ਨਵੀਂ ਦਿੱਲੀ—ਤੇਜ਼ ਸ਼ੁਰੂਆਤ ਤੋਂ ਬਾਅਝਜਜਦ ਦੁਪਹਿਰ ਨੂੰ ਬਾਜ਼ਾਰ 'ਚ ਗਿਰਾਵਟ ਵਧ ਗਈ ਹੈ। ਬੈਂਕਿੰਗ, ਆਟੋ, ਐੱਫ.ਐੱਮ.ਸੀ.ਜੀ., ਮੈਟਲ, ਫਾਰਮਾ ਅਤੇ ਰਿਐਲਟੀ ਸ਼ੇਅਰਾਂ 'ਚ ਬਿਕਵਾਲੀ ਨਾਲ ਬਾਜ਼ਾਰ 'ਤੇ ਦਬਾਅ ਬਣਿਆ। ਜਿਸ ਨਾਲ ਸੈਂਸੈਕਸ ਉੱਪਰੀ ਪੱਧਰ ਤੋਂ 400 ਅੰਕਾਂ ਤੋਂ ਜ਼ਿਆਦਾ ਟੁੱਟ ਗਿਆ। ਉੱਧਰ ਨਿਫਟੀ 10500 ਦੇ ਹੇਠਾਂ ਫਿਸਲ ਗਿਆ ਹੈ। ਹੈਵੀਵੇਟ ਐੱਸ.ਬੀ.ਆਈ., ਮਾਰੂਤੀ, ਆਈ.ਟੀ.ਸੀ., ਐੱਚ.ਡੀ.ਐੱਫ.ਸੀ., ਓ.ਐੱਨ.ਜੀ.ਸੀ. ਅਤੇ ਰਿਲਾਇੰਸ ਇੰਡਸਟਰੀਜ਼ 'ਚ ਕਮਜ਼ੋਰੀ ਨਾਲ ਗਿਰਾਵਟ ਹੋਰ ਡੂੰਘੀ ਹੋ ਗਈ ਹੈ। ਇਸ ਤੋਂ ਪਹਿਲਾਂ ਸੈਂਸੈਕਸ 114 ਅੰਕ ਵਧ ਕੇ 34,411 ਅੰਕ 'ਤੇ ਖੁੱਲ੍ਹਿਆ। ਉਧਰ ਨਿਫਟੀ 51 ਅੰਕ ਦੀ ਉਛਾਲ ਨਾਲ 10,596 ਅੰਕ ਦੇ ਉਛਾਲ ਨਾਲ 10,596 ਅੰਕ 'ਤੇ ਖੁੱਲ੍ਹਿਆ।
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਵਾਧਾ
ਸ਼ੁਰੂਆਤੀ ਕਾਰੋਬਾਰ 'ਚ ਲਾਰਜਕੈਪ ਸ਼ੇਅਰਾਂ ਦੇ ਨਾਲ-ਨਾਲ ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਚੰਗੀ ਖਰੀਦਾਰੀ ਦਿਸ ਰਹੀ ਹੈ। ਬੀ.ਐੱਸ.ਈ. ਦਾ ਮਿਡਕੈਪ ਇੰਡੈਕਸ 0.46 ਫੀਸਦੀ ਵਧਿਆ ਹੈ। ਮਿਡਕੈਪ ਸ਼ੇਅਰਾਂ 'ਚ ਨੈਸ਼ਨਲ ਐਲੂਮੀਨੀਅਮ ਵਰਕਾਂਗੀ, ਐਕਸਾਈਡ ਇੰਡਸਟਰੀਜ਼, ਆਰਕਾਮ, ਐੱਨ.ਐੱਲ.ਸੀ. ਇੰਡੀਆ, ਟਾਟਾ ਪਾਵਰ, ਡਿਵਿਸ ਲੈਬ 1.62-7.09 ਫੀਸਦੀ ਵਧੇ ਹਨ। ਉੱਧਰ ਬੀ.ਐੱਸ.ਈ. ਦੇ ਸਮਾਲਕੈਪ ਇੰਡੈਕਸ 'ਚ 0.58 ਫੀਸਦੀ ਦੀ ਤੇਜ਼ੀ ਆਈ ਹੈ।
ਤਿੰਨ ਦਿਨ 'ਚ ਪੀ.ਐੱਨ.ਬੀ 'ਚ ਨਿਵੇਸ਼ਕਾਂ ਦੇ ਡੁੱਬੇ 9 ਹਜ਼ਾਰ ਕਰੋੜ
ਪੀ.ਐੱਨ.ਬੀ 'ਚ 11,400 ਕਰੋੜ ਰੁਪਏ ਦੀ ਫੋਰਡ ਦੇ ਚੱਲਦੇ ਪਿਛਲੇ ਤਿੰਨ ਟ੍ਰੇਡਿੰਗ ਸੈਸ਼ਨ ਨਾਲ ਸਟਾਕ 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਤਿੰਨ ਦਿਨਾਂ 'ਚ ਸਟਾਕ 23.60 ਫੀਸਦੀ ਟੁੱਟ ਗਿਆ ਹੈ। ਲਗਾਤਾਰ ਤੀਜੇ ਦਿਨ ਸਟਾਕ 'ਚ ਗਿਰਾਵਟ ਨਾਲ ਪੀ.ਐੱਨ.ਬੀ 'ਚ ਨਿਵੇਸ਼ਕਾਂ ਦੇ ਕਰੀਬ 9246.19 ਕਰੋੜ ਰੁਪਏ ਡੁੱਬ ਗਏ ਹਨ।
ਅੱਜ ਦੇ ਟਾਪ ਗੇਨਰ
PCJEWELLER
BBTC
VAKRANGEE
RELIGARE
IPCALAB
ਅੱਜ ਦੇ ਟਾਪ ਲੂਸਰ
MAXINDIA
SUNTV
APOLLOHOSP
WELCORP
SAIL
ਸੋਨਾ ਸਵਾ ਸਾਲ ਦੇ ਉੱਚੇ ਪੱਧਰ 'ਤੇ, ਚਾਂਦੀ ਵੀ ਪਈ ਫਿੱਕੀ
NEXT STORY