ਇੰਟਰਨੈਸ਼ਨਲ ਡੈਸਕ- ਪਾਕਿਸਤਾਨ ਦੇ ਰਾਵਲਪਿੰਡੀ ਵਿੱਚ ਇੱਕ 21 ਸਾਲਾ ਈਸਾਈ ਮੁਟਿਆਰ ਸਬਾ ਮਹਿਬੂਬ ਨੂੰ ਉਸ ਦੇ ਗੁਆਂਢੀ ਅਦਨਾਨ ਬੱਟ ਨੇ ਘਰ ਵਿੱਚ ਦਾਖਲ ਹੋ ਕੇ ਗੋਲੀ ਮਾਰ ਦਿੱਤੀ। ਕਤਲ ਕਰਨ ਤੋਂ ਬਾਅਦ ਦੋਸ਼ੀ ਨੇ ਮ੍ਰਿਤਕਾ ਦੇ 16 ਸਾਲਾ ਭਰਾ ਅਨੂਸ਼ ਨੂੰ ਬੰਦੂਕ ਦੀ ਨੋਕ 'ਤੇ ਅਗਵਾ ਕਰ ਲਿਆ ਅਤੇ ਉਸ ਨੂੰ ਕਤਲ ਦਾ ਇਲਜ਼ਾਮ ਆਪਣੇ ਸਿਰ ਲੈਣ ਜਾਂ ਚੁੱਪ ਰਹਿਣ ਲਈ ਧਮਕਾਇਆ।
ਜਾਣਕਾਰੀ ਅਨੁਸਾਰ ਸਬਾ ਮਹਿਬੂਬ ਆਪਣੇ ਪਤੀ ਦੀ ਨਸ਼ੇ ਦੀ ਆਦਤ ਕਾਰਨ ਉਸ ਨੂੰ ਛੱਡ ਕੇ ਪਿਛਲੇ ਇੱਕ ਸਾਲ ਤੋਂ ਆਪਣੀਆਂ ਦੋ ਧੀਆਂ ਨਾਲ ਆਪਣੀ ਮਾਂ ਅਤੇ ਪਰਿਵਾਰ ਨਾਲ ਰਹਿ ਰਹੀ ਸੀ। ਉਸ ਦਾ ਗੁਆਂਢੀ ਅਦਨਾਨ ਬੱਟ ਅਕਸਰ ਉਸ ਨਾਲ ਛੇੜਛਾੜ ਕਰਦਾ ਸੀ ਅਤੇ ਰਸਤਾ ਰੋਕਦਾ ਸੀ। ਆਪਣਾ ਬਚਾਅ ਕਰਦੇ ਹੋਏ ਸਬਾ ਨੇ ਉਸ ਨੂੰ ਦੋ ਵਾਰ ਥੱਪੜ ਵੀ ਮਾਰੇ ਸਨ, ਜਿਸ ਤੋਂ ਖੁੰਦਕ ਵਿੱਚ ਆ ਕੇ ਦੋਸ਼ੀ ਨੇ 3 ਸਤੰਬਰ ਦੀ ਰਾਤ ਨੂੰ 9 ਵਜੇ ਘਰ ਵਿੱਚ ਦਾਖਲ ਹੋ ਕੇ ਪਰਿਵਾਰਕ ਮੈਂਬਰਾਂ ਨੂੰ ਬੰਦੂਕ ਦੀ ਨੋਕ 'ਤੇ ਬਾਹਰ ਕੱਢ ਦਿੱਤਾ। ਦੋਸ਼ੀ ਨੇ ਸਬਾ 'ਤੇ ਇੱਜ਼ਤ ਖ਼ਰਾਬ ਕਰਨ ਦਾ ਦੋਸ਼ ਲਗਾਉਂਦਿਆਂ ਉਸ ਦੇ ਮੱਥੇ 'ਚ ਗੋਲੀ ਮਾਰ ਦਿੱਤੀ, ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਪੜ੍ਹੋ ਇਹ ਅਹਿਮ ਖ਼ਬਰ- ਪਾਕਿ 'ਚ ਜ਼ਬਰੀ ਧਰਮ ਪਰਿਵਰਤਨ ਅਤੇ ਵਿਆਹ ਤੋਂ ਬਾਅਦ ਫੁੱਟ-ਫੁੱਟ ਕੇ ਰੋਈਆਂ 2 ਹਿੰਦੂ ਭੈਣਾਂ
