ਮੁੰਬਈ - ਅੱਜ ਯਾਨੀ ਸੋਮਵਾਰ 7 ਅਪ੍ਰੈਲ ਨੂੰ ਦੁਨੀਆ ਭਰ ਦੇ ਸ਼ੇਅਰ ਬਾਜ਼ਾਰ 'ਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ ਹੈ। ਇਹ ਸਾਲ ਦੀ ਦੂਜੀ ਸਭ ਤੋਂ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ। ਸੈਂਸੈਕਸ 2226.79 ਅੰਕ ਭਾਵ 2.95% ਡਿੱਗ ਕੇ 73,137.90 ਦੇ ਪੱਧਰ 'ਤੇ ਬੰਦ ਹੋਇਆ ਹੈ। ਸੈਂਸੈਕਸ ਦੇ ਸਿਰਫ਼ ਇਕ ਸਟਾਕ ਵਿਚ ਵਾਧਾ ਦੇਖਣ ਨੂੰ ਮਿਲਿਆ ਹੈ ਬਾਕੀ ਸਾਰੇ 29 ਸਟਾਕ ਵਿਚ ਗਿਰਾਵਟ ਦਰਜ ਕੀਤੀ ਗਈ ਹੈ। ਟਾਟਾ ਸਟੀਲ, ਟਾਟਾ ਮੋਟਰਜ਼ , ਕੋਟਕ ਬੈਂਕ, ਐਕਸਿਸ ਬੈਂਕ ਘਟੇ ਹਨ।

ਦੂਜੇ ਪਾਸੇ ਨਿਫਟੀ 742.85 ਅੰਕ ਭਾਵ 3.24% ਟੁੱਟਿਆ ਹੈ ਅਤੇ ਇਹ 22,161.60 ਦੇ ਪੱਧਰ 'ਤੇ ਬੰਦ ਹੋਇਆ ਹੈ। ਇਸ ਤੋਂ ਪਹਿਲਾਂ 4 ਜੂਨ 2024 ਨੂੰ ਬਾਜ਼ਾਰ 5.74% ਤੱਕ ਡਿੱਗਿਆ ਸੀ।
2 ਅਪ੍ਰੈਲ ਤੋਂ ਹੁਣ ਤੱਕ ਕੱਚੇ ਤੇਲ ਦੀਆਂ ਕੀਮਤਾਂ 'ਚ 12.11 ਫੀਸਦੀ ਦੀ ਕਮੀ ਆਈ ਹੈ। ਅੱਜ, ਬ੍ਰੈਂਟ ਕਰੂਡ 4% ਡਿੱਗ ਕੇ 64 ਡਾਲਰ ਤੋਂ ਹੇਠਾਂ ਆ ਗਿਆ ਹੈ। ਇਹ ਪਿਛਲੇ 4 ਸਾਲਾਂ ਦਾ ਸਭ ਤੋਂ ਨੀਵਾਂ ਪੱਧਰ ਹੈ।
ਮਾਰਕੀਟ ਡਿੱਗਣ ਦੇ ਕਾਰਨ
ਅਮਰੀਕਾ ਨੇ ਭਾਰਤ 'ਤੇ 26% ਟੈਰਿਫ ਲਗਾਉਣ ਦਾ ਐਲਾਨ ਕੀਤਾ ਹੈ। ਭਾਰਤ ਤੋਂ ਇਲਾਵਾ ਚੀਨ 'ਤੇ 34 ਫੀਸਦੀ, ਯੂਰਪੀ ਸੰਘ 'ਤੇ 20 ਫੀਸਦੀ, ਦੱਖਣੀ ਕੋਰੀਆ 'ਤੇ 25 ਫੀਸਦੀ, ਜਾਪਾਨ 'ਤੇ 24 ਫੀਸਦੀ, ਵੀਅਤਨਾਮ 'ਤੇ 46 ਫੀਸਦੀ ਅਤੇ ਤਾਈਵਾਨ 'ਤੇ 32 ਫੀਸਦੀ ਟੈਰਿਫ ਲਗਾਇਆ ਜਾਵੇਗਾ।
ਚੀਨ ਨੇ ਸ਼ੁੱਕਰਵਾਰ ਨੂੰ ਅਮਰੀਕਾ 'ਤੇ 34% ਜਵਾਬੀ ਟੈਰਿਫ ਲਗਾਉਣ ਦਾ ਐਲਾਨ ਕੀਤਾ। ਨਵਾਂ ਟੈਰਿਫ 10 ਅਪ੍ਰੈਲ ਤੋਂ ਲਾਗੂ ਹੋਵੇਗਾ।3 ਅਪ੍ਰੈਲ ਨੂੰ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਦੁਨੀਆ ਭਰ 'ਚ ਟੀ-ਬੌਰ-ਟੈਟ ਟੈਰਿਫ ਲਗਾਇਆ ਸੀ। ਇਸ 'ਚ ਚੀਨ 'ਤੇ 34 ਫੀਸਦੀ ਵਾਧੂ ਟੈਰਿਫ ਲਗਾਇਆ ਗਿਆ ਸੀ। ਹੁਣ ਚੀਨ ਨੇ ਵੀ ਇਹੀ ਟੈਰਿਫ ਅਮਰੀਕਾ 'ਤੇ ਲਗਾ ਦਿੱਤਾ ਹੈ।
ਜੇਕਰ ਟੈਰਿਫ ਕਾਰਨ ਵਸਤੂਆਂ ਮਹਿੰਗੀਆਂ ਹੋ ਜਾਂਦੀਆਂ ਹਨ, ਤਾਂ ਲੋਕ ਘੱਟ ਖਰੀਦਣਗੇ, ਜਿਸ ਨਾਲ ਆਰਥਿਕਤਾ ਹੌਲੀ ਹੋ ਸਕਦੀ ਹੈ। ਨਾਲ ਹੀ ਮੰਗ ਘਟਣ ਕਾਰਨ ਕੱਚੇ ਤੇਲ ਦੀਆਂ ਕੀਮਤਾਂ ਵਿਚ ਵੀ ਗਿਰਾਵਟ ਆਈ ਹੈ। ਇਹ ਕਮਜ਼ੋਰ ਆਰਥਿਕ ਗਤੀਵਿਧੀ ਦਾ ਸੰਕੇਤ ਹੈ। ਇਸ ਨਾਲ ਨਿਵੇਸ਼ਕਾਂ ਦਾ ਭਰੋਸਾ ਟੁੱਟ ਗਿਆ ਹੈ।
ਡਰ ਦੇ ਖੌਫ 'ਚ ਬੈਂਕ ਆਫ ਜਾਪਾਨ, ਟੈਰਿਫ ਕਾਰਨ ਕੰਪਨੀਆਂ ਦਾ ਮੁਨਾਫਾ ਖਤਰੇ 'ਚ
NEXT STORY