ਨਵੀਂ ਦਿੱਲੀ — ਭਾਰਤੀ ਸ਼ੇਅਰ ਬਾਜ਼ਾਰ ਨੇ ਅੱਜ ਭਾਵ ਮੰਗਲਵਾਰ ਸਵੇਰੇ ਗਲੋਬਲ ਬਾਜ਼ਾਰ ਦੇ ਦਬਾਅ 'ਚ ਗਿਰਾਵਟ ਦੇ ਨਾਲ ਕਾਰੋਬਾਰ ਸ਼ੁਰੂ ਕੀਤਾ ਪਰ ਜਲਦੀ ਹੀ ਨਿਵੇਸ਼ਕਾਂ ਦਾ ਭਰੋਸਾ ਬਾਜ਼ਾਰ ਨੂੰ ਨਵੀਂ ਉਚਾਈ 'ਤੇ ਲੈ ਗਿਆ। ਸੈਂਸੈਕਸ ਨੇ ਵੀ ਲਗਾਤਾਰ ਤੀਜੇ ਕਾਰੋਬਾਰੀ ਸੈਸ਼ਨ 'ਚ 62,700 ਦੇ ਪੱਧਰ ਨੂੰ ਪਾਰ ਕਰ ਲਿਆ ਹੈ। ਸੈਂਸੈਕਸ ਨੇ ਪਿਛਲੇ ਸੈਸ਼ਨ 'ਚ ਹੀ ਰਿਕਾਰਡ ਵਾਧਾ ਕੀਤਾ ਸੀ ਅਤੇ ਹੁਣ 63 ਹਜ਼ਾਰ ਦੇ ਪੱਧਰ ਵੱਲ ਵਧ ਰਿਹਾ ਹੈ।
ਇਹ ਵੀ ਪੜ੍ਹੋ : ਲਗਜ਼ਰੀ ਕਾਰ ਦੀ ਘੱਟ ਵਿਕਰੀ ਲਈ SIP 'ਚ ਹੋ ਰਹੇ ਨਿਵੇਸ਼ ਨੂੰ ਜ਼ਿੰਮੇਵਾਰ ਦੱਸ ਕੇ ਫਸੇ ਮਰਸੀਡੀਜ਼ ਦੇ CEO ਸੰਤੋਸ਼ ਅਈਅਰ
ਅੱਜ ਸਵੇਰੇ ਸੈਂਸੈਕਸ 143 ਅੰਕਾਂ ਦੇ ਨੁਕਸਾਨ ਨਾਲ 62,362 'ਤੇ ਖੁੱਲ੍ਹਿਆ, ਜਦੋਂ ਕਿ ਨਿਫਟੀ 11 ਅੰਕਾਂ ਦੇ ਨੁਕਸਾਨ ਨਾਲ 18,552 'ਤੇ ਖੁੱਲ੍ਹਿਆ। ਬਜ਼ਾਰ ਵਿੱਚ ਸ਼ੁਰੂਆਤੀ ਘਾਟੇ ਦੇ ਬਾਵਜੂਦ, ਨਿਵੇਸ਼ਕਾਂ ਦੀ ਧਾਰਨਾ ਸਕਾਰਾਤਮਕ ਰਹੀ ਅਤੇ ਲਗਾਤਾਰ ਖਰੀਦਦਾਰੀ ਨੇ ਜਲਦੀ ਹੀ ਨੁਕਸਾਨ ਦੀ ਭਰਪਾਈ ਕਰ ਲਈ। ਸਵੇਰੇ 9.32 ਵਜੇ ਸੈਂਸੈਕਸ ਨੇ 199 ਅੰਕਾਂ ਦੀ ਤੇਜ਼ੀ ਨਾਲ 62,704 'ਤੇ ਕਾਰੋਬਾਰ ਕਰਨਾ ਸ਼ੁਰੂ ਕੀਤਾ, ਜਦਕਿ ਨਿਫਟੀ 62 ਅੰਕ ਚੜ੍ਹ ਕੇ 18,624 'ਤੇ ਪਹੁੰਚ ਗਿਆ।
ਇਨ੍ਹਾਂ ਸਟਾਕਾਂ ਨੇ ਬਾਜ਼ਾਰ ਵਿਚ ਭਰਿਆ ਜੋਸ਼
ਅੱਜ ਦੇ ਵਪਾਰ ਵਿਚ ਨਿਵੇਸ਼ਕਾਂ ਨੇ ਸ਼ੁਰੂ ਤੋਂ ਹੀ ਅਪੋਲੋ ਹਸਪਤਾਲ, ਸਿਪਲਾ, ਹਿੰਡਾਲਕੋ ਇੰਡਸਟਰੀਜ਼, ਟਾਈਟਨ ਕੰਪਨੀ ਅਤੇ ਬ੍ਰਿਟਾਨੀਆ ਇੰਡਸਟਰੀਜ਼ 'ਤੇ ਫੋਕਸ ਬਣਾਈ ਰੱਖਿਆ ਅਤੇ ਲਗਾਤਾਰ ਨਿਵੇਸ਼ ਨਾਲ ਇਨ੍ਹਾਂ ਕੰਪਨੀਆਂ ਦੇ ਸ਼ੇਅਰ ਚੋਟੀ ਦੇ ਲਾਭਪਾਤਰੀਆਂ ਦੀ ਸੂਚੀ ਵਿੱਚ ਆ ਗਏ। ਦੂਜੇ ਪਾਸੇ ਬੀਪੀਸੀਐਲ, ਐਸਬੀਆਈ ਲਾਈਫ ਇੰਸ਼ੋਰੈਂਸ, ਐਚਡੀਐਫਸੀ, ਮਾਰੂਤੀ ਸੁਜ਼ੂਕੀ ਵਰਗੀਆਂ ਕੰਪਨੀਆਂ ਦੇ ਸ਼ੇਅਰਾਂ ਵਿੱਚ ਅੱਜ ਬਿਕਵਾਲੀ ਦੇਖਣ ਨੂੰ ਮਿਲੀ ਅਤੇ ਇਹ ਸਟਾਕ ਟਾਪ ਹਾਰਨ ਵਾਲਿਆਂ ਦੀ ਸੂਚੀ ਵਿੱਚ ਚਲੇ ਗਏ।
