ਨਵੀਂ ਦਿੱਲੀ (ਇੰਟ) – ਟਾਟਾ ਮੋਟਰਜ਼ ਦੀ ਸਹਾਇਕ ਇਕਾਈ ਟਾਟਾ ਪੈਸੇਂਜਰ ਇਲੈਕਟ੍ਰਿਕ ਮੋਬਿਲਿਟੀ ਲਿਮਟਿਡ (ਟੀ. ਪੀ. ਈ. ਐੱਮ. ਐੱਲ.) ਫੋਰਡ ਇੰਡੀਆ ਦੇ ਸਾਨੰਦ (ਗੁਜਰਾਤ) ਪਲਾਂਟ ਨੂੰ 726 ਕਰੋੜ ਰੁਪਏ ’ਚ ਖਰੀਦਣ ਜਾ ਰਹੀ ਹੈ। ਟਾਟਾ ਮੋਟਰਜ਼ ਨੇ ਐਕਸਚੇਂਜ ਫਾਈਲਿੰਗ ’ਚ ਇਹ ਜਾਣਕਾਰੀ ਦਿੱਤੀ ਹੈ। ਇਸ ਡੀਲਰ ਦੇ ਤਹਿਤ ਭਾਰਤੀ ਕਾਰ ਨਿਰਮਾਤਾ ਟਾਟਾ ਨੇ ਫੋਰਡ ਇੰਡੀਆ ਨਾਲ ਯੂਨਿਟ ਟ੍ਰਾਂਸਫਰ ਐਗਰੀਮੈਂਟ (ਯੂ. ਟੀ. ਏ.) ਸਾਈਨ ਕੀਤਾ ਹੈ। ਇਸ ’ਚ ਭਾਰਤੀ ਆਟੋ ਕੰਪਨੀ ਫੋਰਡ ਇੰਡੀਆ ਦੇ ਅਸੈਟਸ, ਜਿਸ ’ਚ ਪੂਰੀ ਜ਼ਮੀਨ ਅਤੇ ਬਿਲਡਿੰਗ, ਮਸ਼ੀਨਰੀ ਅਤੇ ਉਪਕਰਨ ਨਾਲ ਵ੍ਹੀਕਲ ਮੈਨੂਫੈਕਚਰਿੰਗ ਪਲਾਂਟ ਨੂੰ ਟੇਕ ਓਵਰ ਕਰੇਗੀ।
ਇਹ ਵੀ ਪੜ੍ਹੋ : 3 ਬੈਂਕ ਵਲੋਂ Spicejet ਦੇ ਕਰਜ਼ਿਆਂ ਨੂੰ 'ਉੱਚ-ਜੋਖਮ' ਵਜੋਂ ਚਿੰਨ੍ਹਿਤ ਕੀਤਾ ਗਿਆ : ਰਿਪੋਰਟ
ਲੀਜ਼ ’ਤੇ ਫੋਰਡ ਦਾ ਪਾਵਰਟ੍ਰੇਨ ਪਲਾਂਟ
ਇਸ ਡੀਲ ਮੁਤਾਬਕ ਫੋਰਡ ਆਪਣੇ ਪਾਵਰਟ੍ਰੇਨ ਮੈਨੂਫੈਕਚਰਿੰਗ ਪਲਾਂਟ ਦਾ ਸੰਚਾਲਨ ਜਾਰੀ ਰੱਖੇਗੀ ਅਤੇ ਇਸ ਲਈ ਉਹ ਟੀ. ਪੀ. ਈ. ਐੱਮ. ਐੱਲ. ਕੋਲੋਂ ਪਾਵਰਟ੍ਰੇਨ ਮੈਨੂਫੈਕਚਰਿੰਗ ਪਲਾਂਟ ਦੀ ਬਿਲਡਿੰਗਸ ਅਤੇ ਜ਼ਮੀਨ ਮੁੜ ਲੀਜ਼ ’ਤੇ ਲੈਣ ਦੀ ਤਿਆਰੀ ਕਰ ਰਹੀ ਹੈ। ਟਾਟਾ ਮੋਟਰਜ਼ ਦੀ ਸਹਾਇਕ ਇਕਾਈ ਨੇ ਪਾਵਰਟ੍ਰੇਡ ਮੈਨੂਫੈਕਚਰਿੰਗ ਪਲਾਂਟ ’ਚ ਕੰਮ ਕਰਨ ਵਾਲੇ ਫੋਰਡ ਇੰਡੀਆ ਦੇ ਸਾਰੇ ਯੋਗ ਕਰਮਚਾਰੀਆਂ ਨੂੰ ਰੁਜ਼ਗਾਰ ਦੇਣ ’ਤੇ ਸਹਿਮਤੀ ਜਾਰੀ ਕੀਤੀ ਹੈ। ਇਸ ਪਲਾਂਟ ’ਚ 3043 ਲੋਕ ਡਾਇਰੈਕਟ ਅਤੇ ਕਰੀਬ 20,000 ਲੋਕ ਇਨਡਾਇਰੈਕਟ ਜੌਬਸ ’ਤੇ ਹਨ। ਦੋਵੇਂ ਕੰਪਨੀਆਂ ਦਰਮਿਆਨ ਹੋਏ ਸਮਝੌਤੇ ਦੇ ਅਧੀਨ ਸਾਨੰਦ ਪਲਾਂਟ ’ਚ ਕੰਮ ਕਰਨ ਵਾਲੇ ਸਾਰੇ ਯੋਗ ਕਰਮਚਾਰੀਆਂ ਨੂੰ ਟਾਟਾ ਮੋਟਰਜ਼ ’ਚ ਟ੍ਰਾਂਸਫਰ ਕਰ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ : ਹੈਕਰਾਂ ਦਾ ਕਾਰਾ, ਤਾਈਵਾਨ ਦੀਆਂ ਸਰਕਾਰੀ ਵੈੱਬਸਾਈਟਾਂ 'ਤੇ ਲਗਾ ਦਿੱਤਾ ਚੀਨ ਦਾ ਝੰਡਾ
350 ਏਕੜ ਦਾ ਸਾਨੰਦ ਪਲਾਂਟ
ਫੋਰਡ ਇੰਡੀਆ ਦਾ ਸਾਨੰਦ ਪਲਾਂਟ ਕਰੀਬ 350 ਏਕੜ ’ਚ ਫੈਲਿਆ ਹੋਇਆ ਹੈ ਅਤੇ ਕੰਪਨੀ ਦਾ ਇੰਜਣ ਮੈਨੂਫੈਕਚਰਿੰਗ ਪਲਾਂਟ ਕਰੀਬ 110 ਏਕੜ ’ਚ ਹੈ। ਇਸ ਸਾਲ ਮਈ ’ਚ ਟਾਟਾ ਮੋਟਰਜ਼ ਨੂੰ ਫੋਰਡ ਦੇ ਯਾਤਰੀ ਕਾਰਨ ਮੈਨੂਫੈਕਚਰਿੰਗ ਪਲਾਂਟ ਦੇ ਟੇਕਓਵਰ ਦੀ ਮਨਜ਼ੂਰੀ ਮਿਲੀ ਸੀ, ਜਿਸ ਤੋਂ ਬਾਅਦ ਇਸ ਪ੍ਰਸਤਾਵ ਨੂੰ ਕੇਂਦਰੀ ਕੈਬਨਿਟ ਨੇ ਮਨਜ਼ੂਰੀ ਦੇ ਦਿੱਤੀ ਸੀ। ਫੋਰਡ ਮੋਟਰ ਕੰਪਨੀ ਨੇ ਪਿਛਲੇ ਸਾਲ ਭਾਰਤ ਤੋਂ ਆਪਣਾ ਕਾਰੋਬਾਰ ਖਤਮ ਕਰਨ ਦਾ ਫੈਸਲਾ ਕੀਤਾ ਸੀ।
ਇਹ ਵੀ ਪੜ੍ਹੋ : AKASA AIR: ਮੁੰਬਈ-ਅਹਿਮਦਾਬਾਦ ਏਅਰਲਾਈਨ ਸੇਵਾ ਸ਼ੁਰੂ, ਸਿੰਧੀਆ ਨੇ ਕੀਤਾ ਉਦਘਾਟਨ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਹੁਣ ਚੀਨੀ ਸਮਾਰਟਫੋਨ ਕੰਪਨੀਆਂ ਦੀ ਛੁੱਟੀ ਕਰਨ ਦੇ ਮੂਡ ’ਚ ਭਾਰਤ! ਸ਼ਾਓਮੀ ਨੂੰ ਸਭ ਤੋਂ ਵੱਡਾ ਝਟਕਾ
NEXT STORY