ਮੁੰਬਈ - ਭਾਰਤੀ ਸ਼ੇਅਰ ਬਾਜ਼ਾਰ 'ਚ ਅੱਜ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਸੈਂਸੈਕਸ 171.83 ਅੰਕ ਭਾਵ 0.30% ਡਿੱਗ ਕੇ 57,943.67 'ਤੇ ਅਤੇ ਨਿਫਟੀ 68.50 ਅੰਕ ਜਾਂ 0.40% ਡਿੱਗ ਕੇ 17,271.50 'ਤੇ ਕਾਰੋਬਾਰ ਕਰ ਰਿਹਾ ਹੈ।
ਗਲੋਬਲ ਬਾਜ਼ਾਰ ਦਾ ਹਾਲ
ਅਮਰੀਕੀ ਬਾਜ਼ਾਰ ਦੀ ਗੱਲ ਕਰੀਏ ਤਾਂ 1 ਅਗਸਤ ਨੂੰ ਨੈਸਡੈਕ 0.18 ਫੀਸਦੀ ਯਾਨੀ 21.71 ਅੰਕ ਫਿਸਲ ਕੇ 12,368.98 'ਤੇ ਬੰਦ ਹੋਇਆ ਹੈ। ਯੂਰਪੀ ਬਾਜ਼ਾਰਾਂ 'ਚ ਵੀ ਗਿਰਾਵਟ ਦਾ ਰੁਖ ਦੇਖਣ ਨੂੰ ਮਿਲਿਆ। ਲੰਡਨ ਸਟਾਕ ਐਕਸਚੇਂਜ ਦਾ FTCE 0.13%, ਫਰਾਂਸ ਦਾ CAC 0.18% ਅਤੇ ਜਰਮਨੀ ਦਾ DAX 0.03% ਹੇਠਾਂ ਸੀ।
ਇਹ ਵੀ ਪੜ੍ਹੋ : 5G ਸਪੈਕਟਰਮ ਦੀ ਨਿਲਾਮੀ ਖ਼ਤਮ, ਜਾਣੋ ਬੋਲੀ ਲਗਾਉਣ 'ਚ ਕਿਹੜੀ ਕੰਪਨੀ ਰਹੀ ਅੱਗੇ
ਟਾਪ ਗੇਨਰਜ਼
ਆਈਟੀਸੀ, ਨੈਸਲੇ ਇੰਡੀਆ,ਐਚਯੂਐਲ, ਬੀਪੀਸੀਐਲ, ਏਸ਼ੀਅਨ ਪੇਂਟਸ, ਪਾਵਰ ਗਰਿੱਡ ਕਾਰਪੋਰੇਸ਼ਨ, ਕੋਟਕ ਬੈਂਕ
ਟਾਪ ਲੂਜ਼ਰਜ਼
ਯੂਪੀਐਲ, ਆਈਸ਼ਰ ਮੋਟਰਜ਼, ਹਿੰਡਾਲਕੋ ਇੰਡਸਟਰੀਜ਼, ਟਾਟਾ ਸਟੀਲ, ਓਐਨਜੀਸੀ, ਲਾਰਸਨ ਐਂਡ ਟਰਬੋ
ਅੱਜ ਅਡਾਨੀ ਗ੍ਰੀਨ, ਬੈਂਕ ਆਫ ਇੰਡੀਆ, ਗੋਦਰੇਜ ਪ੍ਰਾਪਰਟੀਜ਼, ਇੰਡਸ ਟਾਵਰ, ਜੇਐਮ ਫਾਈਨਾਂਸ਼ੀਅਲ, ਜੁਬਿਲੈਂਟ ਫਾਰਮਾ, ਲੈਮਨ ਟ੍ਰੀ ਅਤੇ ਵੋਲਟਾਸ ਸਮੇਤ ਕਈ ਕੰਪਨੀਆਂ ਦੇ ਨਤੀਜੇ ਸਾਹਮਣੇ ਆਉਣਗੇ। ਅੱਜ ਫੋਕਸ ਰਿਲਾਇੰਸ, ਜ਼ੋਮੈਟੋ, ਏਅਰਟੈੱਲ, ਆਈਟੀਸੀ, ਵੋਡਾਫੋਨ ਆਈਡੀਆ, ਅਡਾਨੀ ਗ੍ਰੀਨ ਅਤੇ ਲੈਮਨ ਟ੍ਰੀ ਸਮੇਤ ਕਈ ਸਟਾਕਾਂ 'ਤੇ ਹੋਵੇਗਾ।
ਇਹ ਵੀ ਪੜ੍ਹੋ : ਰੈਪੋ ਦਰ ’ਚ 0.25 ਫੀਸਦੀ ਤੋਂ 0.35 ਫੀਸਦੀ ਦਾ ਵਾਧੇ ਕਰ ਸਕਦੈ RBI : ਮਾਹਿਰ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਹਵਾਈ ਸਫਰ ਹੋਵੇਗਾ ਸਸਤਾ! ATF ਦੀ ਕੀਮਤ ਵਿੱਚ ਹੋਈ ਭਾਰੀ ਕਟੌਤੀ
NEXT STORY