ਨਵੀਂ ਦਿੱਲੀ—ਪ੍ਰਧਾਨ ਮੰਤਰੀ ਜਨਧਨ ਯੋਜਨਾ ਦੇ ਤਹਿਤ ਆਪਣੇ ਬੈਂਕ ਖਾਤੇ ਖੋਲਣ ਵਲੇ ਲੋਕ ਹੁਣ ਜ਼ਿਆਦਾ ਬਚਤ ਕਰ ਰਹੇ ਹਨ। ਇਹ ਦਾਅਵਾ ਸਟੇਟ ਬੈਂਕ ਆਫ ਇੰਡੀਆ ਦੀ ਅਰਥਿਕ ਰਿਸਰਚ ਵਿੰਗ ਨੇ ਕੀਤਾ ਹੈ। ਰਿਪੋਰਟ 'ਚ ਇਹ ਵੀ ਕਿਹਾ ਗਿਆ ਹੈ ਕਿ ਖਾਤਾ ਖਲਾਉਣ ਵਾਲੇ ਲੋਕਾਂ ਨੇ ਸ਼ਰਾਬ ਅਤੇ ਤੰਬਾਕੂ ਵਰਗੀਆਂ ਚੀਜ਼ਾਂ ਦੀ ਖਰੀਦ 'ਚ ਵੀ ਕਮੀ ਕੀਤੀ ਹੈ।
ਰਿਪੋਰਟ 'ਚ ਕਿਹਾ ਗਿਆ ਹੈ ਕਿ ਇਸ ਨਾਲ ਗ੍ਰਾਮੀਣ ਇਲਾਕਿਆਂ 'ਚ ਮਹਿੰਗਾਈ ਵੀ ਘੱਟ ਹੋ ਸਕਦੀ ਹੈ। ਜਿਸ ਸਮੇਂ ਪ੍ਰਧਾਨਮੰਤਰੀ ਜਨਧਨ ਯੋਜਨਾ ਲਾਂਚ ਕੀਤੀ ਗਈ ਸੀ, ਉਸ ਸਮੇਂ ਉਮੀਦ ਜਤਾਈ ਗਈ ਸੀ ਕਿ ਪੈਸੇ ਦਾ ਜ਼ਿਆਦਾ ਮਾਤਰਾ 'ਚ ਸਰਕੁਲੇਸ਼ਨ ਹੋਣ ਨਾਲ ਮਹਿੰਗਾਈ ਪ੍ਰਭਾਵਿਤ ਹੋ ਸਕਦੀ ਹੈ। ਰਿਪੋਰਟ 'ਚ ਖੁਦਰਾ ਮਹਿੰਗਾਈ ਦੇ ਡਾਟੇ ਦਾ ਹਵਾਲਾ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਜਿਨ੍ਹਾਂ ਰਾਜਾਂ 'ਚ ਗ੍ਰਾਮੀਣ ਇਕਾਕਿਆਂ 'ਚ 50 ਪ੍ਰਤੀਸ਼ਤ ਤੋਂ ਜ਼ਿਆਦਾ ਜਨਧਨ ਖਾਤੇ ਹਨ, ਉਨ੍ਹਾਂ ਰਾਜਾਂ 'ਚ ਮਹਿੰਗਾਈ 'ਤੇ ਸਕਾਰਾਤਮਕ ਅਸਰ ਪਿਆ ਹੈ।
ਕੁਲ ਮਿਲਾ ਕੇ 30 ਕਰੋੜ ਜਨਧਨ ਖਾਤਿਆਂ 'ਚੋਂ ਬਹੁਤ ਖਾਤੇ ਨੋਟਬੰਦੀ ਦੇ ਫੈਸਲੇ ਦੇ ਬਾਅਦ ਖੋਲੇ ਗਏ ਹਨ। ਦੇਸ਼ ਭਰ ਦੇ ਸਿਰਫ 10 ਰਾਜਾਂ 'ਚ ਕੁਲ ਖਾਤਿਆਂ ਦਾ 75 ਫੀਸਦੀ ( ਕਰੀਬ 23 ਕਰੋੜ ਖਾਤੇ) ਸੰਖਿਆ ਹੈ। ਇਨ੍ਹਾਂ 'ਚ ਉੱਤਰ ਪ੍ਰਦੇਸ਼ 'ਚ ਸਭ ਤੋਂ ਜ਼ਿਆਦਾ 4.7 ਕਰੋੜ ਖਾਤੇ ਹਨ। ਇਸਦੇ ਬਾਅਦ ਬਿਹਾਰ ਅਤੇ ਪੱਛਮ ਬੰਗਾਲ ਦਾ ਨੰਬਰ ਆਉਂਦ ਹੈ।