ਕਤਲ ਤੋਂ ਬਾਅਦ ਦੋਸ਼ੀ ਸਬਾ ਦੇ ਭਰਾ ਅਨੂਸ਼ ਨੂੰ ਮੋਟਰਸਾਈਕਲ 'ਤੇ ਅਗਵਾ ਕਰਕੇ ਆਪਣੇ ਰਿਸ਼ਤੇਦਾਰ ਦੇ ਘਰ ਲੈ ਗਿਆ, ਜਿੱਥੇ ਉਸ ਨੂੰ ਅਗਲੇ ਦਿਨ ਸ਼ਾਮ 5 ਵਜੇ ਤੱਕ ਬੰਧਕ ਬਣਾ ਕੇ ਰੱਖਿਆ ਗਿਆ ਅਤੇ ਸ਼ਿਕਾਇਤ ਦਰਜ ਨਾ ਕਰਵਾਉਣ ਲਈ ਧਮਕਾਇਆ ਗਿਆ। ਪਰਿਵਾਰ ਵੱਲੋਂ ਪੁਲਿਸ ਕੋਲ ਪਹੁੰਚ ਕਰਨ ਤੋਂ ਬਾਅਦ ਅਨੂਸ਼ ਦਾ ਬਿਆਨ ਦਰਜ ਕੀਤਾ ਗਿਆ ਅਤੇ ਪਰਿਵਾਰ ਨੂੰ ਸੁਰੱਖਿਆ ਪ੍ਰਦਾਨ ਕੀਤੀ ਗਈ। ਪੁਲਿਸ ਨੇ ਮਾਮਲੇ ਸਬੰਧੀ ਐਫਆਈਆਰ ਦਰਜ ਕਰ ਲਈ ਹੈ , ਪਰ ਦੋਸ਼ੀ ਅਦਨਾਨ ਬੱਟ ਨੇ ਅਦਾਲਤ ਤੋਂ ਜ਼ਮਾਨਤ ਹਾਸਲ ਕਰ ਲਈ ਹੈ, ਜਦਕਿ ਉਸ ਵਿਰੁੱਧ ਪਹਿਲਾਂ ਵੀ ਨਸ਼ੇ, ਗੈਰ-ਕਾਨੂੰਨੀ ਹਥਿਆਰ, ਚੋਰੀ, ਡਕੈਤੀ ਅਤੇ ਦੰਗੇ ਵਰਗੇ ਕਈ ਅਪਰਾਧਿਕ ਮਾਮਲੇ ਦਰਜ ਹਨ।
ਇਸ ਘਟਨਾ ਤੋਂ ਬਾਅਦ ਸਥਾਨਕ ਈਸਾਈ ਅਤੇ ਮੁਸਲਿਮ ਭਾਈਚਾਰੇ ਦੋਵਾਂ ਵੱਲੋਂ ਦੋਸ਼ੀ ਦੀ ਗ੍ਰਿਫ਼ਤਾਰੀ ਅਤੇ ਪੀੜਤ ਪਰਿਵਾਰ ਲਈ ਇਨਸਾਫ਼ ਦੀ ਮੰਗ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਮਨੁੱਖੀ ਅਧਿਕਾਰ ਸੰਸਥਾ 'ਸੈਂਟਰ ਫ਼ਾਰ ਲੀਗਲ ਏਡ ਅਸਿਸਟੈਂਸ ਐਂਡ ਸੈਟਲਮੈਂਟ' (CLAAS-UK) ਦੇ ਡਾਇਰੈਕਟਰ ਨਾਸਿਰ ਸਈਦ ਅਤੇ ਹੋਰ ਕਾਰਜਕਰਤਾਵਾਂ ਨੇ ਕਿਹਾ ਕਿ ਇਹ ਘਟਨਾ ਪਾਕਿਸਤਾਨ ਵਿੱਚ ਧਾਰਮਿਕ ਘੱਟਗਿਣਤੀਆਂ, ਖ਼ਾਸ ਕਰਕੇ ਮਸੀਹੀ ਭਾਈਚਾਰੇ 'ਤੇ ਵਧ ਰਹੇ ਖ਼ਤਰਿਆਂ ਅਤੇ ਵਿਤਕਰੇ ਨੂੰ ਦਰਸਾਉਂਦੀ ਹੈ। 'ਓਪਨ ਡੋਰਜ਼' ਦੀ ਵਰਲਡ ਵਾਚ ਲਿਸਟ ਮੁਤਾਬਕ ਈਸਾਈ ਭਾਈਚਾਰੇ ਲਈ ਪਾਕਿਸਤਾਨ ਦੁਨੀਆ ਦਾ 8ਵਾਂ ਸਭ ਤੋਂ ਖ਼ਤਰਨਾਕ ਦੇਸ਼ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਪਾਕਿਸਤਾਨ ਦੇ ਗਲੇ ਦੀ ਹੱਡੀ ਨਾ ਬਣ ਜਾਵੇ 'ਮੱਕਾ ਪੈਕਟ' ! ਮਾਹਿਰਾਂ ਨੇ ਜਤਾਈ ਚਿੰਤਾ
NEXT STORY