ਮੁੰਬਈ : ਹਫ਼ਤੇ ਦੇ ਚੌਥੇ ਕਾਰੋਬਾਰੀ ਦਿਨ ਵੀਰਵਾਰ (29 ਮਈ) ਨੂੰ, ਸਟਾਕ ਮਾਰਕੀਟ ਵਿੱਚ ਉਤਰਾਅ-ਚੜ੍ਹਾਅ ਵਾਲਾ ਮਾਹੌਲ ਦੇਖਣ ਨੂੰ ਮਿਲਿਆ। ਕਾਰੋਬਾਰ ਬੰਦ ਹੋਣ ਤੋਂ ਥੋੜ੍ਹੀ ਦੇਰ ਪਹਿਲਾਂ ਬਾਜ਼ਾਰ ਵਿੱਚ ਵਾਧਾ ਦੇਖਣ ਨੂੰ ਮਿਲਿਆ। ਅੰਤ ਵਿੱਚ, ਸੈਂਸੈਕਸ +483.77 ਅੰਕ ਭਾਵ 0.59 % ਵਧ ਕੇ 81,796.09 'ਤੇ ਬੰਦ ਹੋਇਆ ਹੈ। ਸੈਂਸੈਕਸ ਦੇ 24 ਸਟਾਕ ਵਾਧੇ ਨਾਲ ਅਤੇ 6 ਸਟਾਕ ਗਿਰਾਵਟ ਨਾਲ ਕਾਰੋਬਾਰ ਕਰਦੇ ਦੇਖੇ ਗਏ।

ਦੂਜੇ ਪਾਸੇ ਨਿਫਟੀ 81.15 ਅੰਕ ਭਾਵ 0.33% ਦੇ ਵਾਧੇ ਨਾਲ 24,833.60 ਦੇ ਪੱਧਰ 'ਤੇ ਬੰਦ ਹੋਇਆ। ਬੈਂਕ ਨਿਫਟੀ ਵਿਚ ਵਾਧਾ ਦੇਖਣ ਨੂੰ ਮਿਲਿਆ ਹੈ ਅਤੇ ਇਹ 129.05 ਅੰਕ ਭਾਵ 0.23 ਫ਼ੀਸਦੀ ਦੇ ਵਾਧੇ ਨਾਲ 55,546.05 ਦੇ ਪੱਧਰ ਤੇ ਬੰਦ ਹੋਇਆ ਹੈ। ਸ਼ੇਅਰ ਬਾਜ਼ਾਰ ਦੇ ਅੰਕੜਿਆਂ ਅਨੁਸਾਰ, ਵਿਦੇਸ਼ੀ ਸੰਸਥਾਗਤ ਨਿਵੇਸ਼ਕ (FII) ਬੁੱਧਵਾਰ ਨੂੰ ਖਰੀਦਦਾਰ ਰਹੇ ਅਤੇ 4,662.92 ਕਰੋੜ ਰੁਪਏ ਦੇ ਸ਼ੇਅਰ ਖਰੀਦੇ।
ਵਿਸ਼ਵ ਬਾਜ਼ਾਰ ਵਿੱਚ ਗਿਰਾਵਟ
ਏਸ਼ੀਆਈ ਬਾਜ਼ਾਰਾਂ ਵਿੱਚ, ਦੱਖਣੀ ਕੋਰੀਆ ਦੇ ਕੋਸਪੀ, ਜਾਪਾਨ ਦੇ ਨਿੱਕੇਈ 225, ਸ਼ੰਘਾਈ ਐਸਐਸਈ ਕੰਪੋਜ਼ਿਟ ਅਤੇ ਹਾਂਗ ਕਾਂਗ ਦੇ ਹੈਂਗ ਸੇਂਗ ਲਾਭ ਵਿੱਚ ਸਨ। ਬੁੱਧਵਾਰ ਨੂੰ ਅਮਰੀਕੀ ਬਾਜ਼ਾਰ ਗਿਰਾਵਟ ਨਾਲ ਬੰਦ ਹੋਏ।
