ਮੁੰਬਈ — ਅੱਜ ਹਫਤੇ ਦਾ ਪਹਿਲਾ ਵਪਾਰਕ ਦਿਨ ਯਾਨੀ ਸੋਮਵਾਰ ਸਟਾਕ ਮਾਰਕੀਟ ਗਿਰਾਵਟ ਦੇ ਨਾਲ ਖੁੱਲ੍ਹਿਆ। ਬੰਬਈ ਸਟਾਕ ਐਕਸਚੇਂਜ ਦਾ ਪ੍ਰਮੁੱਖ ਇੰਡੈਕਸ ਸੈਂਸੈਕਸ ਅਤੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਲਾਲ ਨਿਸ਼ਾਨ 'ਤੇ ਸ਼ੁਰੂ ਹੋਇਆ। ਸੈਂਸੈਕਸ 55.26 ਅੰਕ ਭਾਵ 0.14 ਪ੍ਰਤੀਸ਼ਤ ਦੀ ਗਿਰਾਵਟ ਦੇ ਨਾਲ 40630.24 'ਤੇ ਖੁੱਲ੍ਹਿਆ। ਇਸ ਦੇ ਨਾਲ ਹੀ ਨਿਫਟੀ 19.25 ਅੰਕ ਭਾਵ 0.16 ਪ੍ਰਤੀਸ਼ਤ ਦੇ ਹੇਠਲੇ ਪੱਧਰ 11,911.10 ਤੋਂ ਸ਼ੁਰੂ ਹੋਇਆ।
ਟਾਪ ਗੇਨਰਜ਼
ਐਨ.ਟੀ.ਪੀ.ਸੀ., ਟਾਟਾ ਮੋਟਰਜ਼, ਨੇਸਲੇ ਇੰਡੀਆ, ਇੰਡਸਇੰਡ ਬੈਂਕ ਅਤੇ ਐਲ.ਐਂਡ.ਟੀ. ਸਟਾਕ ਹਰੇ ਪੱਧਰ 'ਤੇ ਸ਼ੁਰੂ ਹੋਏ।
ਟਾਪ ਲੂਜ਼ਰਜ਼
ਅਡਾਨੀ ਪੋਰਟਸ, ਐਚ.ਡੀ.ਐਫ.ਸੀ. ਲਾਈਫ , ਡਾਕਟਰ ਰੈਡੀ
ਸੈਕਟਰਲ ਇੰਡੈਕਸ ਦੀ ਨਿਗਰਾਨੀ
ਅੱਜ ਮੀਡੀਆ, ਐਫ.ਐਮ.ਸੀ.ਜੀ., ਪ੍ਰਾਈਵੇਟ ਬੈਂਕ, ਫਾਰਮਾ ਅਤੇ ਰੀਐਲਟੀ ਸ਼ੁਰੂਆਤੀ ਵਾਧੇ ਨਾਲ ਹੋਈ। ਆਈ.ਟੀ., ਵਿੱਤ ਸੇਵਾਵਾਂ, ਧਾਤੂ, ਆਟੋ ਅਤੇ ਬੈਂਕ ਲਾਲ ਨਿਸ਼ਾਨ 'ਤੇ ਖੁੱਲ੍ਹਿਆ।
ਆਮ ਜਨਤਾ ਨੂੰ ਰਾਹਤ: ਸਰਕਾਰ ਦੇ ਦਖ਼ਲ ਤੋਂ ਬਾਅਦ ਡਿੱਗੀਆਂ ਪਿਆਜ਼ ਦੀਆਂ ਕੀਮਤਾਂ, ਦੇਖੋ 1 ਕਿਲੋ ਦਾ ਭਾਅ
NEXT STORY