ਨਵੀਂ ਦਿੱਲੀ- ਟਾਟਾ ਮੋਟਰਸ ਪੈਸੇਂਜਰ ਵ੍ਹੀਕਲਜ਼ ਲਿਮਟਿਡ ਨੇ ਨਰਾਤਿਆਂ ਤੋਂ ਦੀਵਾਲੀ ਤੱਕ 30 ਦਿਨਾਂ 'ਚ ਇਕ ਲੱਖ ਤੋਂ ਵੱਧ ਵਾਹਨਾਂ ਦੀ ਸਪਲਾਈ ਕੀਤੀ, ਜੋ ਪਿਛਲੇ ਸਾਲ ਦੀ ਇਸੇ ਮਿਆਦ ਦੀ ਤੁਲਨਾ 'ਚ 33 ਫੀਸਦੀ ਵੱਧ ਹੈ। ਟਾਟਾ ਮੋਟਰਜ਼ ਪੈਸੇਂਜਰ ਲਿਮਟਿਡ ਦੇ ਪ੍ਰਬੰਧ ਨਿਰਦੇਸ਼ਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਸ਼ੈਲੇਸ਼ ਚੰਦਰਾ ਨੇ ਬਿਆਨ 'ਚ ਕਿਹਾ ਕਿ ਸਭ ਤੋਂ ਵੱਧ ਸਪਲਾਈ ਐੱਸਯੂਵੀ ਕੀਤੀ ਗਈ।
ਨਾਲ ਹੀ ਇਲੈਕਟ੍ਰਿਕ ਵਾਹਨ 'ਚ ਵੀ ਮਜ਼ਬੂਤੀ ਬਣੀ ਰਹੀ। ਉਨ੍ਹਾਂ ਕਿਹਾ,''ਨਰਾਤਿਆਂ ਤੋਂ ਦੀਵਾਲੀ ਤੱਕ 30 ਦਿਨਾਂ ਦੀ ਮਿਆਦ 'ਚ ਅਸੀਂ ਇਕ ਲੱਖ ਤੋਂ ਵੱਧ ਵਾਹਨਾਂ ਦੀ ਸਪਲਾਈ (ਡਿਲਿਵਰੀ) ਨਾਲ ਇਕ ਇਤਿਹਾਸਕ ਉਪਲੱਬਧੀ ਹਾਸਲ ਕੀਤੀ ਹੈ। ਇਹ ਅੰਕੜਾ ਪਿਛਲੇ ਸਾਲ ਦੀ ਇਸੇ ਮਿਆਦ ਦੀ ਤੁਲਨਾ 'ਚ 33 ਫੀਸਦੀ ਦੇ ਮਜ਼ਬੂਤ ਵਾਧੇ ਨੂੰ ਦਰਸਾਉਂਦਾ ਹੈ।''
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦੀਵਾਲੀ ਤੋਂ ਬਾਅਦ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ, ਜਾਣੋ 24K-22K Gold ਦੇ ਭਾਅ
NEXT STORY