ਬਿਜਨੈੱਸ ਡੈਸਕ- ਸੰਸਾਰਿਕ ਬਾਜ਼ਾਰ 'ਚ ਮੰਦੀ ਦੇ ਸੰਕੇਤਾਂ ਦੇ ਵਿਚਾਲੇ ਸ਼ੁੱਕਰਵਾਰ ਨੂੰ ਸ਼ੇਅਰ ਬਾਜ਼ਾਰ 'ਚ ਤੇਜ਼ੀ ਦੇਖੀ ਗਈ। ਸਵੇਰੇ ਬਾਜ਼ਾਰ ਹਰੇ ਨਿਸ਼ਾਨ ਦੇ ਨਾਲ ਖੁੱਲ੍ਹਿਆ। ਸੈਂਸੈਕਸ 124 ਅੰਕ ਚੜ੍ਹ ਕੇ 58,977.34 'ਤੇ ਖੁੱਲ੍ਹਿਆ ਤਾਂ ਉਧਰ ਨਿਫਟੀ 'ਚ ਵੀ ਉਛਾਲ ਆਇਆ ਹੈ। ਇਹ 41 ਅੰਕ ਉਪਰ ਚੜ੍ਹ ਕੇ 17,566.10 'ਤੇ ਖੁੱਲ੍ਹਿਆ।
ਦੱਸ ਦੇਈਏ ਕਿ ਬੀਤੇ ਕਾਰੋਬਾਰੀ ਸੈਸ਼ਨ 'ਚ ਅੱਠ ਅਗਸਤ ਨੂੰ ਬੀ.ਐੱਸ.ਈ. ਅਤੇ ਐੱਨ.ਐੱਸ 'ਚ ਚੰਗੀ ਤੇਜ਼ੀ ਦੇਖਣ ਨੂੰ ਮਿਲੀ। ਸੈਂਸੈਕਸ ਅਤੇ ਨਿਫਟੀ ਦੋਵੇਂ ਇੰਡੈਕਸ ਪਿਛਲੇ ਚਾਰ ਮਹੀਨਿਆਂ ਤੋਂ ਉੱਚੇ ਪੱਧਰ 'ਤੇ ਬੰਦ ਹੋਏ। ਇਸ ਦੌਰਾਨ ਕਰੂਡ ਦੀਆਂ ਕੀਮਤਾਂ 'ਚ ਗਿਰਾਵਟ ਦੇਖਣ ਨੂੰ ਮਿਲੀ ਜਦਕਿ ਬੈਂਕ, ਫਾਈਨੈਂਸ਼ੀਅਲ, ਆਟੋ ਅਤੇ ਮੈਟਲ ਸੈਕਟਰ ਦੇ ਸ਼ੇਅਰਾਂ 'ਚ ਤੇਜ਼ੀ ਨਾਲ ਬਾਜ਼ਾਰ ਨੂੰ ਮਜ਼ਬੂਤੀ ਹਾਸਲ ਹੋਈ।
ਸੋਮਵਾਰ (8 ਅਗਸਤ ਨੂੰ) ਸੈਂਸੈਕਸ 465.14 ਅੰਕਾਂ (0.80%) ਦੀ ਤੇਜ਼ੀ ਦੇ ਨਾਲ 58,853.07 ਦੇ ਲੈਵਰ 'ਤੇ ਬੰਦ ਹੋਇਆ। ਉਧਰ ਨਿਫਟੀ 127.60 ਅੰਕ ਉਛਲ ਕੇ 17,525.10 ਦੇ ਪੱਧਰ 'ਤੇ ਬੰਦ ਹੋਇਆ।
ਜੋਅ ਬਾਈਡੇਨ 280 ਅਰਬ ਡਾਲਰ ਦੇ ਚਿਪਸ ਐਕਟ 'ਤੇ ਕਰਨਗੇ ਦਸਤਖ਼ਤ
NEXT STORY