ਵਾਸ਼ਿੰਗਟਨ (ਏਜੰਸੀ) : ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਵਯੋਮਿੰਗ ਪਰਮਾਣੂ ਮਿਜ਼ਾਈਲ ਬੇਸ ਨੇੜੇ ਚੀਨ ਸਮਰਥਿਤ ਕ੍ਰਿਪਟੋਕਰੰਸੀ ਕੰਪਨੀ ਨੂੰ ਜ਼ਮੀਨ ਦੀ ਮਲਕੀਅਤ ਹਾਸਲ ਕਰਨ ਤੋਂ ਰੋਕਣ ਦਾ ਹੁਕਮ ਜਾਰੀ ਕੀਤਾ ਹੈ। ਇਸ ਹੁਕਮ ਤਹਿਤ ਕੰਪਨੀ ਦੀ ਇਕਾਈ ਵਜੋਂ ਵਰਤੀ ਜਾ ਰਹੀ ਫ੍ਰਾਂਸਿਸ ਈ ਦੇ ਨੇੜੇ ਸਥਿਤ ਜ਼ਮੀਨ ਵਿਚ ਕੀਤੇ ਨਿਵੇਸ਼ ਨੂੰ ਵਾਪਸ ਲੈਣ ਲਈ ਕਿਹਾ ਗਿਆ ਹੈ।
ਆਰਡਰ ਵਿੱਚ ਚੀਨੀ ਸਰਕਾਰ ਦੀ ਅੰਸ਼ਕ ਮਲਕੀਅਤ ਵਾਲੀ ਕੰਪਨੀ 'ਮਾਈਨਵਨ ਪਾਰਟਨਰਜ਼ ਲਿਮਟਿਡ' ਦੀ ਮਲਕੀਅਤ ਵਾਲੇ ਕੁਝ ਉਪਕਰਣਾਂ ਨੂੰ ਹਟਾਉਣ ਦੀ ਵੀ ਮੰਗ ਕੀਤੀ ਗਈ ਹੈ। ਵਿਨਿਵੇਸ਼ ਦਾ ਆਦੇਸ਼ ਅਮਰੀਕਾ ਵਿੱਚ ਵਿਦੇਸ਼ੀ ਨਿਵੇਸ਼ ਕਮੇਟੀ ਦੇ ਤਾਲਮੇਲ ਦੇ ਤਹਿਤ ਜਾਰੀ ਕੀਤਾ ਗਿਆ ਹੈ। ਵਿਦੇਸ਼ੀ ਨਿਵੇਸ਼ ਕਮੇਟੀ ਦਾ ਕੰਮ ਰਾਸ਼ਟਰੀ ਸੁਰੱਖਿਆ ਚਿੰਤਾਵਾਂ ਦੇ ਸਬੰਧ ਵਿੱਚ ਕਾਰਪੋਰੇਟ ਸੌਦਿਆਂ ਦੀ ਪੜਤਾਲ ਕਰਨਾ ਹੈ।
ਬ੍ਰਿਟੇਨ: ਗ੍ਰੈਜੂਏਟ ਰੂਟ ਵੀਜ਼ਾ ਹੋਵੇਗਾ ਬੰਦ! ਹਜ਼ਾਰਾਂ ਭਾਰਤੀ ਵਿਦਿਆਰਥੀਆਂ ਨੂੰ ਨਹੀਂ ਮਿਲੇਗੀ ਐਂਟਰੀ
NEXT STORY