ਬਿਜ਼ਨੈੱਸ ਡੈਸਕ - ਐੱਸ. ਐੱਮ. ਐੱਲ. ਮਹਿੰਦਰਾ ਲਿਮਟਿਡ ਦੇ ਕਾਰਜਕਾਰੀ ਚੇਅਰਮੈਨ ਵਿਨੋਦ ਸਹਾਏ ਨੇ ਕਿਹਾ ਕਿ ਕੰਪਨੀ ਨੂੰ ਉਮੀਦ ਹੈ ਕਿ ਚਾਲੂ ਮਾਲੀ ਸਾਲ ਦੀ ਚੌਥੀ ਤਿਮਾਹੀ ਤੱਕ ਉਸ ਦੇ ਸੰਚਾਲਨ ਮਾਰਜਿਨ ’ਚ ਸੁਧਾਰ ਹੋਵੇਗਾ। ਕੀਮਤਾਂ ’ਚ ਅੱਗੇ ਹੋਰ ਵਾਧੇ ਅਤੇ ਲਾਗਤ ਕੰਟਰੋਲ ਦੇ ਉਪਾਵਾਂ ਨਾਲ ਇਸ ’ਚ ਮਦਦ ਮਿਲੇਗੀ। ਅਪ੍ਰੈਲ-ਜੂਨ ਤਿਮਾਹੀ ’ਚ ਲਾਗਤ ਅਤੇ ਕਰਮਚਾਰੀਆਂ ’ਤੇ ਵਧੇ ਖਰਚੇ ਦਾ ਲਾਭ ’ਤੇ ਅਸਰ ਪਿਆ ਸੀ।
ਇਹ ਵੀ ਪੜ੍ਹੋ : ਤਿਉਹਾਰਾਂ ਦੇ ਸੀਜ਼ਨ ਦਰਮਿਆਨ ਦਿੱਲੀ 'ਚ 56 ਗਹਿਣਿਆਂ ਦੀਆਂ ਦੁਕਾਨਾਂ ਸੀਲ, ਕਾਰੋਬਾਰੀਆਂ 'ਚ ਵਧਿਆ ਰੋਸ
ਸਹਾਏ ਨੇ ਕਿਹਾ ਕਿ ਕੰਪਨੀ ਨੂੰ ਸਮੱਗਰੀ ਦੀ ਲਾਗਤ ’ਚ ਕੁੱਲ ਮਿਲਾ ਕੇ ਲੱਗਭਗ 5 ਤੋਂ 6 ਫੀਸਦੀ ਦੀ ਮਹਿੰਗਾਈ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਮੱਗਰੀ ਦੀ ਲਾਗਤ ’ਤੇ ਕੁੱਲ ਦਬਾਅ ਲੱਗਭਗ 5 ਤੋਂ 6 ਫੀਸਦੀ ਹੈ, ਜਦਕਿ ਇਸ ਸਾਲ ਅਪ੍ਰੈਲ ਅਤੇ ਜੁਲਾਈ ’ਚ 2 ਪੜਾਵਾਂ ’ਚ ਕੀਤਾ ਗਿਆ ਕੀਮਤਾਂ ’ਚ ਵਾਧਾ ਹੁਣ ਤੱਕ ਲੱਗਭਗ 5 ਫੀਸਦੀ ਹੈ। ਹਾਲਾਂਕਿ, ਬਾਜ਼ਾਰ ’ਚ ਇਨ੍ਹਾਂ ਕੀਮਤ ਵਾਧਿਆਂ ਨੂੰ ਲਾਗੂ ਹੋਣ ’ਚ ਕੁਝ ਹੋਰ ਮਹੀਨੇ ਲੱਗਣਗੇ।
ਇਹ ਵੀ ਪੜ੍ਹੋ : ਨੇਪਾਲ 'ਚ ਹੜ੍ਹ ਦੇ ਪਾਣੀ ਨਾਲ ਰੁੜ੍ਹ ਕੇ ਆਇਆ ਬੈਂਕ ਦਾ ਨੋਟਾਂ ਨਾਲ ਭਰਿਆ ਟਰੰਕ, ਲੋਕਾਂ ਨੇ ਲੁੱਟੇ ਬੰਡਲ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ਰਾਜਮਾਰਗਾਂ ’ਤੇ ਫਰਵਰੀ ਤੋਂ ਸ਼ੁਰੂ ਹੋ ਜਾਣਗੇ ਬੈਰੀਅਰ-ਫ੍ਰੀ ਟੋਲ : ਗਡਕਰੀ
NEXT STORY