ਜਲੰਧਰ—ਵਾਹਨ ਨਿਰਮਾਤਾ ਕੰਪਨੀ ਜਲਦ ਹੀ ਭਾਰਤ 'ਚ ਆਪਣੀ ਇਕ ਨਵੀਂ ਕਾਰ ਨੂੰ ਲਾਂਚ ਕਰਨ ਵਾਲੀ ਹੈ। ਉੱਥੇ ਟੈਸਟਿੰਗ ਦੌਰਾਨ ਇਹ ਨਵੀਂ ਕਾਰ ਸਪਾਟ ਹੋ ਗਈ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਇਹ 2018 ਸੈਂਟਰੋ ਦਾ ਪ੍ਰੋਡਕਸ਼ਨ ਮਾਡਲ ਹੈ। ਹੁੰਡਈ ਦੀ ਇਸ ਕਾਰ ਨੂੰ ਆਟੋ ਐਕਸ ਪੋਅ 2018 'ਚ ਪੇਸ਼ ਕੀਤਾ ਜਾ ਸਕਦਾ ਹੈ। ਮੰਨਿਆ ਜਾ ਰਿਹੈ ਕਿ ਕੰਪਨੀ ਇਸ ਕਾਰ ਨੂੰ 3.5 ਲੱਖ ਰੁਪਏ ਦੀ ਐਕਸਸ਼ੋਅ ਕੀਮਤ ਨਾਲ ਲਾਂਚ ਕਰ ਸਕਦੀ ਹੈ।
ਮਿਲੀ ਤਸਵੀਰ ਤੋਂ ਕਾਰ ਦਾ ਸਿਰਫ ਪਿਛਲਾ ਹਿੱਸਾ ਨਜ਼ਰ ਆ ਰਿਹਾ ਹੈ ਅਤੇ ਦੇਖਣ 'ਤੇ ਇਹ ਗ੍ਰੈਂਡ ਆਈ10 ਦੀ ਤਰ੍ਹਾਂ ਦਿਖ ਰਹੀ ਹੈ। ਇਸ ਤੋਂ ਇਲਾਵਾ ਕਾਰ ਨੂੰ ਪੁਰਾਣਾ ਲੁੱਕ ਜ਼ਿਆਦਾ ਦਿੱਤਾ ਗਿਆ ਹੈ, ਇਸ ਦੀ ਵਿੰਡੋ ਵੀ ਕਾਫੀ ਵੱਡੇ ਆਕਾਰ ਦੀ ਹੈ, ਜਿਸ ਨਾਲ ਸਾਬਤ ਹੁੰਦਾ ਹੈ ਕਿ ਇਸ ਕਾਰ ਦੇ ਕੈਬਿਨ 'ਚ ਕੰਪਨੀ ਨੇ ਕਾਫੀ ਸਪੈਸ ਦਿੱਤੀ ਹੈ।
ਇੰਜਣ
2018 ਹੁੰਡਈ ਸੈਂਟਨੋ 'ਚ ਪਾਵਰ ਦੀ ਗੱਲ ਕਰੀਏ ਤਾਂ ਕੰਪਨੀ ਇਸ ਕਾਰ 'ਚ 0.8 ਲੀਟਰ ਅਤੇ 1.0 ਲੀਟਰ ਇੰਜਣ 'ਚ ਪੇਸ਼ ਕਰ ਸਕਦੀ ਹੈ। ਇਸ ਇੰਜਣ ਨੂੰ ਕੰਪਨੀ 5-ਸਪੀਡ ਮੈਨਿਊਲ ਟ੍ਰਾਂਸਮਿਸ਼ਨ ਨਾਲ ਲੈਸ ਕਰਨ ਵਾਲੀ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਭਾਰਤ 'ਚ ਐਂਟੀ-ਲੇਵਲ ਆਟੋਮੈਟਿਕ ਕਾਰਾਂ ਨੂੰ ਦੇਖਦੇ ਹੋਏ ਕੰਪਨੀ ਇਸ ਦਾ ਆਟੋਮੈਟਿਕ ਵੇਰੀਅੰਟ ਵੀ ਲਾਂਚ ਕਰ ਸਕਦੀ ਹੈ।
ਇਕੱਠਿਆਂ ਹੋਵੇਗੀ ਸਟਾਕਸ-ਕਮੋਡਿਟੀਜ਼ ਦੀ ਟਰੇਡਿੰਗ
NEXT STORY