ਨਵੀਂ ਦਿੱਲੀ-ਰੇਟਿੰਗ ਏਜੰਸੀ ਇਕ੍ਰਾ ਨੇ ਕਿਹਾ ਕਿ ਦੇਸ਼ 'ਚ ਘਰੇਲੂ ਇਸਪਾਤ ਖਪਤ 'ਚ ਚਾਲੂ ਵਿੱਤੀ ਸਾਲ 'ਚ 7 ਫ਼ੀਸਦੀ ਦਾ ਵਾਧਾ ਹੋਣ ਦੀ ਉਮੀਦ ਹੈ। ਇਹ ਤੇਜ਼ੀ ਅਗਲੇ ਵਿੱਤੀ ਸਾਲ 'ਚ ਵੀ ਜਾਰੀ ਰਹਿ ਸਕਦੀ ਹੈ ਕਿਉਂਕਿ ਸਰਕਾਰ ਵੱਡੇ ਪੱਧਰ 'ਤੇ ਬੁਨਿਆਦੀ ਢਾਂਚਾ ਖੇਤਰ 'ਤੇ ਧਿਆਨ ਦੇ ਰਹੀ ਹੈ।
ਇਕ੍ਰਾ ਨੇ ਕਿਹਾ ਕਿ ਬਿਹਤਰ ਮੰਗ ਦੇ ਬਾਵਜੂਦ ਚਾਲੂ ਵਿੱਤੀ ਸਾਲ 'ਚ ਘਰੇਲੂ ਇਸਪਾਤ ਉਤਪਾਦਨ ਵਾਧਾ ਘੱਟ ਹੋ ਕੇ 2.5-3 ਫ਼ੀਸਦੀ ਰਹਿ ਸਕਦਾ ਹੈ। ਇਸ ਦੀ ਵਜ੍ਹਾ ਕੌਮਾਂਤਰੀ ਮੋਰਚੇ 'ਤੇ ਵਪਾਰ ਤਣਾਅ ਵਧਣ ਦੇ ਕਾਰਨ ਇਸਪਾਤ ਦੀ ਬਰਾਮਦ 'ਚ ਕਾਫ਼ੀ ਕਮੀ ਦੇ ਨਾਲ ਸਸਤੀ ਦਰਾਮਦ ਦਾ ਖ਼ਤਰਾ ਹੈ। ਇਕ੍ਰਾ ਦੇ ਸੀਨੀ. ਉਪ-ਪ੍ਰਧਾਨ ਤੇ ਸਮੂਹ ਪ੍ਰਮੁੱਖ (ਕਾਰਪੋਰੇਟ ਖੇਤਰ) ਜਯੰਤ ਰਾਏ ਨੇ ਕਿਹਾ, ''ਸਾਡਾ ਮੰਨਣਾ ਹੈ ਕਿ ਕੌਮਾਂਤਰੀ ਪੱਧਰ 'ਤੇ ਇਸਪਾਤ ਦੀਆਂ ਕੀਮਤਾਂ 'ਚ ਕਮੀ ਨਾਲ ਆਉਣ ਵਾਲੇ ਹਫ਼ਤੇ ''ਚ ਘਰੇਲੂ ਇਸਪਾਤ ਦਰਾਮਦ ਸਸਤੀ ਹੋ ਜਾਵੇਗੀ। ਜਿਸ ਦੇ ਨਾਲ ਇਨ੍ਹਾਂ ਦੀ ਦਰਾਮਦ ਸ਼ੁਰੂ ਹੋ ਜਾਵੇਗੀ ਤੇ ਇਸ ਦੇ ਕਾਰਨ ਇੱਥੇ ਇਸਪਾਤ ਦੀਆਂ ਕੀਮਤਾਂ 'ਤੇ ਦਬਾਅ ਪਵੇਗਾ।''
ਨਵੇਂ ਸਾਲ ਦਾ ਤੋਹਫਾ: ਸਰਕਾਰ ਨੇ ਘਟਾਈਆਂ ਰਸੋਈ ਗੈਸ ਦੀਆਂ ਕੀਮਤਾਂ
NEXT STORY