ਬਿਜ਼ਨੈੱਸ ਡੈਸਕ : ਕਾਰੋਬਾਰੀ ਹਫ਼ਤੇ ਦੇ ਸ਼ੁਰੂ ਹੁੰਦਿਆਂ ਸਾਰ ਹੀ ਸੋਮਵਾਰ ਨੂੰ ਸ਼ੇਅਰ ਬਾਜ਼ਾਰ ਹਰੇ ਨਿਸ਼ਾਨ 'ਤੇ ਜਾ ਕੇ ਖੁੱਲ੍ਹਿਆ। ਇਸ ਦੌਰਾਨ ਬੀਐੱਸਈ 'ਤੇ ਸੈਂਸੈਕਸ 500 ਅੰਕਾਂ ਦੀ ਛਾਲ ਨਾਲ 74,057 'ਤੇ ਖੁੱਲ੍ਹਿਆ। ਇਸ ਦੇ ਨਾਲ ਹੀ NSE 'ਤੇ ਨਿਫਟੀ 0.70 ਫ਼ੀਸਦੀ ਦੇ ਵਾਧੇ ਨਾਲ 22,483 'ਤੇ ਖੁੱਲ੍ਹਿਆ।
ਦੱਸ ਦੇਈਏ ਕਿ ਬਾਜ਼ਾਰ ਖੁੱਲ੍ਹਦੇ ਸਾਰ ਹੀ ਹਿੰਡਾਲਕੋ, ਜੇਐਸਡਬਲਯੂ ਸਟੀਲ, ਇੰਫੋਸਿਸ, ਬਜਾਜ ਫਿਨਸਰਵ ਅਤੇ ਐਚਡੀਐਫਸੀ ਬੈਂਕ ਨਿਫਟੀ 'ਤੇ ਲਾਭ ਦੇ ਨਾਲ ਕਾਰੋਬਾਰ ਕਰ ਰਹੇ ਸਨ, ਜਦੋਂ ਕਿ ਇੰਡਸਇੰਡ ਬੈਂਕ, ਬ੍ਰਿਟੈਨਿਆ ਇੰਡਸਟਰੀਜ਼, ਐਸਬੀਆਈ ਲਾਈਫ ਇੰਸ਼ੋਰੈਂਸ ਘਾਟੇ ਨਾਲ ਕਾਰੋਬਾਰ ਕਰ ਰਹੇ ਸਨ।
ਚੋਣਾਂ ਤੋਂ ਪਹਿਲਾਂ ਸਸਤਾ ਹੋਇਆ LPG ਸਿਲੰਡਰ, ਜਾਣੋ ਕਿੰਨੀ ਘਟੀ ਕੀਮਤ
NEXT STORY