ਨਵੀਂ ਦਿੱਲੀ—ਕੰਪਨੀਆਂ ਦੇ ਤਿਮਾਹੀ ਨਤੀਜਿਆਂ ਅਤੇ ਅਗਲੇ ਆਮ ਬਜਟ ਨੂੰ ਲੈ ਕੇ ਉਮੀਦਾਂ ਨਾਲ ਹੀ ਇਸ ਹਫਤੇ ਸ਼ੇਅਰ ਬਾਜ਼ਾਰ ਦੀ ਚਾਲ ਤੈਅ ਹੋਵੇਗੀ। ਵਿਸ਼ਲੇਸ਼ਕਾਂ ਨੇ ਇਹ ਰਾਏ ਪ੍ਰਗਟ ਕੀਤੀ ਹੈ। ਇਸ ਹਫਤੇ ਕੋਟਕ ਮਹਿੰਦਰਾ ਬੈਂਕ, ਬੈਂਕ ਆਫ ਮਹਾਰਾਸ਼ਟਰ, ਐਕਸਿਸ ਬੈਂਕ, ਕੈਨਰਾ ਬੈਂਕ ਅਤੇ ਬੈਂਕ ਆਫ ਬੜੌਦਾ ਦੇ ਤਿਮਾਹੀ ਨਤੀਜੇ ਆਉਣੇ ਹਨ। ਬੀਤੇ ਹਫਤੇ ਬੰਬਈ ਸ਼ੇਅਰ ਬਾਜ਼ਾਰ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 345.65 ਅੰਕ ਜਾਂ 0.83 ਫੀਸਦੀ ਦੇ ਲਾਭ 'ਚ ਰਿਹਾ। ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਅਮਰੀਕਾ ਅਤੇ ਈਰਾਨ ਦੇ ਵਿਚਕਾਰ ਤਣਾਅ ਘੱਟ ਹੋਣ ਅਤੇ ਅਮਰੀਕਾ ਅਤੇ ਚੀਨ ਦੇ ਵਿਚਕਾਰ ਪਹਿਲੇ ਪੜ੍ਹਾਅ ਦੇ ਵਪਾਰ ਸਮਝੌਤੇ 'ਤੇ ਹਸਤਾਖਰ ਸ਼ੇਅਰ ਬਾਜ਼ਾਰਾਂ ਦੀ ਹਾਲੀਆ ਤੇਜ਼ੀ ਦੀ ਪ੍ਰਮੁੱਖ ਵਜ੍ਹਾ ਹੈ। ਮੋਤੀਲਾਲ ਓਸਵਾਲ ਫਾਈਨੈਂਸ਼ੀਅਲ ਸਰਵਿਸੇਜ਼ ਦੇ ਸੋਧ ਪ੍ਰਮੁੱਖ (ਖੁਦਰਾ) ਸਿਧਾਰਥ ਖੇਮਕਾ ਨੇ ਕਿਹਾ ਕਿ ਆਉਣ ਵਾਲੇ ਸਮੇਂ 'ਚ ਨਿਵੇਸ਼ਕ ਸਾਵਧਾਨ ਰਹਿਣਗੇ। ਕਿਉਂਕਿ ਬਾਜ਼ਾਰ ਸਭ ਤੋਂ ਉੱਚੇ ਪੱਧਰ 'ਤੇ ਚੱਲ ਰਹੇ ਹਨ। ਤੀਜੀ ਤਿਮਾਹੀ ਲਈ ਕੰਪਨੀਆਂ ਦੇ ਨਤੀਜੇ ਆ ਰਹੇ ਹਨ, ਅਜਿਹੇ 'ਚ ਸ਼ੇਅਰ ਬਾਜ਼ਾਰ ਦੀ ਚਾਲ ਚੁਨਿੰਦਾ ਕੰਪਨੀਆਂ ਦੇ ਨੇੜ-ਤੇੜੇ ਰਹਿ ਸਕਦੀ ਹੈ। ਇਸ ਦੇ ਇਲਾਵਾ ਖੇਤੀਬਾੜੀ, ਪੇਂਡੂ, ਖਾਦ, ਜਨਤਕ ਉਪਕਰਮ, ਬੁਨਿਆਦੀ ਸੰਰਚਨਾ ਅਤੇ ਨਿਰਮਾਣ ਆਦਿ ਨਾਲ ਸੰਬੰਧਤ ਖੇਤਰਾਂ 'ਚ ਬਜਟ ਤੋਂ ਲੱਗੀਆਂ ਉਮੀਦਾਂ ਦਾ ਅਸਰ ਹੋ ਸਕਦਾ ਹੈ। ਇਸ ਹਫਤੇ ਜਿਨ੍ਹਾਂ ਕੰਪਨੀਆਂ ਦੇ ਤਿਮਾਹੀ ਨਤੀਜੇ 'ਤੇ ਨਿਵੇਸ਼ਕਾਂ ਦੀਆਂ ਨਜ਼ਰ ਰਹਿਣਗੀਆਂ, ਉਨ੍ਹਾਂ 'ਚ ਆਈ.ਸੀ.ਆਈ.ਸੀ.ਆਈ. ਬੈਂਕ, ਜੇ.ਐੱਸ.ਡਬਲਿਊ ਸਟੀਲ, ਜੀ, ਹੈਵੇਲਸ, ਐੱਚ.ਡੀ.ਐੱਫ.ਸੀ. ਏ.ਐੱਸ.ਸੀ. ਆਦਿ ਸ਼ਾਮਲ ਹੈ। ਇਨ੍ਹਾਂ ਦੇ ਇਲਾਵਾ ਬਾਜ਼ਾਰ 'ਚ ਕੱਚੇ ਤੇਲ ਅਤੇ ਰੁਪਏ ਦੀ ਚਾਲ ਅਤੇ ਵਿਦੇਸ਼ੀ ਨਿਵੇਸ਼ਕਾਂ ਦੇ ਰੁਖ ਦਾ ਵੀ ਅਸਰ ਦੇਖਿਆ ਜਾ ਸਕਦਾ ਹੈ। ਜਿਯੋਜਿਤ ਫਾਈਨੈਂਸ਼ੀਅਲ ਸਰਵਿਸੇਜ਼ ਦੇ ਸੋਧ ਪ੍ਰਮੁੱਖ ਵਿਨੋਦ ਨਾਇਰ ਨੇ ਕਿਹਾ ਕਿ ਕੁੱਲ ਮਿਲਾ ਕੇ ਅਨੁਮਾਨ ਹੈ ਕਿ ਤੀਜੀ ਤਿਮਾਹੀ 'ਚ ਨਤੀਜਿਆਂ ਨਾਲ ਵਿੱਤੀ ਸਾਲ 2019-20 ਅਤੇ 2020-21 ਦੇ ਵਾਧੇ ਦੇ ਨਾਲ ਗਤੀ ਨੂੰ ਸਮਰਥਨ ਮਿਲੇਗੀ।
AIRTEL ਦੀ ਸੌਗਾਤ, 179 ਰੁ: ਦਾ ਪਲਾਨ ਕੀਤਾ ਲਾਂਚ, ਜਾਣੋ ਫਾਇਦੇ
NEXT STORY