ਨਵੀਂ ਦਿੱਲੀ—ਦੇਸ਼ ਦਾ ਖੰਡ ਉਤਪਾਦਨ ਅਕਤੂਬਰ-ਨਵੰਬਰ 'ਚ ਮਾਮੂਲੀ ਵਾਧੇ ਨਾਲ 47.9 ਲੱਖ ਟਨ ਰਿਹਾ ਹੈ। ਭਾਰਤੀ ਚੀਨੀ ਮਿਲ ਐਸੋਸੀਏਸ਼ਨ (ਇਸਮਾ) ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਖੰਡ ਮਾਰਕੀਟਿੰਗ ਸਾਲ ਅਕਤੂਬਰ ਤੋਂ ਸਤੰਬਰ ਤੱਕ ਚੱਲਦਾ ਹੈ। ਇਸਮਾ ਨੇ ਬਿਆਨ 'ਚ ਕਿਹਾ ਕਿ ਚਾਲੂ ਮਾਰਕੀਟਿੰਗ ਸਾਲ 2022-23 'ਚ 30 ਨਵੰਬਰ ਤੱਕ ਖੰਡ ਦਾ ਉਤਪਾਦਨ ਪਿਛਲੇ ਸਾਲ ਦੀ ਇਸ ਮਿਆਦ ਦੇ 47.2 ਲੱਖ ਦੀ ਤੁਲਨਾ 'ਚ ਵਧ ਕੇ 47.9 ਲੱਖ ਟਨ ਰਿਹਾ ਹੈ। ਸੰਚਾਲਨ ਵਾਲੇ ਖੰਡ ਕਾਰਖਾਨਿਆਂ ਦੀ ਗਿਣਤੀ ਵੀ ਪਹਿਲਾਂ ਦੇ 416 ਦੇ ਮੁਕਾਬਲੇ ਜ਼ਿਆਦਾ ਭਾਵ 434 ਹੈ।
ਇਸਮਾ ਦੇ ਅੰਕੜਿਆਂ ਦੇ ਅਨੁਸਾਰ, ਮਹਾਰਾਸ਼ਟਰ 'ਚ ਖੰਡ ਦਾ ਉਤਪਾਦਨ 2022-23 ਦੇ ਮਾਰਕੀਟਿੰਗ ਸੀਜ਼ਨ ਦੇ ਪਹਿਲੇ ਦੋ ਮਹੀਨਿਆਂ ਦੌਰਾਨ 20 ਲੱਖ ਟਨ ਰਿਹਾ, ਜਦੋਂ ਕਿ ਇੱਕ ਸਾਲ ਪਹਿਲਾਂ ਦੀ ਮਿਆਦ 'ਚ ਇਹ 20.3 ਮਿਲੀਅਨ ਟਨ ਸੀ। ਉੱਤਰ ਪ੍ਰਦੇਸ਼ 'ਚ ਖੰਡ ਦਾ ਉਤਪਾਦਨ ਪਹਿਲਾਂ ਦੇ 10.4 ਲੱਖ ਟਨ ਤੋਂ ਵਧ ਕੇ 11.2 ਲੱਖ ਟਨ ਹੋ ਗਿਆ। ਕਰਨਾਟਕ 'ਚ ਖੰਡ ਦਾ ਉਤਪਾਦਨ ਪਿਛਲੇ ਸਾਲ ਦੀ ਸਮੀਖਿਆਧੀਨ ਮਿਆਦ ਦੇ 12.8 ਲੱਖ ਟਨ ਤੋਂ ਘਟ ਕੇ ਇਸ ਵਾਰ 12.1 ਮਿਲੀਅਨ ਟਨ ਰਹਿ ਗਿਆ।
ਇਸਮਾ ਨੇ ਕਿਹਾ ਕਿ ਈਥਾਨੌਲ ਦੇ ਮੋਰਚੇ 'ਤੇ ਪੈਟਰੋਲੀਅਮ ਮਾਰਕੀਟਿੰਗ ਕੰਪਨੀਆਂ (ਓ.ਐੱਮ.ਸੀ.) ਨੇ ਪਹਿਲਾਂ ਜਾਰੀ ਕੀਤੇ ਗਏ ਦੋ ਰੂਚੀ ਪੱਤਰਾਂ (ਈ.ਓ.ਆਈ) 'ਚ ਹੁਣ ਤੱਕ ਈਥਾਨੌਲ ਸਪਲਾਈ ਸਾਲ (ਈ.ਐੱਸ.ਵਾਈ) 2022-23 'ਚ ਸਪਲਾਈ ਲਈ ਲਗਭਗ 460 ਕਰੋੜ ਲੀਟਰ ਅਲਾਟ ਕੀਤੇ ਹਨ। ਈਥਾਨੌਲ ਸਪਲਾਈ ਸਾਲ ਦਸੰਬਰ ਤੋਂ ਨਵੰਬਰ ਤੱਕ ਚੱਲਦਾ ਹੈ। ਓ.ਐੱਮ.ਸੀ. ਨੇ ਵਾਧੂ 139 ਕਰੋੜ ਲੀਟਰ ਦੀ ਲੋੜ ਲਈ ਤੀਜਾ ਈ.ਓ.ਆਈ. ਜਾਰੀ ਕੀਤਾ ਹੈ, ਜਿਸ ਨੂੰ ਜਮ੍ਹਾ ਕਰਨ ਦੀ ਆਖਰੀ ਤਾਰੀਖ਼ 30 ਨਵੰਬਰ, 2022 ਸੀ। ਇਸਮਾ ਨੇ ਕਿਹਾ ਕਿ ਓ.ਐੱਮ.ਸੀ. ਵਰਤਮਾਨ 'ਚ ਬੋਲੀਆਂ ਦੀ ਜਾਂਚ ਕਰ ਰਹੀ ਹੈ ਅਤੇ ਜਲਦ ਹੀ ਅਲਾਟ ਕੀਤੇ ਜਾਣ ਦੀ ਉਮੀਦ ਹੈ
ਪਾਕਿਸਤਾਨ ਨੇ ਤੈਅ ਸਮੇਂ ਤੋਂ ਪਹਿਲਾਂ 1 ਅਰਬ ਡਾਲਰ ਦੇ 'ਸੁਕੁਕ ਬਾਂਡ' ਦਾ ਕੀਤਾ ਭੁਗਤਾਨ
NEXT STORY