ਮੁੰਬਈ (ਭਾਸ਼ਾ) - ਈਰਾਨ ਅਤੇ ਇਜ਼ਰਾਈਲ ਵਿਚਕਾਰ ਜੰਗਬੰਦੀ ਤੋਂ ਬਾਅਦ ਪੱਛਮੀ ਏਸ਼ੀਆ ਵਿੱਚ ਤਣਾਅ ਘੱਟ ਹੋਣ ਦੇ ਸੰਕੇਤਾਂ ਦਰਮਿਆਨ ਵਿਸ਼ਵ ਬਾਜ਼ਾਰਾਂ ਵਿੱਚ ਵਾਧੇ ਦਾ ਰੁਝਾਨ ਦੇਖਣ ਨੂੰ ਮਿਲਿਆ ਹੈ। ਇਸ ਦਰਮਿਆਨ ਅੱਜ ਬੁੱਧਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਸੈਂਸੈਕਸ ਅਤੇ ਨਿਫਟੀ ਵਿੱਚ ਵੀ ਵਾਧਾ ਹੋਇਆ। ਸ਼ੁਰੂਆਤੀ ਕਾਰੋਬਾਰ ਵਿੱਚ ਬੀਐਸਈ ਸੈਂਸੈਕਸ 426.79 ਅੰਕ ਵਧ ਕੇ 82,481.90 ਅੰਕ ਹੋ ਗਿਆ। ਸੈਂਸੈਕਸ ਵਿੱਚ ਸੂਚੀਬੱਧ 30 ਕੰਪਨੀਆਂ 27 'ਚ ਵਾਧਾ ਅਤੇ 3 ਵਿਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ।
ਦੂਜੇ ਪਾਸੇ ਐਨਐਸਈ ਨਿਫਟੀ 123.25 ਅੰਕ ਵਧ ਕੇ 25,167.60 ਅੰਕ ਹੋ ਗਿਆ। ਸਟਾਕ ਮਾਰਕੀਟ ਦੇ ਅੰਕੜਿਆਂ ਅਨੁਸਾਰ, ਵਿਦੇਸ਼ੀ ਸੰਸਥਾਗਤ ਨਿਵੇਸ਼ਕ (FII) ਮੰਗਲਵਾਰ ਨੂੰ ਸ਼ੁੱਧ ਵਿਕਰੇਤਾ ਸਨ ਅਤੇ ਉਨ੍ਹਾਂ ਨੇ 5,266.01 ਕਰੋੜ ਰੁਪਏ ਦੇ ਸ਼ੇਅਰ ਵੇਚੇ। ਘਰੇਲੂ ਸੰਸਥਾਗਤ ਨਿਵੇਸ਼ਕਾਂ (DII) ਨੇ 5,209.60 ਕਰੋੜ ਰੁਪਏ ਦੇ ਸ਼ੇਅਰ ਖਰੀਦੇ।
ਟਾਪ ਗੇਨਰਸ
ਟਾਈਟਨ, ਐਚਸੀਐਲ ਟੈਕ, ਰਿਲਾਇੰਸ ਇੰਡਸਟਰੀਜ਼, ਅਲਟਰਾਟੈਕ ਸੀਮੈਂਟ, ਹਿੰਦੁਸਤਾਨ ਯੂਨੀਲੀਵਰ, ਟਾਟਾ ਸਟੀਲ
ਟਾਪ ਲੂਜ਼ਰਸ
ਕੋਟਕ ਮਹਿੰਦਰਾ ਬੈਂਕ ਅਤੇ ਆਈਸੀਆਈਸੀਆਈ ਬੈਂਕ
ਗਲੋਬਲ ਬਾਜ਼ਾਰਾਂ ਦਾ ਹਾਲ
ਏਸ਼ੀਆਈ ਬਾਜ਼ਾਰਾਂ ਵਿੱਚ, ਦੱਖਣੀ ਕੋਰੀਆ ਦਾ ਕੋਸਪੀ, ਹਾਂਗ ਕਾਂਗ ਦਾ ਹੈਂਗ ਸੇਂਗ ਅਤੇ ਚੀਨ ਦਾ ਸ਼ੰਘਾਈ ਐਸਐਸਈ ਕੰਪੋਜ਼ਿਟ ਲਾਭ ਵਿੱਚ ਸੀ ਜਦੋਂ ਕਿ ਜਾਪਾਨ ਦਾ ਨਿੱਕੇਈ 225 ਵਿੱਚ ਥੋੜ੍ਹੀ ਗਿਰਾਵਟ ਦਰਜ ਕੀਤੀ ਗਈ। ਮੰਗਲਵਾਰ ਨੂੰ ਅਮਰੀਕੀ ਬਾਜ਼ਾਰ ਸਕਾਰਾਤਮਕ ਰੁਝਾਨ ਨਾਲ ਬੰਦ ਹੋਏ।
ਅੰਤਰਰਾਸ਼ਟਰੀ ਬੈਂਚਮਾਰਕ ਬ੍ਰੈਂਟ ਕਰੂਡ 1.30 ਪ੍ਰਤੀਸ਼ਤ ਵਧ ਕੇ 68.01 ਡਾਲਰ ਪ੍ਰਤੀ ਬੈਰਲ ਹੋ ਗਿਆ।
UPI ਤੋਂ ਕਢਵਾ ਸਕੋਗੇ EPFO ਦਾ ਪੈਸਾ, ਬਸ ਤੁਹਾਨੂੰ ਕਰਨਾ ਹੋਵੇਗਾ ਇਹ ਛੋਟਾ ਜਿਹਾ ਕੰਮ
NEXT STORY