ਜਲੰਧਰ- ਸੁਜ਼ੂਕੀ ਮੋਟੋ ਕਾਰਪ ਚੀਨ 'ਚ ਆਪਣਾ ਬਿਜ਼ਨੈੱਸ ਬੰਦ ਕਰ ਸਕਦੀ ਹੈ। ਚੀਨੀ ਬਾਜ਼ਾਰ 'ਚ ਕੰਪਨੀ ਦੀ ਸ਼ੁਰੂਆਤ ਚੰਗੀ ਰਹੀ ਸੀ, ਪਰ ਬਾਅਦ 'ਚ ਇਸ ਦੀ ਸੇਲ ਕਾਫ਼ੀ ਘੱਟ ਹੋ ਗਈ ਸੀ। ਮੰਨਿਆ ਜਾ ਰਿਹਾ ਹੈ ਕਿ ਚੀਨ ਤੋ ਨਿਕਲਣ ਤੋਂ ਬਾਅਦ ਕੰਪਨੀ ਭਾਰਤ 'ਤੇ ਫੋਕਸ ਕਰੇਗੀ।
ਮੀਡੀਆ ਰਿਪੋਰਟਸ ਦੇ ਮੁਤਾਬਕ, ਸੁਜ਼ੂਕੀ ਆਪਣੇ ਚਾਈਨੀਜ਼ ਪਾਰਟਨਰ Chongqing Changan ਆਟੋਮੋਬਾਈਲ ਕੰਪਨੀ ਦੇ ਨਾਲ ਆਪਣਾ ਜੁਵਾਇੰਟ ਵੇਂਚਰ ਬੰਦ ਕਰਨ ਵਾਲੀ ਹੈ। ਸੁਜ਼ੂਕੀ ਇਸ 'ਚ ਆਪਣਾ ਸਟਾਕ ਚਾਈਨੀਜ਼ ਪਾਰਟਨਰ ਨੂੰ ਵੇਚ ਰਹੀ ਹੈ। ਚੀਨੀ ਅਥਾਰਿਟੀ ਤੋਂ ਅਪਰੂਵਲ ਮਿਲਣ ਤੋਂ ਬਾਅਦ ਇਸ ਸਾਂਝੇਦਾਰੀ ਨੂੰ ਖਤਮ ਕਰਨ ਦੀ ਪ੍ਰਕਿਰੀਆ ਸ਼ੁਰੂ ਹੋ ਜਾਵੇਗੀ। ਮੰਨਿਆ ਜਾ ਰਿਹਾ ਹੈ। ਕਿ ਇਸ ਸਾਲ ਦੇ ਅਖਿਰ ਤੱਕ ਇਹ ਪਰਿਕ੍ਰੀਆ ਪੂਰੀ ਹੋ ਜਾਵੇਗੀ।
ਚੀਨ 'ਚੋ ਨਿਕਲਣ ਤੋਂ ਬਾਅਦ ਕੰਪਨੀ ਦੁਨੀਆ ਦੀ ਦੋ ਸਭ ਤੋਂ ਵੱਡੀ ਆਟੋ ਮਾਰਕੀਟ ਤੋਂ ਬਾਹਰ ਹੋ ਜਾਵੇਗੀ। ਕੰਪਨੀ ਅਮਰੀਕਾ 'ਚੋ 2012 'ਚ ਨਿਕਲ ਚੁੱਕੀ ਹੈ। ਇਸ ਤੋਂ ਬਾਅਦ ਭਾਰਤੀ ਮਾਰਕੀਟ ਇਕਮਾਤਰ ਮਾਰਕੀਟ ਰਹੇਗੀ ਜਿੱਥੇ ਕੰਪਨੀ ਦੀ ਮਜਬੂਤ ਮੌਜੂਦਗੀ ਹੈ। ਭਾਰਤ 'ਚ ਕੰਪਨੀ ਮਾਰੂਤੀ ਦੇ ਨਾਲ ਮਿਲ ਕੇ ਬਿਜ਼ਨੈੱਸ ਕਰਦੀ ਹੈ। ਮਾਰੂਤੀ ਸੁਜ਼ੂਕੀ 'ਚ ਸੁਜ਼ੂਕੀ ਦਾ 51 ਫੀਸਦੀ ਸ਼ੇਅਰ ਹੈ। ਪਿਛਲੇ ਤਿੰਨ ਸਾਲਾਂ 'ਚ ਕੰਪਨੀ ਦਾ ਫਾਇਦਾ ਦੁੱਗਣਾ ਹੋਇਆ ਹੈ।
ਨਾਲ ਹੀ ਸੁਜ਼ੂਕੀ ਨੇ ਕਈ ਕੰਪਨੀਆਂ ਦੇ ਨਾਲ ਟਾਈ-ਅਪ ਕੀਤੇ ਹਨ ਜਿਸ 'ਚ ਸਭ ਤੋਂ ਵੱਡੀ ਟਾਈ-ਅਪ ਟੋਇਟਾ ਮੋਟਰ ਕਾਰਪ ਦੇ ਨਾਲ ਹੈ। ਦੋਨਾਂ ਕੰਪਨੀਆਂ ਹੁਣ ਭਾਰਤ 'ਚ ਇਕ-ਦੂਜੇ ਦੀਆਂ ਕਾਰਾਂ ਦੀ ਵਿਕਰੀ ਕਰੇਗੀ।
2019 'ਚ ਸ਼ੁਰੂ ਹੋ ਸਕਦੀ ਹੈ 5G ਸੇਵਾ, ਦੇਸ਼ ਨੂੰ ਹੋਵੇਗਾ 70 ਲੱਖ ਕਰੋੜ ਦਾ ਫਾਇਦਾ
NEXT STORY