ਮੁੰਬਈ (ਭਾਸ਼ਾ) : ਭਾਰਤੀ ਸਟੇਟ ਬੈਂਕ (ਐੱਸ.ਬੀ.ਆਈ.) ਨੇ ਚੁਨਿੰਦਾ ਸ਼ਹਿਰਾਂ ਵਿਚ 'ਯੋਨੋ ਸ਼ਾਖਾਵਾਂ ' ਖੋਲ੍ਹੀਆਂ ਹਨ। ਇਸ ਦਾ ਮਕਦਸ ਬੈਂਕ ਦੇ ਗਾਹਕਾਂ ਵਿਚ ਡਿਜੀਟਲ ਬੈਂਕਿੰਗ ਅਪਨਾਉਣ ਨੂੰ ਵਧਾਵਾ ਦੇਣਾ ਹੈ। ਯੋਨੋ (ਯੂ ਓਨਲੀ ਨੀਡ ਵਨ) ਐੱਸ.ਬੀ.ਆਈ. ਦੀ ਡਿਜੀਟਲ ਬੈਂਕਿੰਗ ਐਪ ਹੈ। ਬੈਂਕ ਨੇ ਇਕ ਬਿਆਨ ਵਿਚ ਕਿਹਾ ਕਿ ਉਸ ਨੇ ਪਾਇਲਟ ਪਰਿਯੋਜਨਾ ਦੇ ਤਹਿਤ ਨਵੀ ਮੁੰਬਈ, ਇੰਦੌਰ ਅਤੇ ਗੁਰੂਗਰਾਮ ਵਿਚ ਇਕ-ਇਕ ਯੋਨੋ ਸ਼ਾਖਾ ਖੋਲ੍ਹੀ ਹੈ।
ਐੱਸ.ਬੀ.ਆਈ. ਦੇ ਚੇਅਰਮੈਨ ਰਜਨੀਸ਼ ਕੁਮਾਰ ਨੇ ਕਿਹਾ, 'ਸਾਨੂੰ ਭਰੋਸਾ ਹੈ ਕਿ ਯੋਨੋ ਸ਼ਾਖਾ ਗਾਹਕਾਂ ਨੂੰ ਡਿਜੀਟਲ ਬੈਂਕਿੰਗ ਅਪਨਾਉਣ ਵਿਚ ਸਸ਼ਕਤ ਬਣਾਏਗੀ ਅਤੇ ਇਸ ਦੀ ਮਦਦ ਨਾਲ ਉਹ ਸਾਰੀਆਂ ਬੈਂਕਿੰਗ ਸੇਵਾਵਾਂ ਦਾ ਲਾਭ ਲੈ ਸਕਣਗੇ।' ਬੈਂਕ ਦੇ ਸਵ-ਸੇਵਾ ਕੇਂਦਰਾਂ 'ਤੇ ਗਾਹਕ 24 ਘੰਟੇ ਸਮਾਰਟ ਮਸ਼ੀਨਾਂ ਰਾਹੀਂ ਚੈੱਕ ਜਮ੍ਹਾਂ ਕਰਨ, ਪੈਸਾ ਕੱਢਾਉਣ, ਪੈਸਾ ਜਮ੍ਹਾ ਕਰਨ ਅਤੇ ਪਾਸਬੁੱਕ ਪ੍ਰਿੰਟ ਕਰਨ ਦਾ ਕੰਮ ਕਰ ਸਕਦੇ ਹਨ। ਇਸ ਦੇ ਲਈ ਉਨ੍ਹਾਂ ਨੂੰ ਬੈਂਕ ਦੇ ਕਾਮਿਆਂ 'ਤੇ ਨਿਰਭਰ ਰਹਿਣ ਦੀ ਜ਼ਰੂਰਤ ਨਹੀਂ ਹੁੰਦੀ। ਬੈਂਕ ਨੇ ਆਪਣੀ ਸਥਾਪਨਾ ਦੀ 65ਵੀ ਵਰ੍ਹੇਗੰਢ 'ਤੇ ਇਨ੍ਹਾਂ ਸ਼ਾਖਾਵਾਂ ਨੂੰ ਪੇਸ਼ ਕੀਤਾ। ਬੈਂਕ ਦੀ ਯੋਜਨਾ ਅਗਲੇ 5 ਸਾਲਾਂ ਵਿਚ ਦੇਸ਼ਭਰ ਵਿਚ ਅਜਿਹੀਆਂ ਹੋਰ ਸ਼ਾਖਾਵਾਂ ਖੋਲ੍ਹਣ ਦੀ ਹੈ।
ਐਪਸ 'ਤੇ ਪਾਬੰਦੀ ਲਗਾਉਣ ਤੋਂ ਬਾਅਦ ਚੀਨ ਨੂੰ ਇਕ ਹੋਰ ਝਟਕਾ ਦੇਣ ਦੀ ਤਿਆਰੀ 'ਚ ਭਾਰਤ
NEXT STORY