ਬਿਜ਼ਨੈੱਸ ਡੈਸਕ : ਟਾਟਾ ਸੰਨਜ਼ ਦੇ ਚੇਅਰਮੈਨ ਐਨ ਚੰਦਰਸ਼ੇਖਰਨ ਨੂੰ ਵਿੱਤੀ ਸਾਲ 2022-23 (FY23) ਵਿੱਚ ਮਿਹਨਤਾਨੇ ਵਜੋਂ 113 ਕਰੋੜ ਰੁਪਏ ਮਿਲੇ ਹਨ। ਇਸ ਤਰ੍ਹਾਂ ਉਨ੍ਹਾਂ ਦੀ ਤਨਖ਼ਾਹ ਵਿੱਚ ਕੋਈ ਵੱਡਾ ਵਾਧਾ ਨਹੀਂ ਹੋਇਆ। 60 ਸਾਲਾ ਚੰਦਰਸ਼ੇਖਰਨ ਨੂੰ ਕੰਪਨੀ ਦੁਆਰਾ ਵਿੱਤੀ ਸਾਲ 22 ਵਿੱਚ 109 ਕਰੋੜ ਰੁਪਏ ਦਾ ਮਿਹਨਤਾਨਾ ਦਿੱਤਾ ਗਿਆ ਸੀ। ਚੰਦਰਸ਼ੇਖਰਨ ਨੂੰ 2019 ਵਿੱਚ 65 ਕਰੋੜ ਦਾ ਮਿਹਨਤਾਨਾ ਮਿਲਿਆ ਸੀ।
ਇਹ ਵੀ ਪੜ੍ਹੋ : RBI Monetary Policy: ਕਰਜ਼ਦਾਰਾਂ ਨੂੰ ਨਹੀਂ ਲੱਗਾ ਝਟਕਾ, ਗਵਰਨਰ ਦਾਸ ਦੇ ਸੰਬੋਧਨ ਦੀਆਂ ਜਾਣੋ 12 ਵੱਡੀਆਂ ਗੱਲਾਂ
ਦੱਸ ਦੇਈਏ ਕਿ ਟਾਟਾ ਸੰਨਜ਼ ਦੀ ਸਾਲਾਨਾ ਰਿਪੋਰਟ 'ਚ ਇਸ ਗੱਲ ਦਾ ਖ਼ੁਲਾਸਾ ਕੀਤਾ ਗਿਆ ਹੈ ਕਿ ਕੰਪਨੀ ਨੇ ਟਾਟਾ ਸੰਨਜ਼ ਦੇ ਕਾਰਜਕਾਰੀ ਨਿਰਦੇਸ਼ਕ ਸੌਰਭ ਅਗਰਵਾਲ ਨੂੰ 27.82 ਕਰੋੜ ਰੁਪਏ ਦਾ ਮਿਹਨਤਾਨਾ ਅਦਾ ਕੀਤਾ ਹੈ। ਇਸ ਵਿੱਚ 22 ਕਰੋੜ ਰੁਪਏ ਕਮਿਸ਼ਨ ਵਜੋਂ ਸ਼ਾਮਲ ਕੀਤੇ ਗਏ ਹਨ। ਚੇਅਰਮੈਨ ਐਨ ਚੰਦਰਸ਼ੇਖਰਨ ਨੂੰ ਸਾਲ 2009 ਵਿੱਚ ਟੀਸੀਐੱਸ ਦਾ ਸੀਈਓ ਬਣਾਇਆ ਗਿਆ ਸੀ। ਸਾਲ 2016 ਵਿੱਚ ਉਹਨਾਂ ਨੂੰ ਟਾਟਾ ਸੰਨਜ਼ ਦੇ ਬੋਰਡ ਆਫ਼ ਡਾਇਰੈਕਟਰਜ਼ ਵਿੱਚ ਸ਼ਾਮਲ ਕੀਤਾ ਗਿਆ ਸੀ। 