ਨਵੀਂ ਦਿੱਲੀ (ਇੰਟ.) – ਸਰਕਾਰੀ ਹਵਾਬਾਜ਼ੀ ਕੰਪਨੀ ਏਅਰ ਇੰਡੀਆ ਵਿਕਰੀ ਪ੍ਰਕਿਰਿਆ ’ਚੋਂ ਲੰਘ ਰਹੀ ਹੈ। ਇਸ ਨੂੰ ਖਰੀਦਣ ’ਚ ਦਿਲਚਸਪੀ ਰੱਖਣ ਵਾਲਿਆਂ ਦੀ ਗਿਣਤੀ ਘੱਟ ਹੋ ਗਈ ਹੈ। ਦਰਅਸਲ ਏਅਰ ਇੰਡੀਆ ਦੇ ਕਰਮਚਾਰੀਆਂ ਦਾ ਇਕ ਸਮੂਹ ਏਅਰ ਇੰਡੀਆ ਕਰਮਚਾਰੀ ਕੰਸੋਰਟੀਅਮ ਵੀ ਖਰੀਦਦਾਰਾਂ ਦੀ ਰੇਸ ’ਚ ਸੀ ਪਰ ਹੁਣ ਬਾਹਰ ਹੋ ਗਿਆ ਹੈ।
ਇਹ ਵੀ ਪੜ੍ਹੋ : 11 ਤੋਂ 16 ਮਾਰਚ ਤੱਕ 5 ਦਿਨ ਬੰਦ ਰਹਿਣਗੀਆਂ ਬੈਂਕਾਂ, ਜਾਣੋ ਕਿਸ ਦਿਨ ਹੋਵੇਗਾ ਕੰਮਕਾਜ
ਏਅਰ ਇੰਡੀਆ ਕਰਮਚਾਰੀ ਕੰਸੋਰਟੀਅਮ ਨੂੰ ਸੋਮਵਾਰ ਨੂੰ ਟ੍ਰਾਂਜੈਕਸ਼ਨ ਸਲਾਹਕਾਰ ਵਲੋਂ ਪ੍ਰਕਿਰਿਆ ਤੋਂ ਆਯੋਗ ਕਰ ਦਿੱਤਾ ਗਿਆ ਹੈ। ਹੁਣ ਰੇਸ ’ਚ ਸਭ ਤੋਂ ਅੱਗੇ ਟਾਟਾ ਸੰਨਜ਼ ਅਤੇ ਸਪਾਈਸਜੈੱਟ ਹਨ। ਹਾਲਾਂਕਿ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਏਅਰ ਇੰਡੀਆ ਦਾ ਮਾਲਕਾਨਾ ਹੱਕ ਇਕ ਵਾਰ ਮੁੜ ਟਾਟਾ ਗਰੁੱਪ ਕੋਲ ਜਾ ਸਕਦਾ ਹੈ।
ਤੁਹਾਨੂੰ ਦੱਸ ਦਈਏ ਕਿ ਏਅਰ ਇੰਡੀਆ ਦੇ 209 ਕਰਮਚਾਰੀਆਂ ਦੇ ਇਕ ਸਮੂਹ ਨੇ ਕੰਪਨੀ ’ਚ ਹਿੱਸੇਦਾਰੀ ਖਰੀਦਣ ਲਈ ਐਕਸਪ੍ਰੈਸ਼ਨ ਆਫ ਇੰਟਰਸਟ (ਈ. ਓ. ਆਈ.) ਜਮ੍ਹਾ ਕੀਤਾ ਸੀ, ਪਰ ਹੁਣ ਇਸ ਨੂੰ ਖਾਰਜ ਕਰ ਦਿੱਤਾ ਗਿਆ ਹੈ। ਫਾਲਕਨ ਟਾਇਰਸ ਦੇ ਐੱਸਸਾਰ ਅਤੇ ਪਵਨ ਰੂਈਆ ਨੇ ਵੀ ਏਅਰ ਇੰਡੀਆ ਲਈ ਬੋਲੀ ਲਗਾਈ ਸੀ।
ਇਹ ਵੀ ਪੜ੍ਹੋ : ਸਿਖ਼ਰ 'ਤੇ ਪਹੁੰਚ ਤੇਲ ਦੀਆਂ ਕੀਮਤਾਂ 'ਤੇ ਲੱਗੀ ਬ੍ਰੇਕ, ਫ਼ਿਲਹਾਲ ਨਹੀਂ ਵਧਣਗੇ ਭਾਅ
ਰਣਨੀਤਿਕ ਵਿਕਰੀ ਨਿਵੇਸ਼ ਦਾ ਪ੍ਰਮੁੱਖ ਤਰੀਕਾ ਹੋਵੇਗਾ
ਇਸ ਦਰਮਿਆਨ ਵਿੱਤ ਰਾਜ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਕਿਹਾ ਕਿ ਜਨਤਕ ਖੇਤਰ ਦੀਆਂ ਕੰਪਨੀਆਂ ’ਚ ਮਾਈਨਰ ਹਿੱਸੇਦਾਰੀ ਦੀ ਵਿਕਰੀ ਦੀ ਗੁੰਜਾਇਸ਼ ਘੱਟ ਹੋ ਗਈ ਹੈ ਅਤੇ ਅੱਗੇ ਚਲ ਕੇ ਨਿਵੇਸ਼ ਪ੍ਰਾਪਤੀਆਂ ਲਈ ਰਣਨੀਤਿਕ ਨਿਵੇਸ਼ ਹੀ ਪ੍ਰਮੁੱਖ ਤਰੀਕਾ ਹੋਵੇਗਾ। ਰਾਜ ਸਭਾ ’ਚ ਇਕ ਲਿਖਤੀ ਜਵਾਬ ’ਚ ਠਾਕੁਰ ਨੇ ਕਿਹਾ ਕਿ ਸਰਕਾਰ ਨੇ 3 ਮਾਰਚ ਤੱਕ ਨਿਵੇਸ਼ ਪ੍ਰਾਪਤੀਆਂ ਦੇ ਰੂਪ ’ਚ 20,627 ਕਰੋੜ ਰੁਪਏ ਪ੍ਰਾਪਤ ਕੀਤੇ ਹਨ। ਠਾਕੁਰ ਨੇ ਕਿਹਾ ਕਿ ਸਮੇਂ ਦੇ ਨਾਲ ਮਾਈਨਰ ਹਿੱਸੇਦਾਰੀ ਵਿਕਰੀ ਦੀ ਸੰਭਾਵਨਾ ’ਚ ਕਮੀ ਆਈ ਹੈ ਅਤੇ ਨਿਵੇਸ਼ ਪ੍ਰਾਪਤੀਆਂ ਲਈ ਰਣਨੀਤਿਕ ਨਿਵੇਸ਼ ਅਤੇ ਨਿੱਜੀਕਰਣ ਪ੍ਰਾਇਮਰੀ ਤਰੀਕਾ ਹੋਵੇਗਾ।
ਇਹ ਵੀ ਪੜ੍ਹੋ : ਹੁਣ ਖ਼ੁਦ ਦੀ ਕੰਪਨੀ ਸ਼ੁਰੂ ਕਰਨਾ ਹੋਇਆ ਸੌਖਾ, ਸਰਕਾਰ ਨੇ ਬਦਲੇ ਨਿਯਮ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਐਲਨ ਮਸਕ ਦੀ ਵੱਡੀ ਛਾਲ, ਸਿਰਫ਼ ਇਕ ਦਿਨ ਵਿਚ ਵਧੀ 25 ਅਰਬ ਡਾਲਰ ਦੌਲਤ
NEXT STORY