ਨਵੀਂ ਦਿੱਲੀ - ਭਾਰੀ ਕਰਜ਼ੇ ਦੇ ਵਧਦੇ ਬੋਝ ਨੂੰ ਦੇਖਦੇ ਹੋਏ ਸਪਾਈਸ ਜੈੱਟ ਹਵਾਈ ਕੰਪਨੀ ਨੂੰ 3 ਬੈਂਕਾਂ ਨੇ ਕਰਜ਼ੇ ਦੀ ਹਾਈ ਰਿਸਕ ਕੈਟੇਗਰੀ ਵਿਚ ਪਾ ਦਿੱਤਾ ਹੈ। ਰਾਇਟਰਸ ਦੀ ਇਕ ਰਿਪੋਰਟ ਮੁਤਾਬਕ IDFC First Bank , Yes bank ਅਤੇ ਇੰਡੀਅਨ ਬੈਂਕ ਨੇ ਸਪਾਈਸ ਜੈੱਟ ਨੂੰ ਕਰਜ਼ੇ ਦੀ ਹਾਈ ਰਿਸਕ ਕੈਟੇਗਰੀ ਵਿਚ ਪਾ ਦਿੱਤਾ ਹੈ। ਇਹ ਬੈਂਕ ਸਪਾਈਸ ਜੈੱਟ ਦੇ ਕੈਸ਼ ਫਲੋ ਨੂੰ ਲੈ ਕੇ ਚਿੰਤਤ ਹਨ ਅਤੇ ਉਨ੍ਹਾਂ ਨੇ ਸਪਾਈਸ ਜੈੱਟ ਨੂੰ ਦਿੱਤੇ ਕਰਜ਼ੇ ਨੂੰ ਲੈ ਕੇ ਭਰੋਸਾ ਮੰਗਿਆ ਹੈ।
ਸੂਤਰਾਂ ਮੁਤਾਬਕ ਕੰਪਨੀ ਲੀਜ਼ 'ਤੇ ਏਅਰਕ੍ਰਾਫਟ ਦੇਣ ਵਾਲੀ ਕੰਪਨੀਆਂ ਦਾ ਭੁਗਤਾਨ ਸਹੀ ਸਮੇਂ ਕਰਨ 'ਚ ਅਸਫ਼ਲ ਰਹੀ ਹੈ। ਦੂਜੇ ਪਾਸੇ ਕੰਪਨੀ ਨੇ ਇਸ ਖ਼ਬਰ ਦਾ ਖੰਡਨ ਕੀਤਾ ਹੈ। ਸਪਾਈਸ ਜੈੱਟ ਦੇ ਬੁਲਾਰੇ ਨੇ ਰਾਈਟਰਸ ਨੂੰ ਈ-ਮੇਲ ਦੇ ਜ਼ਰੀਏ ਦਿੱਤੇ ਗਏ ਜਵਾਬ ਵਿਚ ਕਿਹਾ ਹੈ ਕਿ ਭੁਗਤਾਨ ਡੀਲ ਦੀਆਂ ਸ਼ਰਤਾਂ ਮੁਤਾਬਕ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਇਸ ਗੱਲ ਦੀ ਕੋਈ ਜਾਣਕਾਰੀ ਨਹੀਂ ਹੈ ਕਿ ਕਿਸੇ ਬੈਂਕ ਨੇ ਇਸ ਮਾਮਲੇ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਹੈ। ਕੰਪਨੀ ਨੂੰ ਕਿਸੇ ਵੀ ਮਾਧਿਅਮ ਜ਼ਰੀਏ ਇਸ ਬਾਰੇ ਕੋਈ ਸੂਚਨਾ ਪ੍ਰਾਪਤ ਨਹੀਂ ਹੋਈ ਹੈ। ਦੂਜੇ ਪਾਸੇ ਬੈਂਕਾਂ ਨੇ ਵੀ ਰਾਇਟਰਸ ਵਲੋਂ ਮੰਗੀ ਗਈ ਸਫ਼ਾਈ ਬਾਰੇ ਅਜੇ ਤੱਕ ਕੋਈ ਜਵਾਬ ਨਹੀਂ ਦਿੱਤਾ ਹੈ।
ਇਹ ਵੀ ਪੜ੍ਹੋ : ਹੈਕਰਾਂ ਦਾ ਕਾਰਾ, ਤਾਈਵਾਨ ਦੀਆਂ ਸਰਕਾਰੀ ਵੈੱਬਸਾਈਟਾਂ 'ਤੇ ਲਗਾ ਦਿੱਤਾ ਚੀਨ ਦਾ ਝੰਡਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਹੈਕਰਾਂ ਦਾ ਕਾਰਾ, ਤਾਈਵਾਨ ਦੀਆਂ ਸਰਕਾਰੀ ਵੈੱਬਸਾਈਟਾਂ 'ਤੇ ਲਗਾ ਦਿੱਤਾ ਚੀਨ ਦਾ ਝੰਡਾ
NEXT STORY