ਨਵੀਂ ਦਿੱਲੀ— ਦੂਰਸੰਚਾਰ ਖੇਤਰ 'ਚੋਂ ਇਸ ਵਿੱਤੀ ਸਾਲ ਦੇ ਅਖੀਰ ਤਕ 60,000 ਤੋਂ ਵੱਧ ਲੋਕਾਂ ਦੀ ਛੁੱਟੀ ਹੋ ਸਕਦੀ ਹੈ। ਹੁਣ ਇਕ ਹੋਣ ਵਾਲੀਆਂ ਕੰਪਨੀਆਂ ਦੇ ਨਾਲ-ਨਾਲ ਇੰਫਰਾਸਟ੍ਰਕਚਰ, ਟਾਵਰ ਫਰਮਾਂ ਅਤੇ ਇੰਡਸਟਰੀ ਨਾਲ ਜੁੜੇ ਰਿਟੇਲ ਸਟੋਰ ਜ਼ਿਆਦਾ ਕਰਮਚਾਰੀ ਨਹੀਂ ਰੱਖਣਾ ਚਾਹੁੰਦੇ। ਟੀਮਲੀਜ਼ ਸਰਵਿਸਿਜ਼ ਦਾ ਕਹਿਣਾ ਹੈ ਕਿ 31 ਮਾਰਚ 2019 ਨੂੰ ਖਤਮ ਹੋਣ ਵਾਲੇ ਵਿੱਤੀ ਸਾਲ ਤਕ ਦੂਰਸੰਚਾਰ ਖੇਤਰ 'ਚੋਂ ਤਕਰੀਬਨ 60 ਹਜ਼ਾਰ ਤੋਂ ਜ਼ਿਆਦਾ ਨੌਕਰੀਆਂ ਜਾ ਸਕਦੀਆਂ ਹਨ। ਇਸ 'ਚ ਗਾਹਕ ਸਹਾਇਤਾ ਅਤੇ ਵਿੱਤੀ ਕੰਮਾਂ ਨਾਲ ਜੁੜੇ ਲੋਕਾਂ 'ਤੇ ਜ਼ਿਆਦਾ ਗਾਜ ਡਿੱਗੇਗੀ। ਇਨ੍ਹਾਂ ਦੋਹਾਂ ਵਿਭਾਗਾਂ 'ਚ ਤਕਰੀਬਨ 15 ਹਜ਼ਾਰ ਕਰਮਚਾਰੀਆਂ ਦੀ ਛੁੱਟੀ ਹੋ ਸਕਦੀ ਹੈ।
ਹਾਲਾਂਕਿ ਟੀਮਲੀਜ਼ ਦਾ ਇਹ ਵੀ ਕਹਿਣਾ ਹੈ ਕਿ ਇੰਡਸਟਰੀ ਹੁਣ ਸਥਿਰ ਹੋ ਰਹੀ ਹੈ। ਇਸ ਲਈ ਵਿੱਤੀ ਸਾਲ 2019 ਦੇ ਬਾਅਦ ਛੰਟਨੀ ਦਾ ਦੌਰ ਰੁਕ ਸਕਦਾ ਹੈ ਅਤੇ ਕੰਪਨੀਆਂ ਨਵੀਆਂ ਭਰਤੀਆਂ 'ਤੇ ਧਿਆਨ ਦੇਣਗੀਆਂ। ਟੀਮਲੀਜ਼ ਦੀ ਸਹਿ-ਸੰਸਥਾਪਕ ਰਿਤੁਪਰਣਾ ਚੱਕਰਵਰਤੀ ਮੁਤਾਬਕ, ਰਲੇਵੇਂ ਦੇ ਮੱਦੇਨਜ਼ਰ 2019 'ਚ ਦੂਰਸੰਚਾਰ ਸਰਵਿਸ ਅਤੇ ਇੰਫਰਾਸਟ੍ਰਕਚਰ ਫਰਮਾਂ 'ਚ 60 ਤੋਂ 75 ਹਜ਼ਾਰ ਨੌਕਰੀਆਂ ਘੱਟ ਹੋ ਸਕਦੀਆਂ ਹਨ।
ਇਕ ਇੰਡਸਟਰੀ ਕਾਰਜਕਾਰੀ ਨੇ ਕਿਹਾ ਕਿ 30 ਸਤੰਬਰ ਨੂੰ ਖਤਮ ਹੋਏ ਛੇ ਮਹੀਨਿਆਂ 'ਚ 15,000 ਤੋਂ 20,000 ਲੋਕਾਂ ਦੀ ਨੌਕਰੀ ਜਾ ਚੁੱਕੀ ਹੈ। ਇਹ ਲਗਾਤਾਰ ਦੂਜਾ ਸਾਲ ਹੈ, ਜਦੋਂ ਇੰਡਸਟਰੀ ਨੇ ਛੰਟਨੀ ਕੀਤੀ ਹੈ। ਦੂਰਸੰਚਾਰ ਖੇਤਰ ਨੇ ਪਿਛਲੇ ਕੁਝ ਸਾਲਾਂ 'ਚ ਪ੍ਰਾਈਸ ਵਾਰ, ਛੋਟੀਆਂ ਕੰਪਨੀਆਂ ਦੇ ਕਾਰੋਬਾਰ ਬੰਦ ਕਰਨ ਅਤੇ ਕੁਝ ਰਲੇਵੇਂ ਦੇਖੇ ਹਨ। ਇਸ ਵਿਚਕਾਰ ਕੰਪਨੀਆਂ ਦੇ ਮੁਨਾਫੇ 'ਚ ਕਮੀ ਆਈ ਹੈ। ਟੈਲੀਕਾਮ ਇੰਡਸਟਰੀ 'ਚ ਜੋ ਕੰਪਨੀਆਂ ਬਚੀਆਂ ਹਨ, ਉਹ ਆਪਣੀ ਲਾਗਤ ਘੱਟ ਕਰ ਰਹੀਆਂ ਹਨ। ਇਸ ਦਾ ਅਸਰ ਟਾਵਰ, ਇੰਫਰਾਸਟ੍ਰਕਚਰ, ਰਿਟੇਲ ਚੇਨ, ਡਿਸਟ੍ਰੀਬਿਊਟਰ ਵਰਗੇ ਦੂਜੇ ਸਹਿਯੋਗੀ ਕਾਰੋਬਾਰਾਂ 'ਤੇ ਵੀ ਪਿਆ ਹੈ। ਉਹ ਵੀ ਆਪਣੀ ਲਾਗਤ ਘੱਟ ਕਰ ਰਹੇ ਹਨ। ਰੈਂਡਸਟੈਡ ਦੇ ਅੰਦਾਜ਼ੇ ਮੁਤਾਬਕ, ਦੂਰਸੰਚਾਰ ਖੇਤਰ 'ਚ ਰਿਟੇਲ, ਸਰਵਿਸ, ਇੰਫਰਾਸਟ੍ਰਕਚਰ ਅਤੇ ਵੈਂਡਰ ਡੋਮੇਨ ਸਮੇਤ ਤਕਰੀਬਨ 25 ਲੱਖ ਲੋਕ ਨੌਕਰੀ ਕਰਦੇ ਹਨ।
15 ਹਜ਼ਾਰ ਦੀ ਨੌਕਰੀ ਛੱਡ ਵਿਅਕਤੀ ਨੇ ਕੀਤਾ ਇਹ ਬਿਜ਼ਨੈੱਸ, ਹਰ ਮਹੀਨੇ ਕਮਾ ਰਿਹਾ ਹੈ 1 ਲੱਖ ਰੁਪਏ
NEXT STORY