ਐੱਸ.ਬੀ.ਆਈ.ਦੀ ਸਟਡੀ 'ਚ ਗ੍ਰਾਮੀਣ ਅਤੇ ਸ਼ਹਿਰੀ ਕਨਜ਼ਿਊਮਰ ਪ੍ਰਾਈਸ ਇੰਡੇਕਸ 'ਤੇ ਜਨਧਨ ਖਾਤੇ ਖੁਲਣ ਦੇ ਪ੍ਰਭਾਵ ਨੂੰ ਰਾਜ ਵਾਰ ਦੱਸਿਆ ਗਿਆ ਹੈ। ਇਹ ਰਿਸਰਚ ਦਾ ਹਿੱਸਾ ਹੈ, ਜਿਸਨੂੰ ਇਸ ਸਾਲ ਦੇ ਆਖਰ ਤੱਕ ਜਾਰੀ ਕੀਤਾ ਜਾਣਾ ਹੈ। ਰਿਪੋਰਟ 'ਚ ਕਿਹਾ ਗਿਆ ਹੈ,' ਇਹ ਵਿਸ਼ਲੇਸ਼ਣ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਅਰਥਵਿਵਸਥਾ ਦੀ ਤਰਕਸ਼ੀਲਤਾ ਦੇ ਇਲਾਵਾ, ਵਿੱਤੀ ਸ਼ਾਮਲ ਕਰਨ 'ਚ ਠੋਸ ਫਾਇਦੇ ਹਨ, ਜਿਨ੍ਹਾਂ ਨੂੰ ਮਹਿੰਗਾਈ ਦੇ ਅੰਕੜਿਆਂ ਰਾਹੀ ਸਮਝਿਆ ਜਾ ਸਕਦਾ ਹੈ।
ਗ੍ਰਾਮੀਣ ਲੋਕਾਂ ਨੂੰ ਬਚਤ ਦੇ ਲਈ ਪ੍ਰੇਰਿਤ ਕਰਨ ਦੇ ਇਲਾਵਾ, ਜਨਧਨ ਖਾਤਿਆਂ ਨੇ ਉਨ੍ਹਾਂ ਦੀਆਂ ਕਈ ਬੁਰੀਆਂ ਆਦਤਾਂ ਤੋਂ ਵੀ ਦੂਰ ਰੱਖਿਆ ਹੈ। ਐੱਸ.ਬੀ.ਆਈ. ਦੇ ਗਰੁੱਪ ਚੀਫ ਆਰਥਿਕ ਸਲਾਹਕਾਰ ਸੌਮੀਆ ਕਾਂਤੀ ਘੋਸ਼ ਨੇ ਇਹ ਰਿਪੋਰਟ ਤਿਆਰ ਕੀਤੀ ਹੈ। ਉਨ੍ਹਾਂ ਨੇ ਆਪਣੀ ਰਿਪੋਰਟ 'ਚ ਲਿਖਿਆ ਹੈ ਕਿ ਜਿਨ੍ਹਾਂ ਇਲਾਕਿਆਂ 'ਚ ਜਨਧਨ ਖਾਤੇ ਵੱਡੀ ਸੰਖਿਆਂ 'ਚ ਖੋਲੇ ਗਏ ਹਨ, ਉਨ੍ਹਾਂ 'ਚ ਸ਼ਰਾਬ ਅਤੇ ਤੰਬਾਕੂ ਵਰਗੀਆਂ ਚੀਜਾਂ ਦੀ ਵਿਕਰੀ 'ਚ ਕਮੀ ਆਈ ਹੈ। ਇਸ 'ਚ ਕਿਹਾ ਗਿਆ ਹੈ, 'ਇਸ ਤਰ੍ਹਾਂ ਲੋਕਾਂ ਨੂੰ ਪੈਸੇ ਖਰਚ ਕਰਨ ਦੇ ਵਿਵਹਾਰ 'ਚ ਬਦਲਾਅ ਦੇ ਤੌਰ 'ਤੇ ਦੇਖਿਆ ਦਾ ਸਕਦਾ ਹੈ। ਲੋਕ ਨੋਟਬੰਦੀ ਦੇ ਬਾਅਦ ਬਚਤ ਦੇ ਵੱਲ ਤੇਜ਼ੀ ਨਾਲ ਵੱਧ ਰਹੇ ਹਨ।' ਰਿਪੋਰਟ 'ਚ ਇਹ ਵੀ ਕਿਹਾ ਗਿਆ ਹੈ ਕਿ ਮਹਾਰਾਸ਼ਟਰ, ਰਾਜਸਥਾਨ, ਬਿਹਾਰ ਅਤੇ ਪੱਛਮ ਬੰਗਾਲ ਵਰਗੇ ਇਲਾਕਿਆਂ 'ਚ ਲੋਕਾਂ ਨੇ ਸਿਹਤ ਸੇਵਾਵਾਂ ਦੇ ਲਈ ਵੀ ਖਰਚ ਵਧਾਇਆ ਹੈ।
ਜਿਓ ਯੂਜ਼ਰਸ ਦੀ ਗਿਣਤੀ 13.68 ਕਰੋੜ ਤੋਂ ਪਾਰ : ਰਿਪੋਰਟ
NEXT STORY