ਮੁੰਬਈ (ਭਾਸ਼ਾ) - ਵਿਦੇਸ਼ੀ ਪੂੰਜੀ ਦੀ ਨਿਕਾਸੀ ਜਾਰੀ ਰਹਿਣ ਦਰਮਿਆਨ ਰਿਲਾਇੰਸ ਇੰਡਸਟਰੀਜ਼ ਅਤੇ ਆਈ.ਟੀ. ਸਟਾਕਾਂ 'ਚ ਵਿਕਰੀ ਦੇ ਦਬਾਅ ਕਾਰਨ ਸ਼ੁੱਕਰਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ ਦੋਵਾਂ ਪ੍ਰਮੁੱਖ ਸੂਚਕਾਂਕ 'ਚ ਗਿਰਾਵਟ ਦਰਜ ਕੀਤੀ ਗਈ। ਬੀਐੱਸਈ ਦਾ 30 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਸੈਂਸੈਕਸ 273.21 ਅੰਕ ਡਿੱਗ ਕੇ 59,684.82 ਅੰਕ 'ਤੇ ਖੁੱਲ੍ਹਿਆ। ਇਸੇ ਤਰ੍ਹਾਂ ਐੱਨਐੱਸਈ ਦਾ ਸੂਚਕ ਅੰਕ ਨਿਫਟੀ 69.75 ਅੰਕ ਡਿੱਗ ਕੇ 17,788.45 ਅੰਕ 'ਤੇ ਆ ਗਿਆ। ਐਚਸੀਐਲ ਟੈਕ ਅਤੇ ਇਨਫੋਸਿਸ ਨੇ ਇੱਕ ਦਿਨ ਪਹਿਲਾਂ ਆਪਣੇ ਦਸੰਬਰ ਤਿਮਾਹੀ ਦੇ ਨਤੀਜੇ ਜਾਰੀ ਕੀਤੇ ਸਨ। ਪਿਛਲੇ ਕਾਰੋਬਾਰੀ ਦਿਨ ਸੈਂਸੈਕਸ 147.47 ਅੰਕ ਡਿੱਗ ਕੇ 59.958.03 'ਤੇ ਬੰਦ ਹੋਇਆ ਸੀ। ਨਿਫਟੀ ਵੀ 37.50 ਅੰਕ ਡਿੱਗ ਕੇ 17,858.20 'ਤੇ ਬੰਦ ਹੋਇਆ।
ਟਾਪ ਲੂਜ਼ਰਜ਼
ਐਚਸੀਐਲ ਟੈਕ, ਲਾਰਸਨ ਐਂਡ ਟੂਬਰੋ, ਟੈਕ ਮਹਿੰਦਰਾ, ਰਿਲਾਇੰਸ ਇੰਡਸਟਰੀਜ਼, ਵਿਪਰੋ, ਨੇਸਲੇ, ਟੀਸੀਐਸ, ਇੰਫੋਸਿਸ, ਏਸ਼ੀਅਨ ਪੇਂਟਸ, ਐਚਡੀਐਫਸੀ
ਟਾਪ ਗੇਨਰਜ਼
ਟਾਟਾ ਸਟੀਲ, ਇੰਡਸਇੰਡ ਬੈਂਕ, ਐੱਨ.ਟੀ.ਪੀ.ਸੀ., ਮਹਿੰਦਰਾ ਐਂਡ ਮਹਿੰਦਰਾ, ਅਲਟ੍ਰਾਟੈੱਕ ਸੀਮੈਂਟ, ਪਾਵਰਗ੍ਰਿਡ
ਮਹਿਤਾ ਇਕਵਿਟੀਜ਼ ਲਿਮਟਿਡ ਦੇ ਸੀਨੀਅਰ ਵਾਈਸ-ਪ੍ਰੈਜ਼ੀਡੈਂਟ (ਖੋਜ) ਪ੍ਰਸ਼ਾਂਤ ਤਪਸੇ ਨੇ ਕਿਹਾ ਕਿ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐੱਫ. ਆਈ. ਆਈ.) ਵੱਲੋਂ ਲਗਾਤਾਰ ਵਿਕਰੀ ਕਰਨ ਨਾਲ ਬਾਜ਼ਾਰ ਦੀ ਧਾਰਨਾ 'ਤੇ ਮਾੜਾ ਅਸਰ ਪੈ ਰਿਹਾ ਹੈ। ਉਪਲਬਧ ਅੰਕੜਿਆਂ ਦੇ ਅਨੁਸਾਰ, FII ਨੇ ਵੀਰਵਾਰ ਨੂੰ ਵੀ 1,662.63 ਕਰੋੜ ਰੁਪਏ ਦੇ ਸ਼ੇਅਰ ਵੇਚੇ। ਏਸ਼ੀਆ ਦੇ ਹੋਰ ਬਾਜ਼ਾਰਾਂ 'ਚ ਸਿਓਲ, ਸ਼ੰਘਾਈ ਅਤੇ ਹਾਂਗਕਾਂਗ ਦੇ ਸੂਚਕਾਂਕ ਵਾਧੇ ਦੇ ਨਾਲ ਕਾਰੋਬਾਰ ਕਰ ਰਹੇ ਹਨ ਜਦਕਿ ਟੋਕੀਓ ਬਾਜ਼ਾਰ ਗਿਰਾਵਟ 'ਤੇ ਹੈ। ਅਮਰੀਕੀ ਸ਼ੇਅਰ ਬਾਜ਼ਾਰ ਵੀਰਵਾਰ ਨੂੰ ਸਕਾਰਾਤਮਕ ਨੋਟ 'ਤੇ ਬੰਦ ਹੋਏ। ਅੰਤਰਰਾਸ਼ਟਰੀ ਤੇਲ ਬੈਂਚਮਾਰਕ ਬ੍ਰੈਂਟ ਕਰੂਡ 0.33 ਫੀਸਦੀ ਡਿੱਗ ਕੇ 83.74 ਡਾਲਰ ਪ੍ਰਤੀ ਬੈਰਲ 'ਤੇ ਆ ਗਿਆ।
Budget 2023 ਭਾਰਤੀ ਰੇਲਵੇ ਲਈ ਹੋ ਸਕਦੈ ਖ਼ਾਸ , 200 ਕਿਮੀ. ਦੀ ਰਫ਼ਤਾਰ ਵਾਲੀ ਟਰੇਨ ਦਾ ਮਿਲ ਸਕਦੈ ਤੋਹਫ਼ਾ
NEXT STORY