ਅੰਮ੍ਰਿਤਸਰ (ਲਖਬੀਰ)- ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ (ਰਜਿ.), ਅੰਮ੍ਰਿਤਸਰ ਅਤੇ ਪਿੰਗਲਵਾੜਾ ਸੋਸਾਇਟੀ ਆਫ਼ ਓਨਟਾਰੀਓ ਦੇ ਸਾਂਝੇ ਪ੍ਰਾਜੈਕਟ ਅਧੀਨ ਚਲਾਏ ਜਾ ਰਹੇ ਭਗਤ ਪੂਰਨ ਸਿੰਘ ਸਪੈਸ਼ਲ ਸਕੂਲ ਦੇ ਵਿਸ਼ੇਸ਼ ਵਿਦਿਆਰਥੀ ਰਮੇਸ਼ ਨੇ ਸਪੈਸ਼ਲ ਓਲੰਪਿਕ ਪੂਰਬੀ ਏਸ਼ੀਆ ਬੌਲਿੰਗ ਮੁਕਾਬਲਾ-2026, ਹਾਂਗਕਾਂਗ ਵਿਚ ਦੋ ਗੋਲਡ ਮੈਡਲ ਜਿੱਤ ਕੇ ਪਿੰਗਲਵਾੜਾ, ਪੰਜਾਬ ਅਤੇ ਭਾਰਤ ਦਾ ਨਾਮ ਰੌਸ਼ਨ ਕੀਤਾ।
4 ਤੋਂ 9 ਸਤੰਬਰ ਤੱਕ ਹੋਏ ਮੁਕਾਬਲਿਆਂ ਵਿਚ ਰਮੇਸ਼ ਨੇ ਡਬਲ ਅਤੇ ਮਿਕਸਡ ਟੀਮ ਵਿਚ ਪਹਿਲਾ ਸਥਾਨ, ਜਦਕਿ ਸਿੰਗਲ ਵਿਚ ਚੌਥਾ ਸਥਾਨ ਹਾਸਲ ਕੀਤਾ। 2018 ਵਿਚ ਪਿੰਗਲਵਾੜਾ ਮਾਨਾਂਵਾਲਾ ਬ੍ਰਾਂਚ ਵਿਖੇ ਲਿਆਂਦੇ ਗਏ ਰਮੇਸ਼ ਦੀ ਮੈਡੀਕਲ ਦੇਖਭਾਲ ਤੇ ਫਿਜ਼ੀਓਥੈਰੇਪੀ ਨਾਲ ਸਰੀਰਕ ਸਮਰੱਥਾ ਵਿਚ ਸੁਧਾਰ ਆਇਆ। 2019 ਵਿਚ ਸਪੈਸ਼ਲ ਸਕੂਲ ਵਿਚ ਦਾਖਲੇ ਤੋਂ ਬਾਅਦ ਅਧਿਆਪਕਾਂ ਦੀ ਮਿਹਨਤ ਨਾਲ ਉਸ ਦੇ ਆਤਮ-ਵਿਸ਼ਵਾਸ ਵਿਚ ਵਾਧਾ ਹੋਇਆ।
ਉਸ ਨੇ 2020 ਵਿਚ ਸਪੈਸ਼ਲ ਓਲੰਪਿਕ ਵਰਚੂਅਲ ਟੇਬਲ ਟੈਨਿਸ ਵਿੱਚ ਗੋਲਡ, 2024 ਦੀ ਨੈਸ਼ਨਲ ਬੌਲਿੰਗ ਚੈਂਪੀਅਨਸ਼ਿਪ ਵਿੱਚ ਬ੍ਰੌਂਜ਼ ਅਤੇ ਅਪ੍ਰੈਲ 2026 ਦੀ ਦਿੱਲੀ ਕੌਮੀ ਬੌਲਿੰਗ ਚੈਂਪੀਅਨਸ਼ਿਪ ਵਿੱਚ ਸਿਲਵਰ ਤੇ ਗੋਲਡ ਮੈਡਲ ਜਿੱਤੇ। ਤਿੰਨ ਤਿਆਰੀ ਕੈਂਪਾਂ ਤੋਂ ਬਾਅਦ ਉਸ ਦੀ ਅੰਤਰਰਾਸ਼ਟਰੀ ਮੁਕਾਬਲੇ ਲਈ ਚੋਣ ਹੋਈ। ਕੋਚ ਨਵਦੀਪ ਸਿੰਘ ਪਿਛਲੇ ਤਿੰਨ ਸਾਲਾਂ ਤੋਂ ਉਸ ਨੂੰ ਬੌਲਿੰਗ ਸਿਖਲਾਈ ਦੇ ਰਹੇ ਹਨ, ਜਦਕਿ ਪ੍ਰਿੰਸੀਪਲ ਸ੍ਰੀਮਤੀ ਅਨੀਤਾ ਬੱਤਰਾ ਅਤੇ ਸਟਾਫ਼ ਦਾ ਵੀ ਯੋਗਦਾਨ ਰਿਹਾ।
ਜੋ ਰੂਟ ਨੇ ਰਚਿਆ ਇਤਿਹਾਸ ! ਦ੍ਰਾਵਿੜ-ਸਮਿਥ ਵਰਗੇ ਧਾਕੜਾਂ ਨੂੰ ਪਛਾੜ ਬਣ ਗਿਆ No.-1
NEXT STORY