ਜਲੰਧਰ- ਇਲੈਕਟ੍ਰਿਕ ਵਾਹਨ ਬਣਾਉਣ ਵਾਲੀ ਅਮਰੀਕਾ ਦੀ ਕੰਪਨੀ ਟੈਸਲਾ ਚੀਨ 'ਚ ਆਪਣਾ ਪੂਰਨ ਮਾਲਕੀ ਵਾਲਾ ਪਲਾਂਟ ਬਣਾਉਣ ਵਾਲੀ ਪਹਿਲੀ ਕੰਪਨੀ ਬਣਨ ਵਾਲੀ ਹੈ। ਉਸ ਨੇ ਇਸ ਸਬੰਧੀ ਸ਼ੰਘਾਈ ਅਥਾਰਿਟੀ ਨਾਲ ਸਮਝੌਤਾ ਕੀਤਾ ਹੈ। ਵਾਲ ਸਟਰੀਟ ਜਨਰਲ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਜ਼ਿਕਰਯੋਗ ਹੈ ਕਿ ਚੀਨ 'ਚ ਕਿਸੇ ਵਿਦੇਸ਼ੀ ਵਾਹਨ ਕੰਪਨੀ ਨੂੰ ਕਿਸੇ ਸਥਾਨਕ ਕੰਪਨੀ ਦੇ ਨਾਲ ਮਿਲ ਕੇ ਸਾਂਝਾ ਅਦਾਰਾ ਬਣਾਉਣਾ ਹੁੰਦਾ ਹੈ। ਇਸ ਨਾਲ ਲਾਭ ਵੰਡ ਅਤੇ ਤਕਨੀਕ ਸਾਂਝੀ ਕਰਨ ਦੀ ਸ਼ਰਤ ਹੁੰਦੀ ਹੈ।
ਅਖਬਾਰ ਨੇ ਸਮਝੌਤੇ ਨਾਲ ਜੁੜੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ ਕੰਪਨੀ ਦਾ ਇਹ ਉਤਪਾਦਨ ਪਲਾਂਟ ਸ਼ੰਘਾਈ ਦੇ ਸੁਤੰਤਰ ਵਪਾਰ ਖੇਤਰ 'ਚ ਬਣੇਗਾ। ਇਸ ਨਾਲ ਟੈਸਲਾ ਨੂੰ ਚੀਨ 'ਚ ਆਪਣੀਆਂ ਕਾਰਾਂ ਦੀਆਂ ਕੀਮਤਾਂ ਘੱਟ ਕਰਨਾ ਸੌਖਾਲਾ ਹੋ ਸਕਦਾ ਹੈ। ਵਾਲ ਸਟਰੀਟ ਜਨਰਲ ਅਨੁਸਾਰ ਸੁਤੰਤਰ ਵਪਾਰ ਖੇਤਰ 'ਚ ਬਣੀ ਟੈਸਲਾ ਦੀ ਹਰ ਕਾਰ 'ਤੇ 25 ਫ਼ੀਸਦੀ ਇੰਪੋਰਟ ਡਿਊਟੀ ਦੀ ਬੱਚਤ ਹੋਵੇਗੀ। ਹਾਲਾਂਕਿ ਇਸ ਸਬੰਧੀ ਟੈਸਲਾ ਜਾਂ ਸ਼ੰਘਾਈ ਸਰਕਾਰ ਦੇ ਪ੍ਰਤੀਨਿਧੀ ਅਜੇ ਟਿੱਪਣੀ ਲਈ ਉਪਲੱਬਧ ਨਹੀਂ ਹੋ ਸਕੇ। ਟੈਸਲਾ ਨੇ ਜੂਨ 'ਚ ਕਿਹਾ ਸੀ ਕਿ ਉਹ ਸ਼ੰਘਾਈ ਦੇ ਅਧਿਕਾਰੀਆਂ ਨਾਲ ਪਲਾਂਟ ਦੇ ਸਬੰਧ 'ਚ ਗੱਲਬਾਤ ਕਰ ਰਹੀ ਹੈ। ਉਸ ਨੇ ਕਿਹਾ ਸੀ ਕਿ ਉਹ ਚੀਨ 'ਚ ਪਲਾਂਟ ਦੇ ਸਬੰਧ 'ਚ ਵਿਸਥਾਰਿਤ ਜਾਣਕਾਰੀ ਇਸ ਸਾਲ ਦੇ ਅੰਤ ਤੱਕ ਦੇ ਸਕਦੀ ਹੈ।
ਚੰਦਰ ਯਾਨ ਦੀ ਸਪੀਡ ਨਾਲ ਭੱਜ ਰਹੇ ਟਾਟਾ ਦੇ ਸ਼ੇਅਰਸ
NEXT STORY