ਗੈਜੇਟ ਡੈਸਕ– ਜੇਕਰ ਤੁਸੀਂ ਵੀ ਸੈੱਟ-ਟਾਪ ਬਾਕਸ ਖ਼ਰੀਦਣ ਬਾਰੇ ਸੋਚ ਰਹੇ ਹੋ ਤਾਂ ਤੁਹਾਡੇ ਲਈ ਚੰਗੀ ਖ਼ਬਰ ਹੈ। ਟਾਟਾ ਸਕਾਈ ਪਲੱਸ ਦਾ ਐੱਚ.ਡੀ. ਸੈੱਟ-ਟਾਪ ਬਾਕਸ ਹੋਰ ਸਸਤਾ ਹੋ ਗਿਆ ਹੈ। ਹੁਣ ਟਾਟਾ ਸਕਾਈ ਪਲੱਸ ਐੱਚ.ਡੀ. ਸੈੱਟ-ਟਾਪ ਬਾਕਸ 4,999 ਰੁਪਏ ’ਚ ਮਿਲ ਰਿਹਾ ਹੈ। ਕੁਝ ਮਹੀਨਿਆਂ ਪਹਿਲਾਂ ਹੀ ਕੰਪਨੀ ਨੇ ਆਪਣੇ ਗਾਹਕਾਂ ਲਈ ਇਸ ਦੀ ਕੀਮਤ 7,890 ਰੁਪਏ ਤੋਂ ਘੱਟ ਕਰਕੇ 5,999 ਰੁਪਏ ਕਰ ਦਿੱਤੀ ਸੀ। ਇਸ ਨੂੰ 9,300 ਰੁਪਏ ਦੀ ਕੀਮਤ ਨਾਲ ਪੇਸ਼ ਕੀਤਾ ਗਿਆ ਸੀ ਯਾਨੀ ਹੁਣ ਤਕ ਇਸ ਦੀ ਕੀਮਤ ’ਚ 4,301 ਰੁਪਏ ਦੀ ਕਟੌਤੀ ਹੋਈ ਹੈ। ਟਾਟਾ ਸਕਾਈ ਪਲੱਸ ਐੱਚ.ਡੀ. ਦੀ ਨਵੀਂ ਕੀਮਤ ਕੰਪਨੀ ਦੀ ਵੈੱਬਸਾਈਟ ’ਤੇ ਵੇਖੀ ਜਾ ਸਕਦੀ ਹੈ। ਨਵੇਂ ਗਾਹਕਾਂ ਤੋਂ ਇਲਾਵਾ ਮੌਜੂਦਾ ਗਾਹਕ ਵੀ ਇਸੇ ਕੀਮਤ ’ਚ ਆਪਣਾ ਕੁਨੈਕਸ਼ਨ ਅਪਗ੍ਰੇਡ ਕਰ ਸਕਦੇ ਹਨ। ਖ਼ਾਸ ਗੱਲ ਇਹ ਹੈ ਕਿ ਇਸ ਨਾਲ ਤੁਹਾਨੂੰ ਮਲਟੀ ਟੀਵੀ ਕੁਨੈਕਸ਼ਨ ਮਿਲ ਰਿਹਾ ਹੈ। ਟਾਟਾ ਸਕਾਈ ਪਲੱਸ ਐੱਚ.ਡੀ. ਨਾਲ ਤੁਹਾਨੂੰ ਵੈੱਬ ਐਪਸ ਅਤੇ 500 ਜੀ.ਬੀ. ਇਨਬਿਲਟ ਸਟੋਰੇਜ ਮਿਲੇਗੀ।
ਇਸ ਸੈੱਟ-ਟਾਪ ਬਾਕਸ ਰਾਹੀਂ ਗਾਹਕ 1080 ਪਿਕਸਲ ’ਤੇ ਡਾਲਬੀ ਆਡੀਓ ਨਾਲ ਟੀਵੀ ਵੇਖ ਸਕਦੇ ਹਨ। ਇਸ ਸੈੱਟ-ਟਾਪ ਬਾਕਸ ਦੀ ਟਾਪ ਮੂਵੀਜ਼ ਕੈਟਾਗਿਰੀ ’ਚ 8 ਭਾਸ਼ਾਵਾਂ ’ਚ ਫਿਲਮਾਂ ਦੇ ਨਾਂ ਮਿਲਣਗੇ ਜਿਨ੍ਹਾਂ ’ਚ ਬਾਂਗਲਾ, ਅੰਗਰੇਜੀ, ਹਿੰਦੀ, ਕਨੰੜ, ਮਲਿਆਲਮ, ਮਰਾਠੀ, ਤਮਿਲ ਅਤੇ ਤੇਲਗੂ ਸ਼ਾਮਲ ਹਨ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪਿਛਲੇ ਮਹੀਨੇ ਹੀ ਟਾਟਾ ਸਕਾਈ ਨੇ ਗਾਹਕਾਂ ਨੂੰ ਝਟਕਾ ਦਿੰਦੇ ਹੋਏ ਆਪਣੇ ਕੰਪਲੀਮੈਂਟਰੀ ਪੈਕ ’ਚੋਂ 25 ਫ੍ਰੀ-ਟੂ-ਏਅਰ ਚੈਨਲਾਂ ਨੂੰ ਹਟਾ ਦਿੱਤਾ ਹੈ। ਇਨ੍ਹਾਂ ’ਚ ਨਿਊਜ਼ ਐਕਸ, ਨਿਊਜ਼ 7 ਤਮਿਲ, ਇੰਡੀਆ ਨਿਊਜ਼ ਰਾਜਸਥਾਨ ਵਰਗੇ ਫ੍ਰੀ-ਟੂ-ਏਅਰ ਚੈਨਲ ਸ਼ਾਮਲ ਹਨ।
ਇਸ ਕਿਊਰੇਟਿਡ ਪੈਕ ਨੂੰ ਕੰਪਨੀ ਨੇ ਕੁਝ ਦਿਨ ਪਹਿਲਾਂ ਹੀ ਪੇਸ਼ ਕੀਤਾ ਸੀ, ਜਿਸ ਨੂੰ ਗਾਹਕ ਬਿਨ੍ਹਾਂ ਕਿਸੇ ਵਾਧੂ ਭੁਗਤਾਨ ਦੇ ਐਕਟਿਵੇਟ ਕਰ ਸਕਦੇ ਸਨ। ਹਾਲਾਂਕਿ, ਹੁਣ ਗਾਹਕ ਇਨ੍ਹਾਂ ਚੈਨਲਾਂ ਨੂੰ a-la-carte ਦੇ ਆਧਾਰ ’ਤੇ ਸਬਸਕ੍ਰਾਈਬ ਕਰ ਸਕਦੇ ਹਨ। ਨਾਲ ਹੀ ਗਾਹਕਾਂ ਨੂੰ ਇਨ੍ਹਾਂ ਚੈਨਲਾਂ ਲਈ ਨੈੱਟਵਰਕ ਕਪੈਸਿਟੀ ਫੀਸ ਵੀ ਦੇਣੀ ਹੋਵੇਗੀ।
ਸਸਤਾ ਹੋਇਆ Vivo ਦਾ ਚਾਰ ਕੈਮਰਿਆਂ ਵਾਲਾ ਫੋਨ, ਜਾਣੋ ਨਵੀਂ ਕੀਮਤ
NEXT STORY