ਮੁੰਬਈ, (ਭਾਸ਼ਾ)- ਐਕਸਿਸ ਬੈਂਕ ’ਚ ਬਿਕਵਾਲੀ ਅਤੇ ਭਾਰਤ-ਪਾਕਿ ਸਰਹੱਦ ’ਤੇ ਵਧਦੇ ਤਣਾਅ ਦਰਮਿਆਨ ਸ਼ੁੱਕਰਵਾਰ ਨੂੰ ਸਥਾਨਕ ਸ਼ੇਅਰ ਬਾਜ਼ਾਰ ਦੇ ਪ੍ਰਮੁੱਖ ਸੂਚਕ ਅੰਕਾਂ ਸੈਂਸੈਕਸ ਅਤੇ ਨਿਫਟੀ ’ਚ ਖਾਸੀ ਗਿਰਾਵਟ ਦਰਜ ਕੀਤੀ ਗਈ।
ਬੰਬੇ ਸਟਾਕ ਐਕਸਚੇਂਜ (ਬੀ. ਐੱਸ. ਈ.) ਦਾ 30 ਸ਼ੇਅਰਾਂ ਵਾਲਾ ਮਿਆਰੀ ਸੂਚਕ ਅੰਕ ਸੈਂਸੈਕਸ ਸ਼ੁਰੂਆਤੀ ਵਾਧੇ ਨੂੰ ਗਵਾਉਂਦੇ ਹੋਏ 588.90 ਅੰਕ ਟੁੱਟ ਕੇ 79,212.53 ਅੰਕ ’ਤੇ ਬੰਦ ਹੋਇਆ। ਕਾਰੋਬਾਰ ਦੌਰਾਨ ਇਕ ਸਮੇਂ ਇਹ 1,195.62 ਅੰਕ ਟੁੱਟ ਕੇ 78,605.81 ਅੰਕ ’ਤੇ ਆ ਗਿਆ ਸੀ।
ਉੱਥੇ ਹੀ, ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦੇ ਸੂਚਕ ਅੰਕ ਨਿਫਟੀ ’ਚ ਦੂਜੇ ਦਿਨ ਵੀ ਗਿਰਾਵਟ ਜਾਰੀ ਰਹੀ ਅਤੇ ਇਹ 207.35 ਅੰਕ ਡਿੱਗ ਕੇ 24,039.35 ਅੰਕ ’ਤੇ ਬੰਦ ਹੋਇਆ। ਜਿਓਜਿਤ ਇਨਵੈਸਟਮੈਂਟ ਲਿਮਟਿਡ ਦੇ ਖੋਜ ਪ੍ਰਮੁੱਖ ਵਿਨੋਦ ਨਾਇਰ ਨੇ ਕਿਹਾ, ‘‘ਭਾਰਤ-ਪਾਕਿ ਸਰਹੱਦ ’ਤੇ ਵਧਦੇ ਤਣਾਅ ਦਰਮਿਆਨ ਨਿਵੇਸ਼ਕਾਂ ਨੇ ਚੌਕਸੀ ਬਣਾ ਲਈ ਹੈ। ਉੱਚੇ ਮੁਲਾਂਕਣ ਅਤੇ ਤਿਮਾਹੀ ਨਤੀਜਿਆਂ ਦੀ ਸੁਸਤ ਸ਼ੁਰੂਆਤ ਕਾਰਨ ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ ’ਚ ਬਿਕਵਾਲੀ ਵੇਖੀ ਗਈ।
ਸੈਂਸੈਕਸ ਦੇ ਸ਼ੇਅਰਾਂ ’ਚ ਅਡਾਣੀ ਪੋਰਟਸ, ਐਕਸਿਸ ਬੈਂਕ, ਇਟਰਨਲ (ਜ਼ੋਮੈਟੋ), ਬਜਾਜ ਫਿਨਸਰਵ, ਪਾਵਰ ਗ੍ਰਿਡ, ਮਾਰੂਤੀ, ਬਜਾਜ ਫਾਈਨਾਂਸ, ਟਾਟਾ ਮੋਟਰਜ਼, ਟਾਟਾ ਸਟੀਲ ਅਤੇ ਐੱਨ. ਟੀ. ਪੀ. ਸੀ. ’ਚ ਸਭ ਤੋਂ ਜਿਆਦਾ ਗਿਰਾਵਟ ਹੋਈ।
ਦੇਸ਼ ’ਚ ਸੋਨੇ ਦੀਆਂ ਕੀਮਤਾਂ ’ਚ ਉਛਾਲ ਨਾਲ ਔਰਤਾਂ ਦੀ ਵਧੀ ਚਿੰਤਾ
NEXT STORY