ਮੁੰਬਈ - ਹਫਤੇ ਦੇ ਦੂਜੇ ਕਾਰੋਬਾਰੀ ਦਿਨ ਯਾਨੀ ਕਿ ਮੰਗਲਵਾਰ ਨੂੰ ਭਾਰਤੀ ਸ਼ੇਅਰ ਬਾਜ਼ਾਰ ਲਾਲ ਨਿਸ਼ਾਨ 'ਤੇ ਖੁੱਲ੍ਹਿਆ। ਅੱਜ ਬੰਬਈ ਸਟਾਕ ਐਕਸਚੇਂਜ ਦਾ ਇੰਡੈਕਸ ਸੈਂਸੈਕਸ 887.70 ਅੰਕ ਯਾਨੀ ਕਿ 2.80 ਫੀਸਦੀ ਦੀ ਗਿਰਾਵਟ ਨਾਲ 30760.30 'ਤੇ ਖੁੱਲ੍ਹਿਆ ਹੈ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 251.10 ਅੰਕ ਯਾਨੀ ਕਿ 2.71 ਫੀਸਦੀ ਦੀ ਗਿਰਾਵਟ ਨਾਲ 9010.75 'ਤੇ ਖੁੱਲ੍ਹਿਆ।
ਟਾਪ ਲੂਜ਼ਰਜ਼
ਅੱਜ ਸਾਰੀਆਂ ਕੰਪਨੀਆਂ ਦੇ ਸ਼ੇਅਰ ਗਿਰਾਵਟ ਤੇ ਖੁੱਲ੍ਹੇ। ਓਐਨਜੀਸੀ, ਬਜਾਜ ਫਾਈਨੈਂਸ, ਗੇਲ, ਇੰਡਸਇੰਡ ਬੈਂਕ, ਵੇਦਾਂਤਾ ਲਿਮਟਿਡ, ਹਿੰਡਾਲਕੋ, ਆਈ.ਸੀ.ਆਈ.ਸੀ.ਆਈ. ਬੈਂਕ, ਟਾਟਾ ਮੋਟਰਜ਼, ਐਕਸਿਸ ਬੈਂਕ ਅਤੇ ਮਾਰੂਤੀ ਸ਼ਾਮਲ ਹਨ।
ਸੈਕਟੋਰੀਲ ਇੰਡੈਕਸ ਦਾ ਹਾਲ
ਸੈਕਟੋਰੀਲ ਇੰਡੈਕਸ ਦੀ ਗੱਲ ਕਰੀਏ ਤਾਂ ਸਾਰੇ ਸੈਕਟਰ ਅੱਜ ਲਾਲ ਨਿਸ਼ਾਨ 'ਤੇ ਖੁੱਲ੍ਹੇ। ਇਨ੍ਹਾਂ ਵਿਚ ਐਫ.ਐਮ.ਸੀ.ਜੀ., ਮੀਡੀਆ, ਫਾਰਮਾ, ਰੀਅਲਟੀ, ਬੈਂਕ, ਪ੍ਰਾਈਵੇਟ ਬੈਂਕ, ਆਟੋ, ਮੈਟਲ, ਆਈ ਟੀ ਅਤੇ ਪੀਐਸਯੂ ਬੈਂਕ ਸ਼ਾਮਲ ਹਨ।
ਵਿਜੇ ਮਾਲਿਆ ਨੂੰ ਝਟਕਾ, ਲੰਡਨ ਦੀ ਅਦਾਲਤ ਨੇ ਖਾਰਿਜ ਕੀਤੀ ਹਵਾਲਗੀ ਖਿਲਾਫ ਦਾਇਰ ਪਟੀਸ਼ਨ
NEXT STORY