ਮੁੰਬਈ- ਦੇਸ਼ ਦੀ ਸਭ ਤੋਂ ਵੱਡੀ ਸਾਫਟਵੇਅਰ ਬਰਾਮਦ ਕਰਨ ਵਾਲੀ ਦਿੱਗਜ ਆਈ. ਟੀ. ਕੰਪਨੀ ਟੀ. ਸੀ. ਐੱਸ. ਦੇ ਇਕ ਉੱਚ ਅਧਿਕਾਰੀ ਨੇ ਕਿਹਾ ਕਿ ਕੰਪਨੀ ਵਿੱਤੀ ਸਾਲ 2021-22 ਦੌਰਾਨ ਕੈਂਪਸ ਤੋਂ 40,000 ਤੋਂ ਵੱਧ ਨਵੇਂ ਪ੍ਰਵੇਸ਼ਕਾਂ (ਨਿਊਕਮਰਸ) ਨੂੰ ਨੌਕਰੀ ਦੇਵੇਗੀ।
ਟੀ. ਸੀ. ਐੱਸ. ਦੇ ਵਿਸ਼ਵਵਿਆਪੀ ਮਨੁੱਖੀ ਸਰੋਤ ਦੇ ਮੁਖੀ ਮਿਲਿੰਦ ਲਕੜ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪੰਜ ਲੱਖ ਤੋਂ ਵੱਧ ਕਰਮਚਾਰੀਆਂ ਵਾਲੀ ਪ੍ਰਾਈਵੇਟ ਸੈਕਟਰ ਦੀ ਸਭ ਤੋਂ ਵੱਡੀ ਕੰਪਨੀ ਨੇ ਪਿਛਲੇ ਸਾਲ ਕੈਂਪਸ ਤੋਂ 40 ਹਜ਼ਾਰ ਗ੍ਰੈਜੂਏਟਾਂ ਨੂੰ ਭਰਤੀ ਕੀਤਾ ਸੀ।
ਉਨ੍ਹਾਂ ਕਿਹਾ, ''ਭਾਰਤ ਵਿਚ ਕੈਂਪਸ ਤੋਂ ਅਸੀਂ ਪਿਛਲੇ ਸਾਲ 40,000 ਲੋਕਾਂ ਨੂੰ ਕੰਮ 'ਤੇ ਰੱਖਿਆ ਸੀ। ਅਸੀਂ ਇਸ ਸਾਲ 40,000 ਜਾਂ ਉਸ ਤੋਂ ਜ਼ਿਆਦਾ ਲੋਕਾਂ ਨੂੰ ਨਿਯੁਕਤ ਕਰਾਂਗੇ।" ਉਨ੍ਹਾਂ ਇਹ ਵੀ ਕਿਹਾ ਕਿ ਇਸ ਸਾਲ ਭਰਤੀ ਤੇਜ਼ ਰਹੇਗੀ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਕੰਪਨੀ ਪਿਛਲੇ ਸਾਲ ਅਮਰੀਕਾ ਦੇ ਕੈਂਪਸਾਂ ਵਿਚ ਭਰਤੀ ਕੀਤੇ ਗਏ 2,000 ਸਿਖਿਆਰਥੀਆਂ ਦੇ ਮੁਕਾਬਲੇ ਜ਼ਿਆਦਾ ਭਰਤੀ ਕਰੇਗੀ। ਹਾਲਾਂਕਿ, ਉਨ੍ਹਾਂ ਨੇ ਇਸ ਬਾਰੇ ਸਟੀਕ ਜਾਣਕਾਰੀ ਨਹੀਂ ਦੱਸੀ। ਕੰਪਨੀ ਦੇ ਮੁੱਖ ਸੰਚਾਲਨ ਅਧਿਕਾਰੀ ਐੱਨ. ਗਣਪਤੀ ਸੁਬਰਾਮਣੀਅਮ ਨੇ ਕਿਹਾ ਕਿ ਭਾਰਤ ਵਿਚ ਟੈਲੇਂਟ ਦੀ ਕਮੀ ਨਹੀਂ ਹੈ। ਉਨ੍ਹਾਂ ਨੇ ਭਾਰਤੀ ਟੈਲੇਂਟ ਨੂੰ ਬੇਮਿਸਾਲ ਦੱਸਿਆ।
ਭਾਰਤ ਨੇ ਇਸ ਸਾਲ ਹੁਣ ਤੱਕ 47.5 ਲੱਖ ਟਨ ਖੰਡ ਬਰਾਮਦ ਕੀਤੀ : AISTA
NEXT STORY