ਨਵੀਂ ਦਿੱਲੀ (ਏਜੰਸੀਆਂ) : ਭਾਰਤੀ ਆਟੋ ਕੰਪਨੀਆਂ ਦੀ ਐੱਸ. ਯੂ. ਵੀ. ਵਿਕਰੀ ’ਚ ਮਾਰਚ ’ਚ ਵੱਡਾ ਉਛਾਲ ਆਇਆ ਹੈ। ਇਸ ਦਾ ਕਾਰਨ ਨਿੱਜੀ ਖਪਤ ’ਚ ਵਾਧਾ ਅਤੇ ਆਰਥਿਕਤਾ ਦਾ ਮਜ਼ਬੂਤੀ ਹੈ। ਪਿਛਲੇ ਮਹੀਨੇ ਐੱਸ. ਯੂ. ਵੀ. ਸੈਗਮੈਂਟ ’ਚ ਮਾਰੂਤੀ ਸੁਜ਼ੂਕੀ, ਮਹਿੰਦਰਾ ਐਂਡ ਮਹਿੰਦਰਾ ਤੇ ਕਿਆ ਇੰਡੀਆ ਨੇ ਵਧੀਆ ਪ੍ਰਦਰਸ਼ਨ ਕੀਤਾ।
ਇਹ ਵੀ ਪੜ੍ਹੋ : 1 ਅਪ੍ਰੈਲ ਤੋਂ ਪੈਟਰੋਲ ਤੇ ਸ਼ਰਾਬ ਸਸਤੇ...ਸਰਕਾਰ ਨੇ DA 50 ਫੀਸਦੀ ਤੋਂ ਵਧਾ ਕੇ ਕੀਤਾ 53 ਫੀਸਦੀ
ਦੇਸ਼ ਦੀ ਸਭ ਤੋਂ ਵੱਡੀ ਆਟੋਮੋਬਾਈਲ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ ਦੀ ਐੱਸ. ਯੂ. ਵੀ. ਵਿਕਰੀ ਮਾਰਚ 2025 ’ਚ ਸਾਲਾਨਾ 4.5 ਫੀਸਦੀ ਵਧ ਕੇ 61,097 ਯੂਨਿਟ ਹੋ ਗਈ। ਮਾਰਚ ’ਚ ਮਾਰੂਤੀ ਸੁਜ਼ੂਕੀ ਦੀ ਕੁੱਲ ਵਿਕਰੀ 3.1 ਫੀਸਦੀ ਵਧ ਕੇ 1,92,984 ਯੂਨਿਟ ਹੋ ਗਈ। ਕੰਪਨੀ ਨੇ ਵਿੱਤੀ ਸਾਲ 25 ’ਚ 22,34,266 ਯੂਨਿਟਾਂ ਦੀ ਆਪਣੀ ਹੁਣ ਤੱਕ ਦੀ ਸਭ ਤੋਂ ਵੱਧ ਸਾਲਾਨਾ ਵਿਕਰੀ ਵੀ ਦਰਜ ਕੀਤੀ, ਜਿਸ ’ਚ 17,95,259 ਯੂਨਿਟਾਂ ਦੀ ਘਰੇਲੂ ਵਿਕਰੀ ਤੇ 3,32,585 ਯੂਨਿਟਾਂ ਦਾ ਨਿਰਯਾਤ ਸ਼ਾਮਲ ਸੀ।
ਇਹ ਵੀ ਪੜ੍ਹੋ : ਆ ਗਏ ਨਵੇਂ ਨਿਯਮ, ਜੇਕਰ UPI ਰਾਹੀਂ ਨਹੀਂ ਹੋ ਰਿਹੈ ਭੁਗਤਾਨ ਤਾਂ ਕਰੋ ਇਹ ਕੰਮ
