ਨਵੀਂ ਦਿੱਲੀ—ਟਾਟਾ ਸਟੀਲ ਨੂੰ ਚਾਲੂ ਵਿੱਤੀ ਸਾਲ ਦੀ ਅਕਤੂਬਰ-ਦਸੰਬਰ ਤਿਮਾਹੀ 'ਚ 1,228.53 ਕਰੋੜ ਰੁਪਏ ਦਾ ਏਕੀਕ੍ਰਿਤ ਸ਼ੁੱਧ ਘਾਟਾ ਹੋਇਆ ਹੈ। ਵਿਕਰੀ 'ਚ ਕਮੀ ਅਤੇ ਯੂਰਪੀ ਸੰਚਾਲਨ 'ਚ ਸੰਪਤੀ ਦੇ ਨਿਰਧਾਰਿਤ ਮੁੱਲ 'ਚ ਕਮੀ ਦੇ ਏਵਜ 'ਚ ਕੀਤੇ ਗਏ ਪ੍ਰਬੰਧ ਨਾਲ ਕੰਪਨੀ ਨੂੰ ਘਾਟਾ ਹੋਇਆ ਹੈ। ਕੰਪਨੀ ਨੇ ਸ਼ੁੱਕਰਵਾਰ ਨੂੰ ਬੰਬਈ ਸ਼ੇਅਰ ਬਾਜ਼ਾਰ ਨੂੰ ਦਿੱਤੀ ਸੂਚਨਾ 'ਚ ਕਿਹਾ ਕਿ ਇਸ ਨਾਲ ਪਹਿਲੇ ਵਿੱਤੀ ਸਾਲ 2018-19 ਦੀ ਇਸ ਤਿਮਾਹੀ 'ਚ ਉਸ ਨੂੰ 1,853.07 ਕਰੋੜ ਰੁਪਏ ਦਾ ਏਕੀਕ੍ਰਿਤ ਸ਼ੁੱਧ ਲਾਭ ਹੋਇਆ ਸੀ। ਕੰਪਨੀ ਦੀ ਸ਼ੁੱਧ ਵਿਕਰੀ ਦਸੰਬਰ 2019 ਨੂੰ ਖਤਮ ਤਿਮਾਹੀ 'ਚ ਘੱਟ ਕੇ 34,774 ਕਰੋੜ ਰੁਪਏ ਰਹੀ ਜੋ ਇਕ ਸਾਲ ਪਹਿਲਾਂ 2018-19 ਦੀ ਇਸ ਤਿਮਾਹੀ 'ਚ 38,086 ਕਰੋੜ ਰੁਪਏ ਸੀ। ਟਾਟਾ ਸਟੀਲ ਮੁਤਾਬਕ ਉਸ ਦੇ ਤਿਮਾਹੀ ਵਿੱਤੀ ਨਤੀਜਿਆਂ 'ਚ ਯੂਰਪੀ ਸੰਚਾਲਨ 'ਚ ਸੰਪਤੀ ਦੇ ਨੁਕਸਾਨ ਦੇ ਏਵਜ 'ਚ ਕੀਤਾ ਗਿਆ ਪ੍ਰਬੰਧ ਵੀ ਸ਼ਾਮਲ ਹੈ।
ਜੇਵਰਾਤੀ ਮੰਗ ਆਉਣ ਨਾਲ ਵਧੀ ਸੋਨੇ-ਚਾਂਦੀ ਦੀ ਚਮਕ
NEXT STORY