ਨਵੀਂ ਦਿੱਲੀ (ਭਾਸ਼ਾ)– ਮੈਸੇਜਿੰਗ ਸੇਵਾ ਪ੍ਰੋਵਾਈਡਰ ਕੰਪਨੀ ਟੈਲੀਗ੍ਰਾਮ ਦੇ ਸਬਸਕ੍ਰਾਈਬਰ ਦੀ ਗਿਣਤੀ 50 ਕਰੋੜ ਤੋਂ ਪਾਰ ਚਲੀ ਗਈ ਹੈ। ਮੁਕਾਬਲੇਬਾਜ਼ ਵਟਸਐਪ ਦੀ ਨਵੀਂ ਪ੍ਰਾਇਵੇਸੀ ਨੀਤੀ ਨੂੰ ਲੈ ਕੇ ਵਿਵਾਦ ਤੋਂ ਬਾਅਦ ਟੈਲੀਗ੍ਰਾਮ ਦੇ ਯੂਜ਼ਰ ਹਾਲ ਹੀ ਦੇ ਕੁਝ ਦਿਨ ’ਚ ਤੇਜ਼ੀ ਨਾਲ ਵਧੇ ਹਨ।
ਟੈਲੀਗ੍ਰਾਮ ਨੇ ਦੱਸਿਆ ਕਿ ਪਿਛਲੇ 72 ਘੰਟੇ ’ਚ ਉਸ ਨਾਲ 2.5 ਕਰੋੜ ਨਵੇਂ ਯੂਜ਼ਰ ਜੁੜੇ ਹਨ। ਉਸ ਨੇ ਕਿਹਾ ਕਿ ਜਨਵਰੀ ਦੇ ਪਹਿਲੇ ਹਫਤੇ ’ਚ ਉਸ ਦੇ ਕੁਲ ਸਬਸਕ੍ਰਾਈਬਰਸ 50 ਕਰੋੜ ਤੋਂ ਪਾਰ ਚਲੇ ਗਏ ਅਤੇ ਲਗਾਤਾਰ ਵਧ ਹੀ ਰਹੇ ਹਨ। ਹਾਲਾਂਕਿ ਕੰਪਨੀ ਨੇ ਇਹ ਨਹੀਂ ਦੱਸਿਆ ਕਿ ਉਸ ਨੂੰ ਭਾਰਤ ’ਚ ਕਿੰਨੇ ਨਵੇਂ ਯੂਜ਼ਰ ਮਿਲੇ ਹਨ। ਉਸ ਨੇ ਕਿਹਾ ਕਿ ਉਸ ਦੇ ਨਵੇਂ ਯੂਜ਼ਰਸ ’ਚ 38 ਫੀਸਦੀ ਏਸ਼ੀਆ ਤੋਂ ਹਨ। ਇਸ ਤੋਂ ਇਲਾਵਾ ਯੂਰਪ ਤੋਂ 27 ਫੀਸਦੀ, ਲੈਟਿਨ ਅਮਰੀਕਾ ਤੋਂ 21 ਫੀਸਦੀ ਅਤੇ ਪੱਛਮੀ ਏਸ਼ੀਆ ਅਤੇ ਉੱਤਰੀ ਅਫਰੀਕਾ ਤੋਂ 8 ਫੀਸਦੀ ਨਵੇਂ ਯੂਜ਼ਰ ਆਏ ਹਨ।
ਭਾਰਤ ’ਚ 6 ਤੋਂ 10 ਜਨਵਰੀ ਦੌਰਾਨ ਟੈਲੀਗ੍ਰਾਮ ਨੂੰ 15 ਲੱਖ ਨਵੇਂ ਡਾਊਨਲੋਡ ਮਿਲੇ
ਸੈਂਸਰ ਟਾਵਰ ਦੇ ਅੰਕੜਿਆਂ ਦੇ ਹਵਾਲੇ ਤੋਂ ਕੁਝ ਖਬਰਾਂ ’ਚ ਕਿਹਾ ਗਿਆ ਹੈ ਕਿ ਭਾਰਤ ’ਚ 6 ਤੋਂ 10 ਜਨਵਰੀ ਦੌਰਾਨ ਟੈਲੀਗ੍ਰਾਮ ਨੂੰ 15 ਲੱਖ ਨਵੇਂ ਡਾਊਨਲੋਡ ਮਿਲੇ ਹਨ। ਭਾਰਤ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਦੂਰਸੰਚਾਰ ਬਾਜ਼ਾਰ ਅਤੇ ਡਾਟਾ ਦਾ ਸਭ ਤੋਂ ਵੱਡਾ ਖਪਤਕਾਰ ਹੈ। ਦੇਸ਼ ’ਚ 30 ਅਕਤੂਬਰ 2020 ਤੱਕ ਕੁਲ 117 ਕਰੋੜ ਟੈਲੀਫੋਨ ਕਨੈਕਸ਼ਨ ਸਨ, ਜਿਨ੍ਹਾਂ ’ਚ 115 ਕਰੋੜ ਮੋਬਾਈਲ ਕਨੈਕਸ਼ਨ ਸਨ।
1 ਅਪ੍ਰੈਲ 2021 ਤੋਂ ਪਹਿਲਾਂ ਲਾਗੂ ਹੋ ਸਕਦੇ ਹਨ ਲੇਬਰ ਕੋਡ : ਰਿਪੋਰਟ
NEXT STORY