ਗਾਜ਼ੀਆਬਾਦ -ਜ਼ਿਲੇ 'ਚ ਇਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਇਥੇ ਇਕ ਔਰਤ ਨੇ ਸੈਲੂਨ 'ਚ ਦੋ ਵਾਰ ਵਾਲ ਕਲਰ ਕਰਵਾਏ ਪਰ ਉਸ ਦੇ ਵਾਲਾਂ 'ਤੇ ਰੰਗ ਨਹੀਂ ਚੜ੍ਹਿਆ। ਇਸ ਦੇ ਬਾਅਦ ਉਸ ਨੇ ਫੋਰਮ ਦਾ ਦਰਵਾਜ਼ਾ ਖੜਕਾਇਆ। ਫੋਰਮ ਨੇ ਸੁਣਵਾਈ ਤੋਂ ਬਾਅਦ ਸੈਲੂਨ ਸੰਚਾਲਕਾ ਨੂੰ 4000 ਰੁਪਏ ਜੁਰਮਾਨਾ ਕੀਤਾ।
ਕੀ ਹੈ ਮਾਮਲਾ
ਦਿੱਲੀ ਨਿਵਾਸੀ ਸ਼ਰੂਤੀ ਗਾਂਧੀ ਨੇ ਫੋਰਮ ਨੂੰ ਦੱਸਿਆ ਕਿ ਉਹ 10 ਅਕਤੂਬਰ 2015 ਨੂੰ ਵੈਸ਼ਾਲੀ ਦੇ ਮਹਾਗੁਨ ਮਾਲ 'ਚ ਸਥਿਤੀ ਪਿੰਕੀ ਸੇਠੀਆ ਦੇ ਯੂਨੀਸੈਕਸ ਸੈਲੂਨ 'ਚ ਵਾਲ ਕਲਰ ਤੇ ਸਟ੍ਰੇਟ ਕਰਵਾਉਣ ਗਈ। ਉਸ ਨੇ ਇਸ ਸੈਲੂਨ 'ਚ ਵਾਲਾਂ 'ਚ ਕਲਰ ਦੇ ਨਾਲ ਉਨ੍ਹਾਂ ਨੂੰ ਸਟ੍ਰੇਟ ਕਰਵਾਇਆ ਸੀ। ਇਸ ਦੇ ਲਈ ਉਸ ਨੇ 7000 ਰੁਪਏ ਦਾ ਭੁਗਤਾਨ ਕੀਤਾ। ਸੈਲੂਨ 'ਚ ਕਲਰ ਤਾਂ ਕਰ ਦਿੱਤਾ ਗਿਆ ਪਰ ਉਸ ਦੇ ਵਾਲਾਂ 'ਤੇ ਰੰਗ ਨਹੀਂ ਚੜ੍ਹਿਆ। ਇਸ ਦੇ ਬਾਅਦ ਉਹ ਦੁਬਾਰਾ ਸੈਲੂਨ 'ਚ ਗਈ।
ਉਥੇ ਉਸ ਨੇ ਫਿਰ ਤੋਂ ਵਾਲਾਂ ਨੂੰ ਕਲਰ ਤੇ ਸਟ੍ਰੇਟ ਕਰਵਾਇਆ। ਦੂਜੀ ਵਾਰ ਵੀ ਰਿਜ਼ਲਟ ਨਾਂਹ ਮਿਲਣ 'ਤੇ ਸ਼ਰੂਤੀ ਨੇ ਸੈਲੂਨ ਦੀ ਸੰਚਾਲਕਾ ਤੋਂ ਪੈਸੇ ਵਾਪਸ ਮੰਗੇ। ਇਸ 'ਤੇ ਸੈਲੂਨ ਦੇ ਮਾਲਕ ਨੇ ਰੁਪਏ ਦੇਣ ਤੋਂ ਇਨਕਾਰ ਕਰ ਦਿੱਤਾ ਤੇ ਉਸ ਨੂੰ ਫਿਰ ਤੋਂ ਇਹ ਟ੍ਰੀਟਮੈਂਟ ਕਰਵਾਉਣ ਨੂੰ ਕਿਹਾ। ਇਸ ਦੇ ਬਾਅਦ ਸ਼ਿਕਾਇਤਕਰਤਾ ਨੇ ਅਜਿਹਾ ਕਰਵਾਉਣ 'ਤੇ ਆਪਣੇ ਵਾਲ ਖਰਾਬ ਹੋਣ ਦੀ ਗੱਲ ਕਹੀ ਤੇ ਰੁਪਏ ਵਾਪਸ ਕਰਨ ਦੀ ਮੰਗ ਕੀਤੀ ਪਰ ਸੈਲੂਨ ਸੰਚਾਲਕਾ ਨੇ ਸਾਫ ਮਨ੍ਹਾ ਕਰ ਦਿੱਤਾ। ਇਸ ਤੋਂ ਬਾਅਦ ਸ਼ਰੂਤੀ ਨੇ 5 ਮਈ 2016 ਨੂੰ ਖਪਤਕਾਰ ਫੋਰਮ ਦਾ ਦਰਵਾਜ਼ਾ ਖੜਕਾਇਆ।
ਇਹ ਕਿਹਾ ਫੋਰਮ ਨੇ
ਫੋਰਮ ਦੀ ਸੁਣਵਾਈ ਦੌਰਾਨ ਸੈਲੂਨ ਸੰਚਾਲਕਾ ਨੇ ਕਿਹਾ ਕਿ ਉਸ ਨੇ ਸ਼ਿਕਾਇਤਕਰਤਾ ਨੂੰ ਤੀਜੀ ਵਾਰ ਵਾਲਾਂ ਨੂੰ ਟ੍ਰੀਟਮੈਂਟ ਕਰਵਾਉਣ ਨੂੰ ਕਿਹਾ ਸੀ ਪਰ ਉਹ ਨਹੀਂ ਆਈ। ਇਸ 'ਤੇ ਫੋਰਮ ਨੇ ਸੈਲੂਨ ਦੇ ਮਾਲਕ ਨੂੰ 4000 ਰੁਪਏ ਦੇਣ ਦਾ ਹੁਕਮ ਦਿੱਤਾ। ਨਾਲ ਹੀ ਪੀੜਤਾ ਨੂੰ ਪੂਰੇ ਪੈਸੇ ਵਾਪਸ ਕਰਨ ਲਈ ਵੀ 60 ਦਿਨ ਦਾ ਸਮਾਂ ਦਿੱਤਾ ਗਿਆ। ਇਹ ਵੀ ਕਿਹਾ ਕਿ ਜੇਕਰ ਉਹ ਸਮੇਂ 'ਤੇ ਰਕਮ ਅਦਾ ਨਹੀਂ ਕਰਦੀ ਤਾਂ ਉਸ ਨੂੰ 10 ਫੀਸਦੀ ਵਿਆਜ ਨਾਲ ਇਹ ਰੁਪਏ ਪੀੜਤਾ ਨੂੰ ਵਾਪਸ ਕਰਨੇ ਹੋਣਗੇ।
ਵਪਾਰ ਮੁੱਦਿਆਂ ਨੂੰ ਸੁਲਝਾਉਣ ਲਈ ਵਿਆਪਕ ਗੱਲਬਾਤ ਲਈ ਰਜ਼ਾਮੰਦ ਹੋਏ ਭਾਰਤ, ਅਮਰੀਕਾ
NEXT STORY