ਮੁੰਬਈ - ਘਰੇਲੂ ਵਾਹਨ ਨਿਰਮਾਤਾ ਕੰਪਨੀ ਟਾਟਾ ਮੋਟਰਸ ਨੇ ਸ਼ੁੱਕਰਵਾਰ ਨੂੰ ਵੱਡਾ ਐਲਾਨ ਕੀਤਾ ਹੈ। ਟਾਟਾ ਮੋਟਰਜ਼ ਨੇ ਕਿਹਾ ਕਿ ਉਹ ਸਹਾਇਕ ਕੰਪਨੀ ਟਾਟਾ ਟੈਕਨਾਲੋਜੀਜ਼ ਲਿਮਟਿਡ (TTL) ਵਿੱਚ ਆਪਣੀ 9.9 ਫੀਸਦੀ ਹਿੱਸੇਦਾਰੀ TPG ਰਾਈਜ਼ ਕਲਾਈਮੇਟ ਨੂੰ 1,613.7 ਕਰੋੜ ਰੁਪਏ ਵਿੱਚ ਵੇਚਣ ਜਾ ਰਹੀ ਹੈ। ਟਾਟਾ ਮੋਟਰਜ਼ ਨੇ ਇਕ ਬਿਆਨ 'ਚ ਕਿਹਾ ਕਿ ਉਸ ਨੇ ਇਸ ਸਬੰਧ 'ਚ ਸ਼ੇਅਰ ਖਰੀਦ ਸਮਝੌਤੇ 'ਤੇ ਹਸਤਾਖਰ ਕੀਤੇ ਹਨ। ਇਸ ਸਮਝੌਤੇ ਦੇ ਤਹਿਤ, TTL ਦੀ 9.9 ਪ੍ਰਤੀਸ਼ਤ ਹਿੱਸੇਦਾਰੀ TPG ਰਾਈਜ਼ ਕਲਾਈਮੇਟ ਨੂੰ 1,613.7 ਕਰੋੜ ਰੁਪਏ ਵਿੱਚ ਵੇਚੀ ਜਾਵੇਗੀ।
ਇਹ ਵੀ ਪੜ੍ਹੋ : ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਬਦਰੀਨਾਥ ਧਾਮ 'ਚ ਕੀਤੀ ਪੂਜਾ, ਦਾਨ ਕੀਤੇ 5 ਕਰੋੜ ਰੁਪਏ
ਇਸ ਸੌਦੇ ਦੇ ਤਹਿਤ ਵਾਹਨ ਡਿਜ਼ਾਈਨ ਕੰਪਨੀ TTL ਦਾ ਇਕੁਇਟੀ ਮੁੱਲ 16,300 ਕਰੋੜ ਰੁਪਏ ਅਨੁਮਾਨਿਤ ਕੀਤਾ ਗਿਆ ਹੈ। ਟੀਪੀਜੀ ਰਾਈਜ਼ ਕਲਾਈਮੇਟ ਹਿੱਸੇਦਾਰੀ ਦੀ ਖਰੀਦ ਲਈ ਪ੍ਰਮੁੱਖ ਨਿਵੇਸ਼ਕ ਵਜੋਂ ਸਾਹਮਣੇ ਆਇਆ ਹੈ।
ਇਹ ਵੀ ਪੜ੍ਹੋ : P20 Summit 'ਚ ਬੋਲੇ PM ਮੋਦੀ- ਵਿਸ਼ਵ ਲਈ ਵੱਡੀ ਚੁਣੌਤੀ ਹੈ ਅੱਤਵਾਦ; ਡੈਲੀਗੇਟਾਂ ਨੂੰ ਕੀਤੀ ਖ਼ਾਸ ਅਪੀਲ
ਟਾਟਾ ਮੋਟਰਜ਼ ਦੇ ਸ਼ੇਅਰਾਂ 'ਚ ਤੇਜ਼ੀ ਦੇਖਣ ਨੂੰ ਮਿਲੀ। ਟਾਟਾ ਮੋਟਰਜ਼ ਦੇ ਸ਼ੇਅਰ 4 ਫੀਸਦੀ ਤੋਂ ਜ਼ਿਆਦਾ ਦੇ ਵਾਧੇ ਨਾਲ ਬੰਦ ਹੋਏ। ਸਵੇਰ ਤੋਂ ਹੀ ਸਟਾਕ 'ਚ ਵਾਧਾ ਦੇਖਣ ਨੂੰ ਮਿਲਿਆ। ਟਾਟਾ ਮੋਟਰਜ਼ ਦੇ ਸ਼ੇਅਰਾਂ 'ਚ ਵੀ ਨਿਵੇਸ਼ਕਾਂ ਦੀ ਚੰਗੀ ਖਰੀਦਦਾਰੀ ਦੇਖਣ ਨੂੰ ਮਿਲੀ। ਸ਼ੁੱਕਰਵਾਰ ਨੂੰ ਇਹ ਸ਼ੇਅਰ 667.10 ਰੁਪਏ ਦੇ ਵਾਧੇ ਨਾਲ ਬੰਦ ਹੋਇਆ।
ਪਿਛਲੇ ਪੰਜ ਦਿਨਾਂ 'ਚ ਟਾਟਾ ਮੋਟਰਜ਼ ਦੇ ਸ਼ੇਅਰਾਂ 'ਚ 8 ਫੀਸਦੀ ਤੋਂ ਜ਼ਿਆਦਾ ਚੜ੍ਹ ਚੁੱਕੇ ਹਨ। ਇਸ ਦੇ ਨਾਲ ਹੀ ਪਿਛਲੇ ਮਹੀਨੇ ਦੀ ਗੱਲ ਕਰੀਏ ਤਾਂ ਸ਼ੇਅਰਾਂ ਵਿਚ 194 ਅੰਕਾਂ ਦਾ ਜ਼ਿਆਦਾ ਦਾ ਉਛਾਲ ਆ ਚੁੱਕਾ ਹੈ।
ਇਹ ਵੀ ਪੜ੍ਹੋ : ਹੁਣ ਪਹਿਲਾਂ ਹੀ ਪਤਾ ਲੱਗ ਸਕੇਗਾ ਕਿ ਕਿਥੇ ਆਉਣਗੇ ਹੜ੍ਹ ਤੇ ਕਿੱਥੇ ਪਵੇਗਾ ਸੋਕਾ, ਬਦਲ ਜਾਵੇਗੀ ਦੁਨੀਆ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਰਤੀ ਬੈਂਕਾਂ ਨੂੰ ਲੈ ਕੇ ਯੂ. ਬੀ. ਐੱਸ. ਨੇ ਬਦਲਿਆ ਰੁਖ! ਘਟਾ ਦਿੱਤੀ ਰੇਟਿੰਗ
NEXT STORY