2017 ਵਿੱਚ ਟਾਟਾ ਸੰਨਜ਼ ਦੇ ਚੇਅਰਮੈਨ ਬਣੇ। ਸਾਲ 2022 ਵਿਚ ਉਨ੍ਹਾਂ ਨੂੰ ਉਸੇ ਅਹੁਦੇ 'ਤੇ ਦੁਬਾਰਾ ਨਿਯੁਕਤ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਦਿੱਲੀ ਹਵਾਈ ਅੱਡੇ 'ਤੇ ਪੰਜਾਬੀਆਂ ਦਾ ਪਿਆ ਪੰਗਾ, ਏਅਰਲਾਈਨ ਸਟਾਫ਼ ਨਾਲ ਜੰਮ ਕੇ ਹੋਇਆ ਹੰਗਾਮਾ (ਵੀਡੀਓ)
ਇਸ ਤੋਂ ਇਲਾਵਾ ਟੀਵੀਐੱਸ ਗਰੁੱਪ ਦੇ ਚੇਅਰਮੈਨ ਵੇਣੂ ਸ੍ਰੀਨਿਵਾਸਨ ਨੇ 2016 ਵਿੱਚ ਗੈਰ-ਕਾਰਜਕਾਰੀ ਨਿਰਦੇਸ਼ਕ ਵਜੋਂ ਨਿਯੁਕਤੀ ਤੋਂ ਬਾਅਦ ਟਾਟਾ ਸੰਨਜ਼ ਤੋਂ ਕੋਈ ਪੈਸਾ ਨਹੀਂ ਲਿਆ। ਪੀਰਾਮਲ ਗਰੁੱਪ ਦੇ ਮਾਲਕ ਅਜੈ ਪਿਰਾਮਲ ਨੂੰ ਵਿੱਤੀ ਸਾਲ 23 ਵਿੱਚ ਟਾਟਾ ਸੰਨਜ਼ ਦੇ ਗੈਰ-ਕਾਰਜਕਾਰੀ ਨਿਰਦੇਸ਼ਕ ਵਜੋਂ 2.8 ਕਰੋੜ ਰੁਪਏ ਦਾ ਮਿਹਨਤਾਨਾ ਦਿੱਤਾ ਗਿਆ ਸੀ। ਟਾਟਾ ਸੰਨਜ਼ ਨੇ ਕਿਹਾ ਕਿ ਇਹ ਭਾਰਤੀ ਰਿਜ਼ਰਵ ਬੈਂਕ ਨਾਲ ਕੋਰ ਇਨਵੈਸਟਮੈਂਟ ਕੰਪਨੀ ਦੇ ਤੌਰ 'ਤੇ ਰਜਿਸਟਰਡ ਹੈ ਅਤੇ ਇਸ ਨੇ ਕਾਨੂੰਨ ਦੇ ਅਨੁਸਾਰ ਬਣਾਏ ਗਏ ਵਿਸ਼ੇਸ਼ ਰਿਜ਼ਰਵ ਲਈ ਵਿੱਤੀ ਸਾਲ 23 ਵਿੱਚ 4,426.50 ਕਰੋੜ ਰੁਪਏ ਟ੍ਰਾਂਸਫਰ ਕੀਤੇ ਹਨ।
ਇਹ ਵੀ ਪੜ੍ਹੋ : ਟਮਾਟਰ ਤੋਂ ਬਾਅਦ ਦਾਲ, ਚੌਲ, ਆਟੇ ਦੀਆਂ ਕੀਮਤਾਂ 'ਚ ਹੋਇਆ ਵਾਧਾ, ਇਕ ਸਾਲ 'ਚ 30 ਫ਼ੀਸਦੀ ਹੋਏ ਮਹਿੰਗੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
3000 ਕਰੋੜ ਰੁਪਏ ਦਾ ਕਰਜ਼ਾ ਚੁੱਕੇਗੀ ਏਅਰ ਇੰਡੀਆ, ਬੈਂਕਾਂ ਨਾਲ ਗੱਲਬਾਤ ਜਾਰੀ
NEXT STORY