ਜਲੰਧਰ (ਵਰੁਣ, ਮਜ਼ਹਰ)-ਥਾਣਾ 1 ਦੀ ਪੁਲਸ ਨੇ ਪ੍ਰਾਪਰਟੀ ਡੀਲਰ ਨੌਸ਼ਾਦ ਅਲੀ ਵਿਰੁੱਧ ਜਬਰ-ਜ਼ਿਨਾਹ ਦਾ ਮਾਮਲਾ ਦਰਜ ਕੀਤਾ ਹੈ। ਦੋਸ਼ ਹੈ ਕਿ ਨੌਸ਼ਾਦ ਅਲੀ ਨੇ 15 ਸਾਲਾ ਲੜਕੀ ਨਾਲ ਜਬਰ-ਜ਼ਿਨਾਹ ਕੀਤਾ ਸੀ। ਨੌਸ਼ਾਦ ਅਲੀ ਇਸ ਤੋਂ ਪਹਿਲਾਂ ਵੀ ਘੱਟ ਗਿਣਤੀ ਵਰਗ ਦਾ ਨੇਤਾ ਵੀ ਰਹਿ ਚੁੱਕਾ ਹੈ। ਸ਼ਿਵ ਨਗਰ ਦਾ ਰਹਿਣ ਵਾਲਾ ਅਲੀ ਇਸ ਸਮੇਂ ਪੁਲਸ ਹਿਰਾਸਤ ’ਚੋਂ ਬਾਹਰ ਹੈ।
ਇਹ ਵੀ ਪੜ੍ਹੋ: ਪੰਜਾਬ ਦੇ ਇਸ ਇਲਾਕੇ 'ਚ ਨਿਹੰਗਾਂ ਦਾ ਪੈ ਗਿਆ ਵੱਡਾ ਰੌਲਾ, ਚੱਲੀਆਂ ਤਾੜ-ਤਾੜ ਗੋਲ਼ੀਆਂ
ਥਾਣਾ 1 ਦੇ ਇੰਚਾਰਜ ਰਾਕੇਸ਼ ਕੁਮਾਰ ਦਾ ਕਹਿਣਾ ਹੈ ਕਿ ਲੜਕੀ ਦੀ ਡਾਕਟਰੀ ਜਾਂਚ ਕੀਤੀ ਜਾ ਰਹੀ ਹੈ। ਪਤਾ ਲੱਗਾ ਹੈ ਕਿ ਨੌਸ਼ਾਦ ਆਲਮ ਨੇ ਚਾਰ ਦਿਨ ਪਹਿਲਾਂ ਨਾਬਾਲਗ ਕੁੜੀ ਨੂੰ ਕਿਸੇ ਹੋਰ ਲੜਕੇ ਦੇ ਚੁੰਗਲ ਤੋਂ ਛੁਡਾਉਣ ਤੋਂ ਬਾਅਦ ਵਿਆਹ ਕਰਵਾ ਲਿਆ ਸੀ। ਨੌਸ਼ਾਦ ਆਲਮ ਭਾਜਪਾ ਘੱਟ ਗਿਣਤੀ ਸੈੱਲ ਦਾ ਮੈਂਬਰ ਹੈ। ਸ਼ਿਵ ਨਗਰ ਦੇ ਇਕ ਨਿਵਾਸੀ ਨੇ ਦੱਸਿਆ ਹੈ ਕਿ ਰਾਤ 10:00 ਵਜੇ ਸਾਦੇ ਕੱਪੜਿਆਂ ਵਿਚ ਚਾਰ ਵਿਅਕਤੀ ਉਸ ਨੂੰ ਘਰ ਦੇ ਬਾਹਰ ਬੁਲਾ ਕੇ ਮੋਟਰਸਾਈਕਲ ’ਤੇ ਲੈ ਗਏ।
ਇਹ ਵੀ ਪੜ੍ਹੋ: MLA ਰਮਨ ਅਰੋੜਾ ਤੋਂ ਬਾਅਦ ਹੁਣ ਕੌਂਸਲਰ ਪਤੀ ਦੀ ਆਡੀਓ ਵਾਇਰਲ, ਖੁੱਲ੍ਹੇ ਕਾਲੇ ਚਿੱਠੇ
ਪਰਿਵਾਰਕ ਮੈਂਬਰਾਂ ਨੂੰ ਹੁਣ ਤੱਕ ਇਹ ਪਤਾ ਨਹੀਂ ਲੱਗਾ ਕਿ ਨੌਸ਼ਾਦ ਨੂੰ ਚੁੱਕਣ ਵਾਲੇ ਲੋਕ ਪੁਲਸ ਵਾਲੇ ਸਨ ਜਾਂ ਕੁਝ ਹੋਰ ਲੋਕ। ਦੂਜੇ ਪਾਸੇ ਥਾਣਾ ਨੰਬਰ ਇਕ ਦੇ ਐੱਸ. ਐੱਚ. ਓ. ਦਾ ਕਹਿਣਾ ਹੈ ਕਿ ਨੌਸ਼ਾਦ ਨੂੰ ਪੁੱਛਗਿੱਛ ਲਈ ਥਾਣੇ ਨਹੀਂ ਬੁਲਾਇਆ ਗਿਆ ਹੈ ਅਤੇ ਨਾ ਹੀ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਹੁਣ ਸਭ ਤੋਂ ਵੱਡਾ ਸਵਾਲ ਇਹ ਉੱਠਦਾ ਹੈ ਕਿ ਨੌਸ਼ਾਦ ਆਲਮ ਨੂੰ ਲੈਣ ਲਈ ਦੋ ਮੋਟਰਸਾਈਕਲਾਂ ’ਤੇ ਆਏ ਚਾਰ ਲੋਕ ਕੌਣ ਸਨ?
ਇਹ ਵੀ ਪੜ੍ਹੋ: ਜਲੰਧਰ 'ਚ 2 ਮਹੀਨੇ ਪਹਿਲਾਂ ਵਿਆਹੇ ਨੌਜਵਾਨ ਵੱਲੋਂ ਖ਼ੁਦਕੁਸ਼ੀ, ਮਰਨ ਤੋਂ ਪਹਿਲਾਂ ਪਤਨੀ ਬਾਰੇ ਖੋਲ੍ਹੇ ਵੱਡੇ ਰਾਜ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਫਿਰ ਰੁਕਿਆ ਵੱਡਾ ਪ੍ਰਾਜੈਕਟ! ਹੁਣ ਕਰਨਾ ਪਵੇਗਾ ਲੰਬਾ ਇੰਤਜ਼ਾਰ
NEXT STORY