ਮੁੰਬਈ - ਹਫਤੇ ਦੇ ਤੀਜੇ ਕਾਰੋਬਾਰੀ ਦਿਨ ਭਾਵ ਅੱਜ ਬੁੱਧਵਾਰ ਨੂੰ ਸ਼ੇਅਰ ਬਾਜ਼ਾਰ 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 171.15 ਅੰਕਾਂ ਦੀ ਗਿਰਾਵਟ ਨਾਲ 57,726.33 'ਤੇ ਖੁੱਲ੍ਹਿਆ। ਜਦਕਿ NSE ਦੇ ਨਿਫਟੀ ਇੰਡੈਕਸ ਨੇ 50.60 ਅੰਕ ਟੁੱਟ ਕੇ 17,182.65 ਦੇ ਪੱਧਰ 'ਤੇ ਕਾਰੋਬਾਰ ਕਰਨਾ ਸ਼ੁਰੂ ਕਰ ਦਿੱਤਾ ਹੈ।
ਮੰਗਲਵਾਰ ਨੂੰ, ਸ਼ੇਅਰ ਬਾਜ਼ਾਰ ਆਖਰੀ ਕਾਰੋਬਾਰੀ ਦਿਨ 'ਤੇ ਹਰੇ ਨਿਸ਼ਾਨ 'ਤੇ ਖੁੱਲ੍ਹਿਆ ਅਤੇ ਦਿਨ ਦੇ ਉਤਾਰ-ਚੜ੍ਹਾਅ ਤੋਂ ਬਾਅਦ ਲਾਭ ਦੇ ਨਾਲ ਬੰਦ ਹੋਇਆ। ਸੈਂਸੈਕਸ 477.24 ਅੰਕਾਂ ਦੇ ਵਾਧੇ ਨਾਲ 57,897.48 'ਤੇ ਬੰਦ ਹੋਇਆ। ਇਸ ਦੇ ਨਾਲ ਹੀ ਐੱਨਐੱਸਈ ਦਾ ਨਿਫਟੀ ਵੀ 147 ਅੰਕਾਂ ਦੀ ਛਾਲ ਨਾਲ 17,233.25 ਦੇ ਪੱਧਰ 'ਤੇ ਬੰਦ ਹੋਇਆ।
ਸੂਚੀਬੱਧ ਕੰਪਨੀਆਂ ਦੀ ਮਾਰਕੀਟ ਕੈਪ ਅੱਜ 264.23 ਲੱਖ ਕਰੋੜ ਰੁਪਏ ਹੈ। ਸੈਂਸੈਕਸ ਵਿਚ 378 ਕੰਪਨੀਆਂ ਦੇ ਸ਼ੇਅਰ ਉਪਰਲੇ ਸਰਕਟ ਵਿਚ ਹਨ ਜਦੋਂ ਕਿ 46 ਸ਼ੇਅਰ ਲੋਅਰ ਸਰਕਿਟ ਵਿਚ ਹਨ।
ਟਾਪ ਗੇਨਰਜ਼
ਇੰਡਸਇੰਡ ਬੈਂਕ, ਡਾ. ਰੈੱਡੀ, ਰਿਲਾਇੰਸ ਇੰਡਸਟਰੀਜ਼, ਸਨ ਫਾਰਮਾ, ICICI ਬੈਂਕ, ਲਾਰਸਨ ਐਂਡ ਟੂਬਰੋ, ਬਜਾਜ ਫਿਨਸਰਵ, ਟਾਈਟਨ , ਏਸ਼ੀਅਨ ਪੇਂਟਸ
ਟਾਪ ਲੂਜ਼ਰਜ਼
ਪਾਵਰਗ੍ਰਿਡ, ਇੰਫੋਸਿਸ,ਐਚਡੀਐਫਸੀ ਬੈਂਕ, ਵਿਪਰੋ ,ਐਨਟੀਪੀਸੀ ,ਮਾਰੂਤੀ, ਟਾਟਾ ਸਟੀਲ, HDFC, ਕੋਟਕ ਬੈਂਕ ਅਤੇ ਅਲਟਰਾਟੈਕ ਸੂਚੀਬੱਧ ਕੰਪਨੀਆਂ ਦੀ ਮਾਰਕੀਟ ਕੈਪ ਅੱਜ 264.23 ਲੱਖ ਕਰੋੜ ਰੁਪਏ ਹੈ। ਸੈਂਸੈਕਸ ਵਿਚ 378 ਕੰਪਨੀਆਂ ਦੇ ਸ਼ੇਅਰ ਉਪਰਲੇ ਸਰਕਟ ਵਿਚ ਹਨ ਜਦੋਂ ਕਿ 46 ਸ਼ੇਅਰ ਲੋਅਰ ਸਰਕਿਟ ਵਿਚ ਹਨ।
ਸੁਪ੍ਰਿਯਾ ਲਾਈਫਸਾਇੰਸ ਦੇ ਸ਼ੇਅਰ 55 ਫੀਸਦੀ ਤੋਂ ਜ਼ਿਆਦਾ ਵਾਧੇ ਨਾਲ ਸੂਚੀਬੱਧ
NEXT STORY