ਨਵੀਂ ਦਿੱਲੀ (ਇੰਟ.)– ਟਾਟਾ ਗਰੁੱਪ ਤੁਹਾਡੀ ਥਾਲੀ ’ਚ ਲੂਣ ਤੋਂ ਲੈ ਕੇ ਮਸਾਲਿਆਂ ਤੱਕ, ਚਾਹ ਤੋਂ ਲੈ ਕੇ ਕੌਫੀ ਤੱਕ ਪਰੋਸਦਾ ਹੈ। ਉੱਥੇ ਹੀ ਹੁਣ ਨਾਸ਼ਤੇ ਲਈ ਸੀਰੀਅਲਸ, ਰੈਡੀ ਟੂ ਕੁੱਕ ਸਾਮਾਨ ਦੀ ਪੂਰੀ ਰੇਂਜ ਅਤੇ ਦਾਲਾਂ ਤੱਕ ਟਾਟਾ ਦੀ ‘ਫੂਡ ਫੈਮਿਲੀ’ ਦਾ ਹਿੱਸਾ ਹਨ। ਹੁਣ ਤੁਹਾਨੂੰ ਇਸ ਵਿਚ ਚਾਈਨੀਜ਼ ਖਾਣੇ ਦਾ ਤੜਕਾ ਵੀ ਮਿਲੇਗਾ, ਨਾਲ ਹੀ ਟਾਟਾ ਮਾਰਕੀਟ ਵਿਚ ‘ਮੈਗੀ ਨੂਡਲਸ’ ਨੂੰ ਵੀ ਟੱਕਰ ਦੇਵੇਗੀ।
ਇਹ ਵੀ ਪੜ੍ਹੋ - Flight Offers: ਹਵਾਈ ਸਫ਼ਰ ਕਰਨ ਵਾਲਿਆਂ ਲਈ ਖ਼ੁਸ਼ਖ਼ਬਰੀ, ਹੁਣ ਸਿਰਫ਼ 1799 ਰੁਪਏ 'ਚ ਹੋਵੇਗੀ ਫਲਾਈਟ ਬੁੱਕ
ਦੱਸ ਦੇਈਏ ਕਿ ਦਰਅਸਲ ਟਾਟਾ ਗਰੁੱਪ ਦੋ ਫੂਡ ਕੰਪਨੀਆਂ ਨੂੰ ਐਕਵਾਇਰ ਕਰਨ ਦੀ ਵੱਡੀ ਡੀਲ ਲਾਕ ਕਰਨ ਦੇ ਕਰੀਬ ਪੁੱਜ ਗਿਆ ਹੈ। ਇਸ ਵਿਚ ਇਕ ਕੰਪਨੀ ਕੈਪੀਟਲ ਫੂਡਸ ਹੈ ਅਤੇ ਦੂਜੀ ਆਰਗੈਨਿਕ ਇੰਡੀਆ ਦੀ ਹੈ। ਕੈਪੀਟਲ ਫੂਡਸ ‘ਚਿੰਗਸ ਚਾਈਨੀਜ਼’ ਅਤੇ ‘ਸਮਿੱਥ ਐਂਡ ਜੋਨਸ’ ਵਰਗੇ ਬ੍ਰਾਂਡ ਦੀ ਆਨਰ ਹੈ ਅਤੇ ਆਰਗੈਨਿਕ ਇੰਡੀਆ ਗ੍ਰੀਨ-ਟੀ ਵਰਗੇ ਹੋਰ ਪ੍ਰੋਡਕਟ ਵੇਚਦੀ ਹੈ। ਇਸ ਵਿਚ ਫੈਬ ਇੰਡੀਆ ਨੇ ਵੀ ਨਿਵੇਸ਼ ਕੀਤਾ ਹੋਇਆ ਹੈ।
ਇਹ ਵੀ ਪੜ੍ਹੋ - ਭਾਰਤੀਆਂ ਲੋਕਾਂ ਲਈ ਖ਼ਾਸ ਖ਼ਬਰ, ਇਸ ਸਾਲ ਇੰਨੇ ਫ਼ੀਸਦੀ ਹੋ ਸਕਦਾ ਹੈ ਤਨਖ਼ਾਹ 'ਚ ਵਾਧਾ
3825 ਕਰੋੜ ’ਚ ਹੋ ਸਕਦੀ ਹੈ ਡੀਲ
ਟਾਟਾ ਗਰੁੱਪ ਦੀ ਕੰਪਨੀ ‘ਟਾਟਾ ਕੰਜ਼ਿਊਮਰ ਪ੍ਰੋਡਕਟਸ ਲਿਮਟਿਡ’ ਕੈਪੀਟਲ ਫੂਡਸ ਵਿਚ ਉਸ ਦੇ ਨਿਵੇਸ਼ਕਾਂ ਤੋਂ 75 ਫ਼ੀਸਦੀ ਹਿੱਸੇਦਾਰੀ ਖਰੀਦ ਰਹੀ ਹੈ। ਕੈਪੀਟਲ ਫੂਡਸ ਦੇ ਫਾਊਂਡਰ ਚੇਅਰਮੈਨ ਅਜੇ ਗੁਪਤਾ ਇਸ ਵਿਚ ਆਪਣੀ 25 ਫ਼ੀਸਦੀ ਹਿੱਸੇਦਾਰੀ ਰੱਖਣਗੇ। ਕੰਪਨੀ ਦੀ ਵੈਲਿਊਏਸ਼ਨ 5100 ਕਰੋੜ ਰੁਪਏ ਰੱਖੀ ਗਈ ਹੈ, ਅਜਿਹੇ ਵਿਚ ਇਹ ਡੀਲ 3825 ਕਰੋੜ ਰੁਪਏ ’ਚ ਹੋ ਸਕਦੀ ਹੈ। ਇਸ ਤਰ੍ਹਾਂ ਆਰਗੈਨਿਕ ਇੰਡੀਆ ’ਚ ਵੀ ਟਾਟਾ ਗਰੁੱਪ ਬਹੁਮੱਤ ਹਿੱਸੇਦਾਰੀ ਖਰੀਦਣ ਜਾ ਰਹੀ ਹੈ। ਇਸ ਡੀਲ ਲਈ ਆਰਗੈਨਿਕ ਇੰਡੀਆ ਦੀ ਵੈਲਿਊਏਸ਼ਨ 1800 ਕਰੋੜ ਰੁਪਏ ਲਗਾਈ ਗਈ ਹੈ। ਇਨ੍ਹਾਂ ਦੋਹਾਂ ਡੀਲ ਨੂੰ ਲੈ ਕੇ ਟਾਟਾ ਗਰੁੱਪ ਅਗਲੇ ਹਫ਼ਤੇ ਵਿਚ ਅਧਿਕਾਰਕ ਐਲਾਨ ਕਰ ਸਕਦਾ ਹੈ। ਹਾਲਾਂਕਿ ਹਾਲੇ ਇਸ ਬਾਰੇ ਕਿਸੇ ਵੀ ਕੰਪਨੀ ਨੇ ਕੁੱਝ ਵੀ ਬਿਆਨ ਨਹੀਂ ਦਿੱਤਾ ਹੈ।
ਇਹ ਵੀ ਪੜ੍ਹੋ - Air India ਦੀ ਫਲਾਈਟ 'ਚ ਸ਼ਾਕਾਹਾਰੀ ਦੀ ਥਾਂ ਮਿਲਿਆ ਨਾਨ-ਵੈਜ ਖਾਣਾ, ਭੜਕੀ ਔਰਤ ਨੇ ਚੁੱਕਿਆ ਇਹ ਕਦਮ
‘ਮੈਗੀ’ ਨੂੰ ਦੇਵੇਗੀ ਟੱਕਰ
ਕੈਪੀਟਲ ਫੂਡਸ ਨੂੰ ਐਕਵਾਇਰ ਕਰਨ ਤੋਂ ਬਾਅਦ ਟਾਟਾ ਗਰੁੱਪ ਦੀ ਐਂਟਰੀ ਇੰਸਟੈਂਟ ਨੂਡਲਸ ਮਾਰਕੀਟ ’ਚ ਹੋ ਜਾਏਗੀ। ‘ਸਮਿੱਥ ਐਂਡ ਜੋਨਸ’ ਦੇ ਪ੍ਰੋਡਕਟ ਪੋਰਟਫੋਲੀਓ ਵਿਚ ‘ਅਦਰਕ-ਲਸਣ ਦੀ ਪੇਸਟ’, ‘ਕੈਚ-ਅਪ’ ਅਤੇ ‘ਇੰਸਟੈਂਟ ਨੂਡਲਸ’ ਹਨ। ਇਸੇ ਦੇ ਨਾਲ ਮਾਰਕੀਟ ’ਚ ਟਾਟਾ ਦਾ ਮੁਕਾਬਲਾ ਨੈਸਲੇ ਦੇ ‘ਮੈਗੀ’ ਬ੍ਰਾਂਡ ਨਾਲ ਹੋਵੇਗਾ। ‘ਮੈਗੀ’ ਦੀ ਬਾਜ਼ਾਰ ਵਿਚ 60 ਫ਼ੀਸਦੀ ਹਿੱਸੇਦਾਰੀ ਹੈ, ਜਦ ਕਿ ਇਸ ਸੈਗਮੈਂਟ ਵਿਚ ਯਿੱਪੀ, ਟੌਪ ਰੇਮਨ, ਵਾਈ-ਵਾਈ ਅਤੇ ਪਤੰਜਲੀ ਵਰਗੇ ਵੱਡੇ ਖਿਡਾਰੀ ਹਨ। ਇਹ ਮਾਰਕੀਟ ਕਰੀਬ 5,000 ਕਰੋੜ ਰੁਪਏ ਦੀ ਹੈ।
ਇਹ ਵੀ ਪੜ੍ਹੋ - SpiceJet ਦੇ CEO ਦਾ ਵੱਡਾ ਐਲਾਨ, ਲਕਸ਼ਦੀਪ-ਅਯੁੱਧਿਆ ਜਾਣ ਵਾਲੇ ਯਾਤਰੀਆਂ ਲਈ ਸ਼ੁਰੂ ਕਰਨਗੇ ਵਿਸ਼ੇਸ਼ ਉਡਾਣਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਗਾਹਕ ਨੂੰ ਸੈਮਸੰਗ ਗਲੈਕਸੀ ਟੈਬ ਦਾ ਗ਼ਲਤ ਚਾਰਜਰ ਦੇਣ 'ਤੇ ਐਮਾਜ਼ੋਨ ਨੂੰ ਲੱਗਾ ਝਟਕਾ, ਦੇਵੇਗਾ ਇੰਨਾ ਮੁਆਵਜ਼ਾ
NEXT STORY