ਮਹਿੰਦਰਾ ਐਂਡ ਮਹਿੰਦਰਾ ਨੇ ਮਾਰਚ ਵਿੱਚ ਘਰੇਲੂ ਬਾਜ਼ਾਰ ’ਚ 48,048 ਯੂਨਿਟ ਵੇਚੇ, ਜਿਸ ’ਚ ਸਾਲਾਨਾ 18 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ। ਪਿਛਲੇ ਮਹੀਨੇ, ਕੰਪਨੀ ਨੇ ਨਿਰਯਾਤ ਸਮੇਤ 50,835 ਯੂਨਿਟ ਵੇਚੇ। ਮਾਰਚ 2025 ’ਚ ਮਹਿੰਦਰਾ ਦੀ ਕੁੱਲ ਵਿਕਰੀ 83,894 ਯੂਨਿਟ ਰਹੀ। ਇਸ ’ਚ ਸਾਲਾਨਾ ਆਧਾਰ ’ਤੇ 23 ਫੀਸਦੀ ਦੀ ਵਾਧਾ ਦਰ ਦੇਖਣ ਨੂੰ ਮਿਲੀ ਹੈ। ਇਸ ਦੇ ਨਾਲ ਹੀ, ਕੰਪਨੀ ਨੇ ਪੂਰੇ ਵਿੱਤੀ ਸਾਲ 2025 ’ਚ 5,51,487 ਯੂਨਿਟ ਵੇਚੇ ਹਨ।
ਇਹ ਵੀ ਪੜ੍ਹੋ : ਅਕਸ਼ੈ ਤ੍ਰਿਤੀਆ 'ਤੇ ਸੋਨਾ ਤੋੜੇਗਾ ਰਿਕਾਰਡ, ਨਿਊਯਾਰਕ 'ਚ ਆਲ ਟਾਈਮ ਹਾਈ 'ਤੇ ਪਹੁੰਚਿਆ Gold
ਮਾਰਚ ’ਚ ਕਿਆ ਇੰਡੀਆ ਦੀ ਘਰੇਲੂ ਵਿਕਰੀ ਸਾਲਾਨਾ 19.3 ਫੀਸਦੀ ਵਧ ਕੇ 25,525 ਯੂਨਿਟ ਹੋ ਗਈ। ਸੋਨੇਟ ਵਿਕਰੀ ’ਚ 30 ਫੀਸਦੀ ਹਿੱਸੇਦਾਰੀ ਦੇ ਨਾਲ ਕਿਆ ਦਾ ਸਭ ਤੋਂ ਵੱਧ ਵਿਕਣ ਵਾਲਾ ਮਾਡਲ ਰਿਹਾ, ਇਸ ਤੋਂ ਬਾਅਦ ਸੇਲਟੋਸ, ਕੈਰੇਂਸ ਅਤੇ ਸੀਰੋਸ ਹਨ।
ਜੇ. ਐੱਸ. ਡਬਲਯੂ. ਐੱਮ. ਜੀ. ਮੋਟਰ ਇੰਡੀਆ ਦੀ ਮਾਰਚ ’ਚ ਥੋਕ ਵਿਕਰੀ ਸਾਲਾਨਾ 9 ਫੀਸਦੀ ਵਧ ਕੇ 5,500 ਯੂਨਿਟ ਹੋ ਗਈ। ਜੇ. ਐੱਸ. ਡਬਲਯੂ. ਐੱਮ. ਜੀ. ਮੋਟਰ ਇੰਡੀਆ ਨੇ ਕਿਹਾ ਕਿ ਕੰਪਨੀ ਦੇ ਇਲੈਕਟ੍ਰਿਕ ਵਾਹਨ ਕੋਮੇਟ, ਜ਼ੈਡ. ਐੱਸ. ਈ. ਵੀ. ਅਤੇ ਵਿੰਡਸਰ ਕੁੱਲ ਵਿਕਰੀ ਦਾ 85 ਫੀਸਦੀ ਤੋਂ ਵੱਧ ਹਿੱਸਾ ਰੱਖਦੇ ਹਨ। ਜਰਮਨ ਲਗਜ਼ਰੀ ਕਾਰ ਨਿਰਮਾਤਾ ਕੰਪਨੀ ਆਡੀ ਦੀ ਭਾਰਤ ’ਚ ਵਿਕਰੀ ਜਨਵਰੀ-ਮਾਰਚ ਤਿਮਾਹੀ ’ਚ ਸਾਲਾਨਾ 17 ਫੀਸਦੀ ਵਧ ਕੇ 1,223 ਯੂਨਿਟ ਹੋ ਗਈ।
ਇਹ ਵੀ ਪੜ੍ਹੋ : ਪੈਨਸ਼ਨ ਸਕੀਮ 'ਚ ਹੋਵੇਗਾ ਵੱਡਾ ਬਦਲਾਅ, UPS ਅਤੇ NPS 'ਚੋਂ ਇਕ ਚੁਣੋ, ਜਾਣੋ ਕਿਹੜੀ ਹੈ ਫਾਇਦੇਮੰਦ?
