ਮੁੰਬਈ - ਅੱਜ ਸ਼ੇਅਰ ਬਾਜ਼ਾਰ ਹਫ਼ਤੇ ਦੇ ਤੀਜੇ ਕਾਰੋਬਾਰੀ ਦਿਨ ਬੁੱਧਵਾਰ ਨੂੰ ਹਰੇ ਨਿਸ਼ਾਨ 'ਤੇ ਖੁੱਲ੍ਹਿਆ ਹੈ। ਬੰਬਈ ਸਟਾਕ ਐਕਸਚੇਂਜ ਦਾ ਪ੍ਰਮੁੱਖ ਸੂਚਕਾਂਕ ਸੈਂਸੈਕਸ 88.86 ਅੰਕ ਜਾਂ 0.15 ਫੀਸਦੀ ਦੇ ਵਾਧੇ ਨਾਲ 59,833.74 'ਤੇ ਖੁੱਲ੍ਹਿਆ। ਦੂਜੇ ਪਾਸੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 47.20 ਅੰਕਾਂ ਭਾਵ 0.26 ਫੀਸਦੀ ਦੇ ਵਾਧੇ ਨਾਲ 17,869.50 'ਤੇ ਖੁੱਲ੍ਹਿਆ ਹੈ। ਸ਼ੁਰੂਆਤੀ ਵਪਾਰ ਵਿੱਚ 1638 ਸ਼ੇਅਰ ਵਧੇ, 335 ਸ਼ੇਅਰਾਂ ਵਿੱਚ ਗਿਰਾਵਟ ਆਈ ਅਤੇ 78 ਸ਼ੇਅਰਾਂ ਵਿੱਚ ਕੋਈ ਬਦਲਾਅ ਨਹੀਂ ਹੋਇਆ। ਬੀ.ਐਸ.ਈ. ਦੇ 30 ਸ਼ੇਅਰਾਂ ਵਾਲਾ ਸੈਂਸੈਕਸ ਪਿਛਲੇ ਹਫਤੇ 1,282.89 ਅੰਕ ਜਾਂ 2.13 ਫੀਸਦੀ ਡਿੱਗਿਆ ਸੀ।
ਟਾਪ ਗੇਨਰਜ਼
ਭਾਰਤੀ ਏਅਰਟੈਲ, ਪਾਵਰ ਗਰਿੱਡ, ਬਜਾਜ ਫਾਈਨਾਂਸ, ਬਜਾਜ ਫਿਨਸਰਵ, ਐਨ.ਟੀ.ਪੀ.ਸੀ., ਟਾਟਾ ਸਟੀਲ, ਐਚ.ਸੀ.ਐਲ. ਟੈਕ, ਇਨਫੋਸਿਸ, ਐਮ.ਐਂਡ.ਐਮ., ਐਕਸਿਸ ਬੈਂਕ, ਮਾਰੂਤੀ, ਟੈਕ ਮਹਿੰਦਰਾ, ਅਲਟਰਾਟੈਕ ਸੀਮੈਂਟ, ਟੀ.ਸੀ.ਐਸ., ਏਸ਼ੀਅਨ ਪੇਂਟਸ, ਇੰਡਸਇੰਡ ਬੈਂਕ, ਆਈ.ਸੀ.ਆਈ.ਸੀ.ਆਈ. ਬੈਂਕ, ਐਸ.ਬੀ.ਆਈ., ਐਚ.ਡੀ.ਐਫ.ਸੀ. ਬੈਂਕ , ਬਜਾਜ ਆਟੋ, ਸਨ ਫਾਰਮਾ, ਟਾਈਟਨ
ਟਾਪ ਲੂਜ਼ਰਜ਼
ਰਿਲਾਇੰਸ, ਹਿੰਦੁਸਤਾਨ ਯੂਨੀਲੀਵਰ, ਐਚ.ਡੀ.ਐਫ.ਸੀ., ਨੇਸਲੇ ਇੰਡੀਆ, ਆਈ.ਟੀ.ਸੀ., ਐਲ.ਐਂਡ.ਟੀ., ਕੋਟਕ ਬੈਂਕ,
ਵੱਡਾ ਝਟਕਾ: ਘਰੇਲੂ ਗੈਸ ਸਿਲੰਡਰ ਹੋਇਆ ਹੋਰ ਮਹਿੰਗਾ, 1000 ਤੋਂ ਸਿਰਫ਼ ਐਨੇ ਰੁਪਏ ਘੱਟ ਰਹਿ ਗਈ ਕੀਮਤ
NEXT STORY