ਇਹ ਵੀ ਪੜ੍ਹੋ : ਬੱਚਿਆਂ ਨੂੰ ਸੁਆਉਣ ਲਈ ਨਸ਼ੀਲੇ ਪਦਾਰਥ ਵਰਤ ਰਹੇ ਅਫਗ਼ਾਨ ਲੋਕ, ਵੇਚ ਰਹੇ ਅੰਗ ਅਤੇ ਧੀਆਂ
ਕਿਸ ਸੈਕਟਰ ਦੀ ਕਿਵੇਂ ਦੀ ਰਹੀ ਕਾਰਗੁਜ਼ਾਰੀ
ਜੇਕਰ ਅਸੀਂ ਅੱਜ ਦੇ ਕਾਰੋਬਾਰੀ ਖੇਤਰ ਦੇ ਹਿਸਾਬ ਨਾਲ ਦੇਖੀਏ ਤਾਂ ਨਿਫਟੀ ਐੱਫ.ਐੱਮ.ਸੀ.ਜੀ., ਆਈ.ਟੀ ਅਤੇ ਫਾਰਮਾ ਸੈਕਟਰਾਂ ਨੇ ਮਜ਼ਬੂਤ ਪ੍ਰਦਰਸ਼ਨ ਕੀਤਾ ਹੈ ਅਤੇ ਆਪਣੀ ਬੜ੍ਹਤ ਬਰਕਰਾਰ ਰੱਖ ਰਹੇ ਹਨ। ਦੂਜੇ ਪਾਸੇ ਆਟੋ ਇੰਡੈਕਸ 'ਚ ਅੱਜ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ ਜੋ ਕਿ 0.3 ਫੀਸਦੀ ਤੱਕ ਹੇਠਾਂ ਆ ਗਿਆ ਹੈ। ਅੱਜ BSE ਮਿਡਕੈਪ ਅਤੇ ਸਮਾਲਕੈਪ 'ਚ ਵੀ 0.4 ਫੀਸਦੀ ਦੀ ਉਛਾਲ ਦੇਖਣ ਨੂੰ ਮਿਲ ਰਹੀ ਹੈ।
ਏਸ਼ੀਆਈ ਬਾਜ਼ਾਰ ਵੀ ਲਾਲ ਨਿਸ਼ਾਨ 'ਤੇ
ਅੱਜ ਸਵੇਰੇ ਏਸ਼ੀਆ ਦੇ ਜ਼ਿਆਦਾਤਰ ਸ਼ੇਅਰ ਬਾਜ਼ਾਰ ਗਿਰਾਵਟ 'ਤੇ ਖੁੱਲ੍ਹੇ ਹਨ ਅਤੇ ਲਾਲ ਨਿਸ਼ਾਨ 'ਤੇ ਕਾਰੋਬਾਰ ਕਰ ਰਹੇ ਹਨ। ਸਿੰਗਾਪੁਰ ਸਟਾਕ ਐਕਸਚੇਂਜ ਅੱਜ ਸਵੇਰੇ 0.44 ਫੀਸਦੀ ਦੀ ਗਿਰਾਵਟ ਦਿਖਾ ਰਿਹਾ ਹੈ, ਜਦਕਿ ਜਾਪਾਨ ਦਾ ਨਿੱਕੇਈ 0.52 ਫੀਸਦੀ ਹੇਠਾਂ ਹੈ। ਹਾਂਗਕਾਂਗ ਦਾ ਸ਼ੇਅਰ ਬਾਜ਼ਾਰ ਅੱਜ ਸਵੇਰੇ 1.57 ਫੀਸਦੀ ਦੀ ਗਿਰਾਵਟ ਨਾਲ ਕਾਰੋਬਾਰ ਕਰ ਰਿਹਾ ਸੀ, ਜਦੋਂ ਕਿ ਤਾਈਵਾਨ ਦਾ ਸ਼ੇਅਰ ਬਾਜ਼ਾਰ 0.55 ਫੀਸਦੀ ਡਿੱਗ ਗਿਆ ਸੀ। ਦੱਖਣੀ ਕੋਰੀਆ ਦਾ ਕੋਸਪੀ ਬਾਜ਼ਾਰ ਅੱਜ 0.26 ਫੀਸਦੀ ਦੇ ਵਾਧੇ ਨਾਲ ਕਾਰੋਬਾਰ ਕਰ ਰਿਹਾ ਹੈ।
ਇਹ ਵੀ ਪੜ੍ਹੋ : 5 ਸਾਲ ਨਹੀਂ ਕੀਤਾ ਆਧਾਰ ਕਾਰਡ ਦਾ ਇਸਤੇਮਾਲ ਤਾਂ ਹੋ ਜਾਵੇਗਾ ਬੰਦ, ਜਾਣੋ ਨਵੇਂ ਨਿਯਮਾਂ ਬਾਰੇ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਮੋਰਗਨ ਸਟੈਨਲੀ ਦੀ ਭਵਿੱਖਬਾਣੀ, 2023 ਦੇ ਦਸੰਬਰ ਤੱਕ ਸੈਂਸੈਕਸ ਛੂਹ ਸਕਦੈ 80,000 ਦਾ ਆਂਕੜਾ
NEXT STORY