ਨਵੀਂ ਦਿੱਲੀ- ਅੱਜ ਅਸੀਂ ਦੁਨੀਆ ਭਰ 'ਚ ਆਈ ਮੰਦੀ ਦੀ ਚਪੇਟ ਦੇ ਵਿਚਕਾਰ ਇਕ ਮਜ਼ਬੂਤ ਇਕੋਨਮੀ ਵਾਲੇ ਦੇਸ਼ ਦੇ ਤੌਰ 'ਤੇ ਖੜ੍ਹੇ ਹਾਂ। ਸਾਡੇ ਵਿਕਾਸ ਦਾ ਪਹੀਆ ਲਗਾਤਾਰ ਘੁੰਮ ਰਿਹਾ ਹੈ। ਕਿਸੇ ਵੀ ਦੇਸ਼ ਦਾ ਪਹੀਆ ਉਦੋਂ ਘੁੰਮਦਾ ਹੈ ਜਦੋਂ ਉਸ ਦੇਸ਼ ਦੀ ਸਰਕਾਰ ਬਜਟ 'ਚ ਚੰਗੀਆਂ ਯੋਜਨਾਵਾਂ ਦਾ ਐਲਾਨ ਕਰਦੀ ਹੈ, ਦੇਸ਼ ਦੀ ਤਰੱਕੀ ਲਈ ਨਵੀਆਂ ਸਕੀਮਾਂ ਲਿਆਉਂਦੀ ਹੈ। ਭਾਰਤ ਜਦੋਂ ਤੋਂ ਆਜ਼ਾਦ ਹੋਇਆ ਹੈ ਉਦੋਂ ਤੋਂ ਲੈ ਕੇ ਹੁਣ ਤੱਕ ਹਰ ਵਾਰ ਬਜਟ ਦਾ ਆਕਾਰ ਵਧਦਾ ਗਿਆ ਹੈ। ਭਾਰਤ ਦਾ ਪਹਿਲਾ ਬਜਟ 197.39 ਕਰੋੜ ਰੁਪਏ ਦਾ ਪੇਸ਼ ਕੀਤਾ ਗਿਆ ਸੀ।
1947 'ਚ ਜਦੋਂ ਦੇਸ਼ ਨੂੰ ਆਜ਼ਾਦੀ ਮਿਲੀ ਤਾਂ ਪਹਿਲਾ ਬਜਟ 1947-48 ਨੂੰ ਪੇਸ਼ ਕੀਤਾ ਗਿਆ। ਉਸ ਸਮੇਂ ਤਾਰੀਖ਼ ਸੀ 26 ਨਵੰਬਰ 1947। ਆਰ ਕੇ ਸ਼ਣਮੁਖਮ ਚੇਟੀ ਦੇਸ਼ ਦੇ ਉਸ ਸਮੇਂ ਵਿੱਤ ਮੰਤਰੀ ਹੋਇਆ ਕਰਦੇ ਸਨ। ਉਨ੍ਹਾਂ ਨੇ ਹੀ ਇਸ ਨੂੰ ਪੇਸ਼ ਕੀਤਾ ਸੀ। ਭਾਵ ਸਰਕਾਰ ਦਾ ਡੇਫੀਸਿਟ (ਘਾਟਾ) 24.59 ਕਰੋੜ ਰੁਪਏ ਸੀ। ਉਧਰ ਇਸ ਦੀ ਤੁਲਨਾ ਅੱਜ ਨਾਲ ਕੀਤੀ ਜਾਵੇ ਤਾਂ ਕਾਫ਼ੀ ਅੰਤਰ ਨਜ਼ਰ ਆਵੇਗਾ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ 1 ਫਰਵਰੀ 2022 ਨੂੰ 2022-23 ਦਾ ਬਜਟ ਪੇਸ਼ ਕਰਦੇ ਹੋਏ ਦੱਸਿਆ ਸੀ ਕਿ ਚਾਲੂ ਵਿੱਤੀ ਸਾਲ 'ਚ ਕੁੱਲ ਖਰਚ 39.45 ਲੱਖ ਕਰੋੜ ਰੁਪਏ ਅਤੇ ਟੋਟਲ ਕਮਾਈ 22.84 ਲੱਖ ਕਰੋੜ ਰਹੇਗੀ। ਦੱਸ ਦੇਈਏ ਕਿ ਦੁਨੀਆ ਭਰ ਦੀਆਂ ਆਰਥਿਕ ਸਰਵੇਖਣ ਕਰਨ ਵਾਲੀਆਂ ਏਜੰਸੀਆਂ ਭਾਰਤ ਨੂੰ 2035 ਤੱਕ 10 ਟ੍ਰਿਲੀਅਨ ਡਾਲਰ ਵਾਲੀ ਇਕੋਨਮੀ ਬਣਨ ਦੀ ਗੱਲ ਕਰ ਰਹੀ ਹੈ।
'ਸਰਕਾਰ ਦੇ ਕਣਕ ਵੇਚਣ ਨਾਲ ਆਟੇ ਦੀਆਂ ਕੀਮਤਾਂ 'ਚ 5-6 ਰੁਪਏ ਪ੍ਰਤੀ ਕਿਲੋ ਤੱਕ ਹੋ ਸਕਦੀ ਹੈ ਗਿਰਾਵਟ'
NEXT STORY