ਨਵੀਂ ਦਿੱਲੀ- ਕ੍ਰਿਪਟੋ ਕਰੰਸੀ 'ਚ ਕੰਮ ਕਰਨ ਵਾਲੀ ਕੰਪਨੀ ਪੋਲੀ ਨੈੱਟਵਰਕ 'ਤੇ ਸਾਈਬਰ ਹਮਲਾ ਹੋਇਆ ਹੈ। ਇਸ ਹਮਲੇ 'ਚ ਹੈਕਰਸ ਨੇ 60 ਕਰੋੜ ਡਾਲਰ ਭਾਵ ਕਰੀਬ 4,465 ਕਰੋੜ ਰੁਪਏ ਦੀ ਕ੍ਰਿਪਟੋ ਕਰੰਸੀ 'ਤੇ ਹੱਥ ਸਾਫ ਕਰ ਦਿੱਤਾ। ਇਸ 'ਚ ਸਭ ਤੋਂ ਜ਼ਿਆਦਾ ਚੋਰੀ ਇਥੀਰੀਅਮ ਦੀ (27.3 ਕਰੋੜ ਡਾਲਰ) ਹੋਈ ਹੈ। ਇਸ ਤੋਂ ਇਲਾਵਾ 25.3 ਕਰੋੜ ਡਾਲਰ ਕੀਮਤ ਦੇ ਬਾਇਨੈਂਸ ਸਮਾਰਟਚੇਨ ਅਤੇ 8.5 ਕਰੋੜ ਡਾਲਰ ਕੀਮਤ ਦੇ ਯੂ.ਐੱਸ. ਡਾਲਰ ਸਿੱਕੇ ਟੋਕਨ ਚੋਰੀ ਹੋਏ ਹਨ। ਇਸ ਦੌਰਾਨ 3.3 ਕਰੋੜ ਡਾਲਰ ਦੇ ਸਟੇਬਲ ਸਿੱਕੇ 'ਟੇਥਰ' ਵੀ ਚੋਰੀ ਕੀਤੇ ਗਏ ਸਨ ਪਰ ਇਨ੍ਹਾਂ ਨੂੰ ਤੁਰੰਤ ਹੀ ਫ੍ਰੀਜ਼ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ :ਨੇਪਾਲ 'ਚ ਇਕ ਦਿਨ 'ਚ ਕੋਰੋਨਾ ਦੇ 3481 ਨਵੇਂ ਮਾਮਲੇ ਆਏ ਸਾਹਮਣੇ, 30 ਦੀ ਮੌਤ
ਪੋਲੀ ਨੈੱਟਵਰਕ ਨੇ ਮੰਗਲਵਾਰ ਨੂੰ ਇਕ ਟਵੀਟ 'ਚ ਡਿਜੀਟਲ ਦੁਨੀਆ ਦੀ ਸਭ ਤੋਂ ਵੱਡੀ ਚੋਰੀ ਦੇ ਬਾਰੇ 'ਚ ਜਾਣਕਾਰੀ ਦਿੱਤੀ। ਕੰਪਨੀ ਨੇ ਕਿਹਾ ਕਿ ਪੋਲੀ ਨੈੱਟਵਰਕ 'ਤੇ ਸਾਈਬਰ ਹਮਲਾ ਹੋਇਆ ਸੀ। ਇਸ ਸਾਈਬਰ ਹਮਲੇ ਦੌਰਾਨ ਕ੍ਰਿਪਟੋ ਕਰੰਸੀ 'ਚ ਨਿਵੇਸ਼ ਕਰਨ ਵਾਲੇ ਲੋਕਾਂ ਦੇ ਕਰੋੜਾਂ ਡਾਲਰ ਚੋਰੀ ਹੋਏ ਹਨ। ਹਾਲਾਂਕਿ, ਕੰਪਨੀ ਨੇ ਇਨ੍ਹਾਂ ਡਿਜੀਟਲ ਚੋਰਾਂ ਦਾ ਪਤਾ ਲੱਗਾ ਲਿਆ ਹੈ। ਇਸ ਨੇ ਕਿਹਾ ਕਿ ਜਿਨ੍ਹਾਂ ਕੋਲ ਚੋਰੀ ਕੀਤੀ ਗਈ ਰਾਸ਼ੀ ਟ੍ਰਾਂਸਫਰ ਕੀਤੀ ਗਈ ਹੈ, ਉਨ੍ਹਾਂ ਦੇ ਪਤੇ ਦੀ ਜਾਣਕਾਰੀ ਸਾਡੇ ਕੋਲ ਹੈ। ਪੋਲੀ ਨੈੱਟਵਰਕ ਨੇ ਇਨ੍ਹਾਂ ਹੈਕਰਸ ਤੋਂ ਚੋਰੀ ਕੀਤੀ ਗਈ ਰਕਮ ਵਾਪਸ ਕਰਨ ਦੀ ਅਪੀਲ ਕੀਤੀ ਹੈ।
ਇਹ ਵੀ ਪੜ੍ਹੋ :ਭਾਰਤ ਬਾਇਓਟੈੱਕ ਦੇ ਟੀਕੇ ਨੂੰ ਸਤੰਬਰ ਮੱਧ ਤੱਕ WHO ਦੀ ਮਨਜ਼ੂਰੀ ਮਿਲਣ ਦੀ ਉਮੀਦ
'ਬ੍ਰਾਂਡ ਇੰਡੀਆ' ਨੂੰ ਅੱਗੇ ਵਧਾਉਣਾ ਹੈ, ਸਰਕਾਰ ਹਰ ਸਮੇਂ ਉਦਯੋਗ ਨਾਲ ਖੜ੍ਹੀ ਹੈ : ਮੋਦੀ
NEXT STORY