ਨਵੀਂ ਦਿੱਲੀ (ਏਜੰਸੀ) : ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਵਰਲਡ ਸਟੀਲ ਐਸੋਸੀਏਸ਼ਨ ਦੀ ਆਮ ਸਭਾ ਨੂੰ ਸੰਬੋਧਨ ਕਰਦਿਆਂ ਘਰੇਲੂ ਇਸਪਾਤ ਉਤਪਾਦਕਾਂ ਨੂੰ ਕਾਰਬਨ ਉਤਸਰਜਨ ਘਟਾਉਣ ਅਤੇ ਵਿਸ਼ੇਸ਼ ਇਸਪਾਤ ਦਾ ਉਤਪਾਦਨ ਵਧਾਉਣ ਦੀ ਅਪੀਲ ਕੀਤੀ ਹੈ ਤਾਂ ਜੋ ਦਰਾਮਦ ’ਤੇ ਨਿਰਭਰਤਾ ਘਟਾਈ ਜਾ ਸਕੇ। ਉਨ੍ਹਾਂ ਦੱਸਿਆ ਕਿ ਸਰਕਾਰ ਨੇ ਵਿਸ਼ੇਸ਼ ਇਸਪਾਤ ਲਈ 6,300 ਕਰੋੜ ਰੁਪਏ ਦੀ ਪੀ. ਐੱਲ. ਆਈ. (ਉਤਪਾਦਨ ਨਾਲ ਜੁੜੇ ਇੰਸੈਂਟਿਵ) ਯੋਜਨਾ ਸ਼ੁਰੂ ਕੀਤੀ ਹੈ।
ਇਹ ਵੀ ਪੜ੍ਹੋ : ਰਾਹੁਲ ਗਾਂਧੀ ਤੇ ਵਿਰੋਧੀ ਧਿਰ ਦੀ ਪਟੀਸ਼ਨ 'ਚ ਨਿਕਲੀਆਂ 14 ਖਾਮੀਆਂ, SC ਵੱਲੋਂ ਫਿਲਹਾਲ ਸੁਣਵਾਈ ਤੋਂ ਇਨਕਾਰ
ਵਿੱਤ ਮੰਤਰੀ ਨੇ ਕਿਹਾ ਕਿ ਜਿੱਥੇ ਗਲੋਬਲ ਉਦਯੋਗ ਵਾਧੂ ਉਤਪਾਦਨ ਅਤੇ ਕਮਜ਼ੋਰ ਮੰਗ ਨਾਲ ਜੂਝ ਰਿਹਾ ਹੈ, ਉੱਥੇ ਹੀ ਭਾਰਤ ’ਚ ਘਰੇਲੂ ਖਪਤ ਅਤੇ ਲਗਾਤਾਰ ਨਿਵੇਸ਼ ਕਾਰਨ ਸਥਿਤੀ ਮਜ਼ਬੂਤ ਹੈ। ਦੇਸ਼ ’ਚ ਪ੍ਰਤੀ ਵਿਅਕਤੀ ਇਸਪਾਤ ਖਪਤ 109 ਕਿਲੋਗ੍ਰਾਮ ਹੈ, ਜੋ ਗਲੋਬਲ ਔਸਤ (209 ਕਿਲੋਗ੍ਰਾਮ) ਨਾਲੋਂ ਘੱਟ ਹੋਣ ਕਰ ਕੇ ਭਵਿੱਖ ’ਚ ਵਾਧੇ ਦੀਆਂ ਵੱਡੀਆਂ ਸੰਭਾਵਨਾਵਾਂ ਨੂੰ ਦਰਸਾਉਂਦੀ ਹੈ। ਕੇਂਦਰ ਸਰਕਾਰ ਦਾ ਪੂੰਜੀਗਤ ਖਰਚਾ ਵਧ ਕੇ 12.2 ਲੱਖ ਕਰੋੜ ਰੁਪਏ ਹੋ ਗਿਆ ਹੈ, ਜਿਸ ਨਾਲ ਬੁਨਿਆਦੀ ਢਾਂਚੇ ਅਤੇ ਨਿਰਮਾਣ ਖੇਤਰ ’ਚ ਇਸਪਾਤ ਦੀ ਮੰਗ ਲਗਾਤਾਰ ਵਧ ਰਹੀ ਹੈ। ਸੀਤਾਰਾਮਨ ਨੇ ਉਦਯੋਗ ਲਈ 5 ਤਰਜੀਹਾਂ ਦੱਸੀਆਂ, ਜਿਨ੍ਹਾਂ ਵਿੱਚ ਉਤਪਾਦਨ ਸਮਰੱਥਾ ਵਧਾਉਣ ਦੇ ਨਾਲ-ਨਾਲ ਗ੍ਰੀਨ/ਘੱਟ-ਕਾਰਬਨ ਨਿਕਾਸੀ ਟੈਕਨਾਲੋਜੀ ਅਪਣਾਉਣਾ ਸ਼ਾਮਲ ਹੈ। ਭਾਰਤ ਨੂੰ ਵਿਸ਼ਵ ’ਚ ਇਸਪਾਤ ਦੀ ਮੰਗ ਦਾ ਸਭ ਤੋਂ ਵੱਡਾ ਸੋਮਾ ਦੱਸਦਿਆਂ ਉਨ੍ਹਾਂ ਵਰਲਡ ਸਟੀਲ ਐਸੋਸੀਏਸ਼ਨ ਨੂੰ ਭਾਰਤ ’ਚ ਆਪਣਾ ਦਫ਼ਤਰ ਖੋਲ੍ਹਣ ਦੀ ਵੀ ਅਪੀਲ ਕੀਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਯੂਰਪ ਦੀਆਂ ਕਾਰ ਕੰਪਨੀਆਂ ਭਾਰਤ ’ਚ ਨਿਰਮਾਣ ਨੂੰ ਦੇਣਗੀਆਂ ਤਰਜੀਹ, ਦੇਸ਼ ਬਣੇਗਾ ਗਲੋਬਲ ਕੇਂਦਰ : ਗੋਇਲ
NEXT STORY