ਨਵੀਂ ਦਿੱਲੀ–ਟਾਟਾ ਸੰਨਜ਼ ਦੇ ਸ਼ੇਅਰਧਾਰਕਾਂ ਨੇ ਐੱਨ. ਚੰਦਰਸ਼ੇਖਰਨ ਨੂੰ ਮੁੜ 5 ਸਾਲਾਂ ਲਈ ਚੇਅਰਮੈਨ ਨਿਯੁਕਤ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਹਾਲਾਂਕਿ ਸਮੂਹ ਦਾ ਸਭ ਤੋਂ ਵੱਡੇ ਸ਼ੇਅਰਧਾਰਕ ਸ਼ਪੂਰਜੀ ਪਲੋਨਜੀ ਪਰਿਵਾਰ ਵੋਟਿੰਗ ਤੋਂ ਦੂਰ ਰਿਹਾ। ਟਾਟਾ ਸੰਨਜ਼ ਟਾਟਾ ਸਮੂਹ ਦੀਆਂ ਕੰਪਨੀਆਂ ਦੀ ਹੋਲਡਿੰਗ ਕੰਪਨੀ ਅਤੇ ਪ੍ਰਮੋਟਰ ਹੈ। ਟਾਟਾ ਸੰਨਜ਼ ਦੇ ਬੋਰਡ ਆਫ ਡਾਇਰੈਕਟਰਜ਼ ਨੇ ਚੰਦਰਸ਼ੇਖਰਨ ਨੂੰ 5 ਸਾਲ ਯਾਨੀ ਫਰਵਰੀ 2027 ਤੱਕ ਲਈ ਕਾਰਜਕਾਰੀ ਚੇਅਰਮੈਨ ਮੁੜ ਨਿਯੁਕਤ ਕਰਨ ਨੂੰ ਮਨਜ਼ੂਰੀ ਦਿੱਤੀ ਸੀ। ਇਹ ਮਨਜ਼ੂਰੀ ਸ਼ੇਅਰਧਾਰਕਾਂ ਦੀ ਇਜਾਜ਼ਤ ’ਤੇ ਨਿਰਭਰ ਸੀ। ਸੋਮਵਾਰ ਨੂੰ ਹੋਈ ਸ਼ੇਅਰਧਾਰਕਾਂ ਦੀ ਬੈਠਕ ’ਚ ਦੂਜੇ ਕਾਰਜਕਾਲ ਲਈ ਚੰਦਰਸ਼ੇਖਰਨ ਦੀ ਨਿਯੁਕਤੀ ਦੇ ਪ੍ਰਸਤਾਵ ਨੂੰ ਲੈ ਕੇ 50 ਫੀਸਦੀ ਤੋਂ ਵੱਧ ਵੋਟਾਂ ਦੀ ਲੋੜ ਸੀ ਕਿਉਂਕਿ ਇਹ ਸਾਧਾਰਣ ਪ੍ਰਸਤਾਵ ਸੀ।
ਸੂਤਰਾਂ ਨੇ ਕਿਹਾ ਕਿ ਪ੍ਰਸਤਾਵ ਜ਼ਰੂਰੀ ਵੋਟਾਂ ਨਾਲ ਪਾਸ ਹੋ ਗਿਆ। ਟਾਟਾ ਸੰਨਜ਼ ਦੀ 66 ਫੀਸਦੀ ਇਕਵਿਟੀ ਸ਼ੇਅਰ ਪੂੰਜੀ ਪਰਮਾਰਥ ਟਰੱਸਟ ਟਾਟਾ ਟਰੱਸਟ ਕੋਲ ਹੈ। ਹਾਲਾਂਕਿ ਉਸ ਨੇ ਕਿਹਾ ਕਿ ਸਾਬਕਾ ਚੇਅਰਮੈਨ ਸਾਇਰਸ ਮਿਸਤਰੀ ਦਾ ਸ਼ਾਪੂਰਜੀ ਪਾਲੋਨਜੀ (ਐੱਸ. ਪੀ.) ਪਰਿਵਾਰ ਚੰਦਰਸ਼ੇਖਰਨ ਦੀ ਮੁੜ ਨਿਯੁਕਤੀ ਅਤੇ ਜੇ. ਪੀ. ਮਾਰਗਨ ਇੰਡੀਅਾ ਦੇ ਚੇਅਰਮੈਨ ਐੱਲ. ਪੁਰੀ ਨੂੰ ਸੁਤੰਤਰ ਡਾਇਰੈਕਟਰ ਨਿਯੁਕਤ ਕੀਤੇ ਜਾਣ ਦੇ ਪ੍ਰਸਤਾਵ ’ਤੇ ਹੋਈ ਵੋਟਿੰਗ ਤੋਂ ਦੂਰ ਰਿਹਾ। ਟਾਟਾ ਸੰਨਜ਼ ’ਚ ਐੱਸ. ਪੀ. ਪਰਿਵਾਰ ਦੀ ਹਿੱਸੇਦਾਰੀ 18.4 ਫੀਸਦੀ ਹੈ। ਸੂਤਰਾਂ ਮੁਤਾਬਕ ਮਿਸਤਰੀ ਦੇ ਪਰਿਵਾਰ ਨੇ ਟਾਟਾ ਸੰਨਜ਼ ਦੇ ਗੈਰ-ਕਾਰਜਕਾਰੀ ਡਾਇਰੈਕਟਰ ਅਹੁਦੇ ’ਤੇ ਵਿਜੇ ਸਿੰਘ ਦੀ ਨਿਯੁਕਤੀ ਦੇ ਪ੍ਰਸਤਾਵ ਖਿਲਾਫ ਵੋਟਿੰਗ ਕੀਤੀ। ਪਰਿਵਾਰ ਦਾ ਕਹਿਣਾ ਸੀ ਕਿ ਟਾਟਾ ਸੰਨਜ਼ ਨਾਲ ਮੌਜੂਦਾ ਕਾਨੂੰਨੀ ਲੜਾਈ ’ਚ ਉਹ ਸਿਰਫ ਬਹੁਗਿਣਤੀ ਸ਼ੇਅਰਧਾਰਕਾਂ ਤੋਂ ਨਿਰਦੇਸ਼ ਲੈਂਦੇ ਸਨ ਅਤੇ ਕੰਪਨੀ ਦੇ ਹਿੱਤ ’ਚ ਕਾਨੂੰਨੀ ਜ਼ਿੰਮੇਵਾਰੀਆਂ ਨੂੰ ਪੂਰਾ ਨਹੀਂ ਕਰ ਰਹੇ ਸਨ। ਟਾਟਾ ਸੰਨਜ਼ ਅਤੇ ਐੱਸ. ਪੀ. ਪਰਿਵਾਰ ਨੇ ਇਸ ਬਾਰੇ ਕੁੱਝ ਵੀ ਕਹਿਣ ਤੋਂ ਨਾਂਹ ਕਰ ਦਿੱਤੀ। ਟਾਟਾ ਅਤੇ ਐੱਸ. ਪੀ. ਪਰਿਵਾਰ ਦਰਮਿਆਨ ਅਕਤੂਬਰ 2016 ’ਚ ਸਾਇਰਸ ਮਿਸਤਰੀ ਨੂੰ ਟਾਟਾ ਸੰਨਜ਼ ਦੇ ਚੇਅਰਮੈਨ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਕਾਨੂੰਨੀ ਲੜਾਈ ਜਾਰੀ ਹੈ। ਚੰਦਰਸ਼ੇਖਰਨ ਅਕਤੂਬਰ 2016 ’ਚ ਟਾਟਾ ਸੰਨਜ਼ ਦੇ ਬੋਰਡ ’ਚ ਸ਼ਾਮਲ ਹੋਏ। ਜਨਵਰੀ 2017 ’ਚ ਉਨ੍ਹਾਂ ਨੂੰ ਚੇਅਰਮੈਨ ਚੁਣਿਆ ਗਿਆ। ਉਨ੍ਹਾਂ ਨੇ ਫਰਵਰੀ 2017 ’ਚ ਅਹੁਦਾ ਸੰਭਾਲ ਲਿਆ। ਉਹ ਟਾਟ ਸਟੀਲ, ਟਾਟਾ ਮੋਟਰਜ਼, ਟਾਟਾ ਪਾਵਰ ਅਤੇ ਟੀ. ਸੀ. ਐੱਸ. ਵਰਗੀਆਂ ਕੰਪਨੀਆਂ ਦੇ ਬੋਰਡ ਆਫ ਡਾਇਰੈਕਟਰਜ਼ ਦੇ ਚੇਅਰਮੈਨ ਵੀ ਹਨ।
LIC ਦੇ IPO ਲਈ ਪ੍ਰਾਈਸ ਬੈਂਡ 902 ਤੋਂ 949 ਰੁਪਏ ਪ੍ਰਤੀ ਸ਼ੇਅਰ ਤੈਅ
NEXT STORY