅ ਅਸੈਂਬਲੀ ਆਯਾਤ ਨੂੰ ਲੈ ਕੇ ਭਰਮ ਬਣਿਆ ਹੋਇਆ ਹੈ। ਫਿਲਹਾਲ ਮੋਬਾਇਲ ਫੋਨ ਦੀ ਡਿਸਪਲੇਅ ਅਸੈਂਬਲੀ ’ਤੇ 10 ਫੀਸਦੀ ਕਸਟਮ ਡਿਊਟੀ ਲਗਦੀ ਹੈ ਅਤੇ ਡਿਸਪਲੇਅ ਅਸੈਂਬਲੀ ਦੇ ਨਿਰਯਾਤ ਲਈ ਅਲੱਗ ਤੋਂ ਇਨਪੁਟ ਜਾਂ ਪੁਰਜ਼ਿਆਂ ਦੇ ਆਯਾਤ ’ਤੇ ਜ਼ੀਰੋ ਸ਼ੁਲਕ ਲਗਦਾ ਹੈ। ਸੀ.ਬੀ.ਆਈ.ਸੀ. ਨੇ ਕਿਹਾ ਕਿ ਜੇਕਰ ਮੋਬਾਇਲ ਫੋਨ ਦੀ ਡਿਸਪਲੇਅ ਅਸੈਂਬਲੀ ਨੂੰ ਸਿਰਫ ਧਾਤੂ ਜਾਂ ਪਲਾਸਟਿਕ ਦੇ ਬੈਕ ਸਪੋਰਟ ਫਰੇਮ ਨਾਲ ਆਯਾਤ ਕੀਤਾ ਜਾਂਦਾ ਹੈ ਤਾਂ ਇਹ 10 ਫੀਸਦੀ ਬੀ.ਸੀ.ਡੀ. ਦੇ ਦਾਇਰੇ ’ਚ ਆਏਗਾ ਪਰ ਇਸਦੇ ਨਾਲ ਜੇਕਰ ਅਲੱਗ ਤੋਂ ਮੈਟਲ/ਪਲਾਸਟਿਕ ਦਾ ਬੈਕ ਸਪੋਰਟ ਫਰੇਮ ਵੀ ਆਯਾਤ ਕੀਤਾ ਜਾਂਦਾ ਹੈ ਤਾਂ ਉਸਤੇ 15 ਫੀਸਦੀ ਦੀ ਬੀ.ਸੀ.ਡੀ. ਲੱਗੇਗੀ। ਸਿੱਧੇ ਸ਼ਬਦਾਂ ’ਚ ਕਹੀਏ ਤਾਂ ਡਿਸਪਲੇਅ ਅਸੈਂਬਲੀ ਲਈ ਇਸਤੇਮਾਲ ਹੋਣ ਵਾਲੇ ਪੁਰਜ਼ਿਆਂ ’ਤੇ ਹੁਣ ਅਲੱਗ ਤੋਂ ਟੈਸਕਸ ਲੱਗੇਗਾ ਜੋ ਕਿ ਪਹਿਲਾਂ ਨਹੀਂ ਲਗਦਾ ਸੀ।
ਜੇਕਰ ਕੋਈ ਹੋਰ ਆਈਟਮ ਜਿਵੇਂ ਸਿਮ ਟ੍ਰੇਅ, ਐਂਟੀਨਾ ਪਿੰਨ, ਸਪੀਕਰ ਨੈੱਟ, ਪਾਵਰ ਕੀਅ, ਸਲਾਈਡਰ ਸਵਿੱਚ, ਬੈਟਰੀ ਕੰਪਾਰਟਮੈਂਟ, ਵਾਲਿਊਮ, ਪਾਵਰ, ਸੈਂਸਰ, ਸਪੀਕਰ, ਫਿੰਗਰ ਪ੍ਰਿੰਟ ਆਦਿ ਲਈ ਫਲੈਕਸੀਬਲ ਫਿੰਟੇਡ ਸਰਕਿਟ, ਡਿਸਪਲੇਅ ਅਸੈਂਬਲੀ ਦੇ ਨਾਲ ਧਾਤੂ/ਪਲਾਸਟਿਕ ਦੇ ਬੈਕ ਸਪੋਰਟ ਫਰੇਮ ਨਾਲ ਆਯਾਤ ਹੁੰਦੇ ਹਨ ਤਾਂ ਪੂਰੀ ਅਸੈਂਬਲੀ ’ਚ 15 ਫੀਸਦੀ ਦੀ ਬੀਸੀ.ਡੀ. ਦਰ ਲੱਗੇਗੀ। ਕਹਿਣ ਦਾ ਮਤਲਬ ਹੈ ਕਿ ਪੂਰੇ ਫਰੇਮ ਦੇ ਨਾਲ ਜੇਕਰ ਤੁਸੀਂ ਡਿਸਪਲੇਅ ਬਦਲਵਾਉਂਦੇ ਹੋ ਤਾਂ ਪੁਰਜ਼ਿਆਂ ’ਤੇ ਤੁਹਾਨੂੰ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਕੀਮਤ ਚੁਕਾਉਣੀ ਪਵੇਗੀ।
PF ਖ਼ਾਤਾਧਾਰਕਾਂ ਲਈ ਅਹਿਮ ਖ਼ਬਰ , ਵਿਆਜ਼ ਦਰਾਂ 'ਚ ਵਾਧੇ ਨੂੰ ਲੈ ਕੇ ਕੇਂਦਰੀ ਮੰਤਰੀ ਨੇ ਦਿੱਤੀ ਜਾਣਕਾਰੀ
NEXT STORY