ਸਕੋਡਾ ਆਟੋ ਇੰਡੀਆ ਨੇ ਮਾਰਚ ’ਚ 7,422 ਵਾਹਨ ਵੇਚੇ। ਭਾਰਤ ’ਚ ਆਪਣੇ ਕਾਰਜਾਂ ਦੇ 25 ਸਾਲ ਪੂਰੇ ਕਰ ਰਹੀ ਕੰਪਨੀ ਨੇ ਕਿਹਾ ਕਿ ਮਾਰਚ ’ਚ ਦਰਜ ਕੀਤੀ ਗਈ ਵਿਕਰੀ ਭਾਰਤ ’ਚ ਸਕੋਡਾ ਬ੍ਰਾਂਡ ਦੀ ਹੁਣ ਤੱਕ ਦੀ ਸਭ ਤੋਂ ਵੱਧ ਮਹੀਨਾਵਾਰ ਵਿਕਰੀ ਹੈ। ਟੋਇਟਾ ਕਿਰਲੋਸਕਰ ਮੋਟਰ ਨੇ ਆਪਣੀ ਹੁਣ ਤੱਕ ਦੀ ਸਭ ਤੋਂ ਵੱਧ ਵਿਕਰੀ ਦਰਜ ਕੀਤੀ ਹੈ। ਐੱਸ. ਯੂ. ਵੀ. ਅਤੇ ਉਪਯੋਗੀ ਵਾਹਨਾਂ ਦੀ ਮਜ਼ਬੂਤ ਮੰਗ ਦੇ ਕਾਰਨ ਰਿਕਾਰਡ ਵਿਕਰੀ ਦਰਜ ਕੀਤੀ ਗਈ। ਕੰਪਨੀ ਨੇ ਕਿਹਾ ਕਿ ਵਿੱਤੀ ਸਾਲ 2024-25 ’ਚ ਉਸਦੀ ਥੋਕ ਵਿਕਰੀ 3,37,148 ਯੂਨਿਟ ਰਹੀ, ਜੋ ਕਿ ਵਿੱਤੀ ਸਾਲ 2023-24 ’ਚ 2,63,512 ਯੂਨਿਟਾਂ ਤੋਂ 28 ਫੀਸਦੀ ਵੱਧ ਹੈ।
ਟੀ. ਵੀ. ਐੱਸ. ਮੋਟਰ ਕੰਪਨੀ ਦੀ ਮਾਰਚ ਵਿੱਚ ਕੁੱਲ ਵਿਕਰੀ ਸਾਲਾਨਾ 17 ਫੀਸਦੀ ਵਧ ਕੇ 4,14,687 ਯੂਨਿਟ ਹੋ ਗਈ। ਇਸ ਦੇ ਨਾਲ ਹੀ, ਮਾਰਚ ’ਚ ਰਾਇਲ ਐਨਫੀਲਡ ਦੀ ਕੁੱਲ ਵਿਕਰੀ 34 ਫੀਸਦੀ ਵਧ ਕੇ 1,01,021 ਯੂਨਿਟ ਹੋ ਗਈ, ਜਦ ਕਿ ਪਿਛਲੇ ਸਾਲ ਇਸੇ ਮਹੀਨੇ ਇਹ 75,551 ਯੂਨਿਟ ਸੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
GST ਭੰਡਾਰ ਨਾਲ ਭਰੀ ਸਰਕਾਰ ਦੀ ਝੋਲੀ
NEXT STORY