ਏਸ਼ੀਆਈ ਬਾਜ਼ਾਰਾਂ ਵਿੱਚ, ਜਾਪਾਨ ਦਾ ਨਿੱਕੇਈ 633 ਅੰਕ (1.68%) ਵਧ ਕੇ 38,356 'ਤੇ ਅਤੇ ਕੋਰੀਆ ਦਾ ਕੋਸਪੀ 46 ਅੰਕ (1.71%) ਵਧ ਕੇ 2,716 'ਤੇ ਬੰਦ ਹੋਇਆ।
ਹਾਂਗ ਕਾਂਗ ਦਾ ਹੈਂਗ ਸੇਂਗ ਇੰਡੈਕਸ ਲਗਭਗ 200 ਅੰਕ (0.90%) ਦੇ ਵਾਧੇ ਨਾਲ 23,450 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ ਅਤੇ ਚੀਨ ਦਾ ਸ਼ੰਘਾਈ ਕੰਪੋਜ਼ਿਟ ਲਗਭਗ 25 ਅੰਕ (0.75%) ਦੇ ਵਾਧੇ ਨਾਲ 3,340 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ।
23 ਮਈ ਨੂੰ, ਅਮਰੀਕਾ ਦਾ ਡਾਓ ਜੋਨਸ 244 ਅੰਕ ਡਿੱਗ ਕੇ 42,099 'ਤੇ ਬੰਦ ਹੋਇਆ, ਨੈਸਡੈਕ ਕੰਪੋਜ਼ਿਟ 98 ਅੰਕ ਡਿੱਗ ਕੇ 19,101 'ਤੇ ਅਤੇ ਐਸ ਐਂਡ ਪੀ 500 ਵੀ 33 ਅੰਕ (0.67%) ਡਿੱਗ ਕੇ 5,889 'ਤੇ ਬੰਦ ਹੋਇਆ।
ਅੰਤਰਰਾਸ਼ਟਰੀ ਮਿਆਰੀ ਬ੍ਰੈਂਟ ਕਰੂਡ 1.11 ਪ੍ਰਤੀਸ਼ਤ ਵਧ ਕੇ 65.62 ਡਾਲਰ ਪ੍ਰਤੀ ਬੈਰਲ ਹੋ ਗਿਆ।
ਕੱਲ੍ਹ ਸ਼ੇਅਰ ਬਾਜ਼ਾਰ ਵਿੱਚ ਗਿਰਾਵਟ ਆਈ
ਕੱਲ੍ਹ ਯਾਨੀ 28 ਮਈ ਨੂੰ ਸ਼ੇਅਰ ਬਾਜ਼ਾਰ ਵਿੱਚ ਗਿਰਾਵਟ ਆਈ। ਸੈਂਸੈਕਸ 239 ਅੰਕ ਦੀ ਗਿਰਾਵਟ ਨਾਲ 81,312 ਦੇ ਪੱਧਰ 'ਤੇ ਬੰਦ ਹੋਇਆ। ਨਿਫਟੀ ਵੀ ਲਗਭਗ 73 ਅੰਕ ਦੀ ਗਿਰਾਵਟ ਨਾਲ 24,752 ਦੇ ਪੱਧਰ 'ਤੇ ਬੰਦ ਹੋਇਆ। ਸੈਂਸੈਕਸ ਦੇ 30 ਸ਼ੇਅਰਾਂ ਵਿੱਚੋਂ 19 ਵਿੱਚ ਗਿਰਾਵਟ ਆਈ ਅਤੇ 11 ਵਧੇ।
EPFO ਖ਼ਾਤਾਧਾਰਕਾਂ ਨੂੰ ਮਿਲਣਗੀਆਂ ਬੈਂਕ ਵਰਗੀਆਂ ਸਹੂਲਤਾਂ, ਹੋਣ ਜਾ ਰਹੇ ਅਹਿਮ ਬਦਲਾਅ
NEXT STORY