ਨਵੀਂ ਦਿੱਲੀ— ਕੋਰੋਨਾ ਵਾਇਰਸ ਕਾਰਨ ਚੀਨ 'ਚ ਮੋਬਾਇਲ ਕੰਪੋਨੈਂਟਸ ਸਪਲਾਈ ਕਰਨ ਵਾਲੇ ਕਾਰਖਾਨੇ ਬੰਦ ਰਹਿਣ ਨਾਲ ਸਮਾਰਟ ਫੋਨਾਂ ਦੀ ਵਿਕਰੀ ਘਟਣ ਅਤੇ ਕੀਮਤਾਂ 'ਚ ਵਾਧਾ ਹੋਣ ਦਾ ਖਦਸ਼ਾ ਹੈ।
ਰਿਟੇਲਰਾਂ ਦਾ ਕਹਿਣਾ ਹੈ ਕਿ ਚੀਨ 'ਚ ਮਾਰੂ ਕੋਰੋਨਾ ਵਾਇਰਸ ਨੇ ਵਿਸ਼ਵ ਦੇ ਦੂਜੇ ਸਭ ਤੋਂ ਵੱਡੇ ਸਮਾਰਟ ਫੋਨ ਬਾਜ਼ਾਰ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕਰ ਦਿੱਤਾ ਹੈ। ਆਈਫੋਨ-11 ਅਤੇ 11-ਪ੍ਰੋ ਮਾਡਲਾਂ ਦੇ ਸਟਾਕ ਜੋ ਦਰਾਮਦ ਕੀਤੇ ਗਏ ਸਨ ਉਹ ਹੁਣ ਖਤਮ ਹੋ ਰਹੇ ਹਨ। ਤਾਇਵਾਨ ਦੀ ਤਕਨਾਲੋਜੀ ਦਿੱਗਜ ਫਾਕਸਕੋਨ ਚੀਨ 'ਚ ਐਪਲ ਲਈ ਆਈਫੋਨਾਂ ਦਾ ਨਿਰਮਾਣ ਕਰਦੀ ਹੈ। ਕੋਰੋਨਾ ਵਾਇਰਸ ਕਾਰਨ ਐਪਲ ਨੇ ਹਾਲ ਹੀ 'ਚ ਸਾਰੇ ਸਟੋਰਾਂ ਨੂੰ ਥੋੜ੍ਹੇ ਸਮੇਂ ਲਈ ਬੰਦ ਕਰ ਦਿੱਤਾ ਸੀ ਤੇ ਹੁਣ ਤੱਕ ਪ੍ਰਾਡਕਸ਼ਨ ਸ਼ੁਰੂ ਹੋਣ ਦੀ ਖਬਰ ਨਹੀਂ ਹੈ।
ਨਵੀਂ ਲਾਚਿੰਗ 'ਚ ਹੋ ਸਕਦੀ ਹੈ 4-5 ਹਫਤੇ ਦੀ ਦੇਰੀ
ਇੰਡਸਟਰੀ ਨੂੰ ਡਰ ਹੈ ਕਿ ਚੀਨ ਤੋਂ ਸਪਲਾਈ ਰੁਕਣ ਨਾਲ ਹੈਂਡਸੈੱਟਾਂ ਦਾ ਲੋਕਲ ਉਤਪਾਦਨ ਅਗਲੇ ਹਫਤੇ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਸਕਦਾ ਹੈ ਅਤੇ ਨਵੀਂ ਲਾਚਿੰਗ 'ਚ 4-5 ਹਫਤੇ ਦੀ ਦੇਰੀ ਹੋ ਸਕਦੀ ਹੈ। ਲੋਕਲ ਸਮਾਰਟ ਫੋਨ ਪ੍ਰਾਡਕਸ਼ਨ ਵੱਡੇ ਪੱਧਰ 'ਤੇ ਚੀਨ ਤੋਂ ਕੰਪੋਨੈਂਟਸ ਦੀ ਸਪਲਾਈ 'ਤੇ ਨਿਰਭਰ ਹੈ।
ਇੰਡਸਟਰੀ ਸੂਤਰਾਂ ਦਾ ਕਹਿਣਾ ਹੈ ਕਿ ਬੈਟਰੀ ਅਤੇ ਕੁਝ ਕੈਮਰਾ ਮਡਿਊਲ ਵਿਅਤਨਾਮ 'ਚ ਬਣਦੇ ਹਨ, ਜਦੋਂ ਕਿ ਡਿਸਪਲੇਅ ਤੇ ਕੁਨੈਕਟਰ ਮੁੱਖ ਤੌਰ 'ਤੇ ਚੀਨ 'ਚ ਬਣਾਏ ਜਾਂਦੇ ਹਨ। ਚਿਪ ਦਾ ਨਿਰਮਾਣ ਤਾਇਵਾਨ 'ਚ ਹੁੰਦਾ ਹੈ ਪਰ ਫਾਈਨਲ ਪ੍ਰਾਡਕਸ਼ਨ ਲਈ ਇਹ ਵੀ ਚੀਨ 'ਚ ਹੀ ਜਾਂਦੇ ਹਨ। ਫੀਚਰ ਫੋਨਸ ਦੀ ਵਿਕਰੀ ਨੂੰ ਜ਼ਬਰਦਸਤ ਝਟਕਾ ਲੱਗ ਸਕਦਾ ਹੈ ਕਿਉਂਕਿ ਇਸ ਦਾ ਪ੍ਰਮੁੱਖ ਕੰਪੋਨੈਂਟ ਪ੍ਰਿੰਟਡ ਸਰਕਿਟ ਬੋਰਡ (ਪੀ. ਸੀ. ਬੀ.) ਚੀਨ ਤੋਂ ਇੰਪੋਰਟ ਕੀਤਾ ਜਾਂਦਾ ਹੈ। ਇੰਡਸਟਰੀ ਸੂਤਰਾਂ ਮੁਤਾਬਕ, ਫਰਵਰੀ ਲਈ ਕੰਪੋਨੈਂਟਸ ਦੀ ਖਰੀਦਦਾਰੀ ਦਸੰਬਰ ਤੇ ਜਨਵਰੀ 'ਚ ਹੋ ਗਈ ਸੀ, ਜਦੋਂ ਕਿ ਮਾਰਚ ਲਈ ਸੋਰਸਿੰਗ ਫਰਵਰੀ ਦੇ ਮਿਡ 'ਚ ਹੋਣ ਵਾਲੀ ਸੀ, ਜੋ ਨਹੀਂ ਹੋ ਰਹੀ ਹੈ। ਇਸ ਲਈ ਮਾਰਚ 'ਚ ਪ੍ਰਾਡਕਸ਼ਨ ਪ੍ਰਭਾਵਿਤ ਹੋ ਸਕਦੀ ਹੈ।
ਰਿਜ਼ਰਵ ਬੈਂਕ ਦੀ ਵਿਸਥਾਰਤ ਭੂਮਿਕਾ ਨਾਲ ਵਿੱਤੀ ਪ੍ਰਣਾਲੀ ਜ਼ਿਆਦਾ ਭਰੋਸੇਯੋਗ ਹੋਵੇਗੀ : ਕੋਵਿੰਦ
NEXT STORY