ਮੁੰਬਈ - ਗਲੋਬਲ ਬਾਜ਼ਾਰਾਂ ਤੋਂ ਮਿਲੇ-ਜੁਲੇ ਸੰਕੇਤਾਂ ਤੋਂ ਬਾਅਦ ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਭਾਰਤੀ ਬਾਜ਼ਾਰ ਵੀ ਗਿਰਾਵਟ ਨਾਲ ਖੁੱਲ੍ਹੇ ਹਨ। ਸੋਮਵਾਰ ਨੂੰ ਸੈਂਸੈਕਸ 250 ਅੰਕ ਟੁੱਟਿਆ ਅਤੇ ਨਿਫਟੀ ਵੀ 16150 'ਤੇ ਆ ਗਿਆ ਹੈ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਅਮਰੀਕੀ ਬਾਜ਼ਾਰ ਸੀਮਤ ਦਾਇਰੇ 'ਚ ਕਾਰੋਬਾਰ ਕਰਦੇ ਨਜ਼ਰ ਆਏ ਸਨ। ਡਾਓ ਜੋਂਸ 300 ਅੰਕਾਂ ਦੀ ਰੇਂਜ ਵਿੱਚ ਕਾਰੋਬਾਰ ਕਰਦਾ ਰਿਹਾ ਅਤੇ ਸੂਚਕ ਅੰਕ 50 ਅੰਕ ਹੇਠਾਂ ਬੰਦ ਹੋਇਆ।
ਇਸ ਦੇ ਨਾਲ ਹੀ, ਨੈਸਡੈਕ ਨੇ ਲਗਾਤਾਰ ਪੰਜਵੇਂ ਦਿਨ ਵਾਧਾ ਦੇਖਿਆ ਅਤੇ ਸ਼ੁੱਕਰਵਾਰ ਨੂੰ ਮਾਮੂਲੀ ਵਾਧੇ ਨਾਲ ਬੰਦ ਹੋਇਆ।
ਜੂਨ 'ਚ ਅਮਰੀਕਾ 'ਚ 3.7 ਲੱਖ ਨੌਕਰੀਆਂ ਜੁੜੀਆਂ ਅਤੇ ਅੰਦਾਜ਼ਾ 2.5 ਲੱਖ ਸੀ। ਏਲੋਨ ਮਸਕ ਨੇ ਟਵਿੱਟਰ ਨੂੰ ਖਰੀਦਣ ਤੋਂ ਇਨਕਾਰ ਕਰ ਦਿੱਤਾ, ਜਿਸ ਤੋਂ ਬਾਅਦ ਟਵਿੱਟਰ ਦੇ ਸ਼ੇਅਰ ਦੀ ਕੀਮਤ 5 ਫੀਸਦੀ ਤੱਕ ਫਿਸਲ ਗਈ ਹੈ। ਯੂਰਪੀ ਬਾਜ਼ਾਰਾਂ ਨੇ ਮਜ਼ਬੂਤੀ ਦਿਖਾਈ ਹੈ। ਇਸ ਦੇ ਨਾਲ ਹੀ ਸਿੰਗਾਪੁਰ ਅਤੇ ਮਲੇਸ਼ੀਆ ਦੇ ਬਾਜ਼ਾਰ ਅੱਜ ਬੰਦ ਰਹਿਣਗੇ। ਜਾਪਾਨ ਦੇ ਬਾਜ਼ਾਰਾਂ 'ਚ 2 ਫੀਸਦੀ ਦੀ ਤੇਜ਼ੀ ਦੇਖਣ ਨੂੰ ਮਿਲੀ।
SGX Nifty 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ ਇਹ ਇੰਡੈਕਸ ਲਾਲ ਨਿਸ਼ਾਨ ਵਿਚ ਕਾਰੋਬਾਰ ਕਰਦਾ ਦਿਖਾਈ ਦੇ ਰਿਹਾ ਹੈ। ਸੋਮਵਾਰ ਨੂੰ ਏਅਰਟੈੱਲ ਅਤੇ ਟੀਸੀਐੱਸ ਵਰਗੀਆਂ ਕੰਪਨੀਆਂ ਦੇ ਸ਼ੇਅਰਾਂ ਵਿਚ ਕਮਜ਼ੋਰੀ ਦੇਖਣ ਨੂੰ ਮਿਲ ਰਹੀ ਹੈ।
ਟਾਪ ਗੇਨਰਜ਼
ਡਾ. ਰੈੱਡੀ, ਮਹਿੰਦਰਾ ਐਂਡ ਮਹਿੰਦਰਾ, ਇੰਡਸਇੰਡ ਬੈਂਕ, ਆਈਸੀਆਈਸੀਆਈ ਬੈਂਕ, ਟਾਈਟਨ,ਏਸ਼ੀਅਨ ਪੇਂਟਸ, ਐਕਸਿਸ ਬੈਂਕ, ਸਨ ਫਾਰਮਾ
ਟਾਪ ਲੂਜ਼ਰਜ਼
ਭਾਰਤੀ ਏਅਰਟੈੱਲ, ਟੀਸੀਐੱਸ, ਟੈੱਕ ਮਹਿੰਦਰਾ, ਪਾਵਰ ਗ੍ਰਿਡ, ਰਿਲਾਇੰਸ
Ford ਦੀਆਂ ਕਾਰਾਂ 'ਚ ਆਈ ਖਰਾਬੀ, ਕੰਪਨੀ ਨੇ ਵਾਪਸ ਮੰਗਵਾਈਆਂ ਇਕ ਲੱਖ ਤੋਂ ਜ਼ਿਆਦਾ ਗੱਡੀਆਂ
NEXT STORY